ਪੜਚੋਲ ਕਰੋ
Advertisement
Big Boss 14: ਹੁਣ ਕਾਮੇਡੀਅਨ ਸੁਗੰਧਾ ਮਿਸ਼ਰਾ ਦੇ ਨਾਂ 'ਤੇ ਚਰਚਾ, ਬਿੱਗ-ਬੌਸ ਦੇ ਘਰ ਦੀ ਬਣੇਗੀ ਮਹਿਮਾਨ?
Bigg Boss 14 Contestants: ਸੁਗੰਧਾ ਮਿਸ਼ਰਾ ਛੋਟੇ ਪਰਦੇ 'ਤੇ ਆਉਣ ਵਾਲੇ ਕਾਮੇਡੀ ਸ਼ੋਅ 'ਚ ਕਈ ਵਾਰ ਨਜ਼ਰ ਆਈ ਹੈ। ਸੁਗੰਧਾ ਨੇ ਆਪਣੀ ਕੌਮਿਕ ਟਾਈਮਿੰਗ ਨਾਲ ਲੋਕਾਂ ਨੂੰ ਹਸਾਇਆ ਵੀ ਹੈ। ਖ਼ਾਸਕਰ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਵਿੱਚ ਉਸ ਨੂੰ ਕਾਫੀ ਪਸੰਦ ਕੀਤਾ ਗਿਆ।
ਮੁੰਬਈ: ਟੀਵੀ ਇੰਡਸਟਰੀ ਦੇ ਸਭ ਤੋਂ ਫੇਮਸ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 14ਵੇਂ ਸੀਜ਼ਨ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਸ਼ੋਅ ਬਾਰੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਘਰ ਅੰਦਰ ਆਉਣ ਵਾਲੇ ਪ੍ਰਤੀਭਾਗੀਆਂ ਬਾਰੇ ਔਡੀਅੰਸ 'ਚ ਉਤਸੁਕਤਾ ਹੈ। ਦੱਸ ਦਈਏ ਕਿ ਵਿਵਾਦਤ ਮਸ਼ਹੂਰ ਹਸਤੀਆਂ ਤੋਂ ਲੈ ਕੇ ਹਾਈ-ਪ੍ਰੋਫਾਈਲ ਨਾਂ ਤੇ ਕਈ ਵਾਰ ਆਮ ਲੋਕਾਂ ਵਿੱਚੋਂ ਚੁਣੇ ਗਏ ਲੋਕ ਵੀ ਇਸ ਸ਼ੋਅ ਦਾ ਹਿੱਸਾ ਬਣ ਚੁੱਕੇ ਹਨ। ਇਸੇ ਤਰ੍ਹਾਂ ਨਵੇਂ ਸੀਜ਼ਨ ਲਈ ਕੁਝ ਲੋਕ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਇੱਕ ਸੁਗੰਧਾ ਮਿਸ਼ਰਾ ਹੈ।
ਹਾਲਾਂਕਿ, ਸੁਗੰਧਾ ਬਿੱਗ ਬੌਸ-14 ਦਾ ਹਿੱਸਾ ਬਣੇਗੀ ਜਾਂ ਨਹੀਂ, ਇਹ ਅਜੇ ਸਪੱਸ਼ਟ ਨਹੀਂ, ਪਰ ਉਸ ਨੇ ਦੱਸਿਆ ਕਿ ਸ਼ੋਅ ਦੇ ਨਿਰਮਾਤਾਵਾਂ ਨੇ ਇਸ ਬਾਰੇ ਉਨ੍ਹਾਂ ਨਾਲ ਸੰਪਰਕ ਜ਼ਰੂਰ ਕੀਤਾ ਹੈ।
ਸੁਗੰਧਾ ਨੇ ਇੱਕ ਇੰਗਲਿਸ਼ ਅਖ਼ਬਾਰ ਨੂੰ ਦਿੱਤੀ ਇੰਟਰਵਿਊ ਦੌਰਾਨ ਇਹ ਖੁਲਾਸਾ ਕੀਤਾ। ਸੁਗੰਧਾ ਨੇ ਕਿਹਾ, “ਹਾਂ, ਮੈਨੂੰ ਸ਼ੋਅ ਲਈ ਅਪ੍ਰੋਚ ਕੀਤੀ ਗਿਆ। ਹੁਣੇ ਮੈਂ ਇਸ ਬਾਰੇ ਸਭ ਕੁਝ ਕਹਿ ਸਕਦੀ। ਬਾਕੀ ਜਦੋਂ ਤੁਸੀਂ ਸ਼ੋਅ ਵੇਖੋਗੇ, ਤੁਹਾਨੂੰ ਪਤਾ ਚੱਲ ਜਾਵੇਗਾ ਕਿ ਮੈਂ 14ਵੇਂ ਸੀਜ਼ਨ ਦਾ ਹਿੱਸਾ ਹਾਂ ਜਾਂ ਨਹੀਂ।”
ਸੁਗੰਧਾ ਨੇ ਕਿਹਾ ਕਿ ਉਹ ਇਸ ਸਮੇਂ ਹੋਰ ਕੁਝ ਨਹੀਂ ਕਹਿ ਸਕਦੀ, ਕਿਉਂਕਿ ਇਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਆਉਣ ਵਾਲੇ ਸਮੇਂ ‘ਤੇ ਨਿਰਭਰ ਕਰੇਗਾ। ਹਾਲਾਂਕਿ, ਉਸ ਨੇ ਨਿਸ਼ਚਤ ਤੌਰ 'ਤੇ ਸ਼ੋਅ ਦਾ ਹਿੱਸਾ ਬਣਨ ਦੀ ਇੱਛਾ ਜਤਾਈ।
ਦੱਸ ਦਈਏ ਕਿ ਪਿਛਲੇ ਦਿਨੀਂ ਸਲਮਾਨ ਖ਼ਾਨ ਦੀ ਐਂਕਰਿੰਗ ਕਰਨ ਵਾਲੇ ਇਸ ਹਿੱਟ ਰਿਐਲਿਟੀ ਸ਼ੋਅ ਦੇ ਨਵੇਂ ਸੀਜ਼ਨ ਦੇ ਕੁਝ ਨਵੇਂ ਪ੍ਰੋਮੋ ਸਾਹਮਣੇ ਆਏ ਹਨ, ਜਿਸ ਨਾਲ ਦਰਸ਼ਕਾਂ ਦੀ ਉਤਸੁਕਤਾ ਵਧ ਗਈ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਟੀਵੀ ਇੰਡਸਟਰੀ ਦੇ ਚਿਹਰੇ ਜੈਸਮੀਨ ਭਸੀਨ, ਏਜਾਜ਼ ਖ਼ਾਨ, ਪਵਿਤਰ ਪੁੰਨੀਆ ਤੇ ਨੈਨਾ ਸਿੰਘ ਵਰਗੇ ਸਟਾਰਸ ਬਿੱਗ ਬੌਸ -14 ਦਾ ਹਿੱਸਾ ਬਣ ਸਕਦੇ ਹਨ।
Mirzapur 2 Release: ਟ੍ਰੈਂਡ ਹੋਇਆ #BoycottMirzapur 2, ਅਲੀ ਫਜ਼ਲ ਦਾ ਪੁਰਾਣਾ ਟਵੀਟ ਬਣਿਆ ਕਾਰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement