ਪੜਚੋਲ ਕਰੋ
Advertisement
Mirzapur 2 Release: ਟ੍ਰੈਂਡ ਹੋਇਆ #BoycottMirzapur 2, ਅਲੀ ਫਜ਼ਲ ਦਾ ਪੁਰਾਣਾ ਟਵੀਟ ਬਣਿਆ ਕਾਰਨ
ਬਾਈਕਾਟ ਦਾ ਕਾਰਨ ਅਲੀ ਫਜ਼ਲ ਦਾ ਪੁਰਾਣਾ ਟਵੀਟ ਹੈ। ਪਿਛਲੇ ਸਾਲ ਸੀਏਏ ਪ੍ਰੋਟੈਸਟ ਦੌਰਾਨ ਅਲੀ ਨੇ 'ਮਿਰਜ਼ਾਪੁਰ' ਦੇ ਇੱਕ ਡਾਈਲੌਗ ਨੂੰ ਤਨਜ਼ ਵਜੋਂ ਟਵੀਟ ਕੀਤਾ ਸੀ।
ਮੁੰਬਈ: ਲੰਬੇ ਇੰਤਜ਼ਾਰ ਤੋਂ ਬਾਅਦ ਵੈੱਬ ਸੀਰੀਜ਼ ਮਿਰਜ਼ਾਪੁਰ 2 ਦੇ ਰਿਲੀਜ਼ ਦਾ ਐਲਾਨ ਹੋਇਆ ਹੈ। ਦੱਸ ਦਈਏ ਕਿ ਐਮਜ਼ੌਨ ਪ੍ਰਾਈਮ ਵੀਡੀਓ ਨੇ ਟੀਜ਼ਰ ਰਿਲੀਜ਼ ਕਰਕੇ ਕਿਹਾ ਕਿ ਮਿਰਜ਼ਾਪੁਰ ਦਾ ਦੂਜਾ ਸੀਜ਼ਨ 23 ਅਕਤੂਬਰ ਨੂੰ ਸ਼ੁਰੂ ਹੋਵੇਗਾ। ਇਸ ਦੌਰਾਨ ਮੰਗਲਵਾਰ ਨੂੰ ਟਵਿੱਟਰ 'ਤੇ #BoycottMirzapur2 ਵੀ ਟ੍ਰੈਂਡ ਕਰਨ ਲੱਗ ਗਿਆ, ਜਿਸ ਤੋਂ ਫੈਨਸ ਹੈਰਾਨ ਰਹਿ ਗਏ। ਇਸ ਦੀ ਖੋਜ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹ ਵਿਰੋਧ ਲੜੀਵਾਰ ਅਲੀ ਫਜ਼ਲ ਉਰਫ ਗੁੱਡੂ ਭਈਆ ਕਾਰਨ ਹੋ ਰਿਹਾ ਹੈ।
ਦੱਸ ਦਈਏ ਕਿ ਅਲੀ ਫਜ਼ਲ ਵੱਲੋਂ ਕੀਤੇ ਕੁਝ ਪੁਰਾਣੇ ਟਵੀਟ ਕਰਕੇ ਇਹ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਇਹ ਟਵੀਟ ਅਲੀ ਫਜ਼ਲ ਨੇ ਸੀਏਏ ਦੇ ਵਿਰੋਧੀਆਂ ਦੇ ਸਮਰਥਨ ਵਿੱਚ ਕੀਤੇ ਸੀ। ਹਾਲਾਂਕਿ, ਅਲੀ ਨੇ ਬਾਅਦ ਵਿੱਚ ਇਹ ਟਵੀਟ ਡੀਲੀਟ ਕਰ ਦਿੱਤੇ। ਅਲੀ ਫਜ਼ਲ ਨੇ ਸੀਏਏ ਦਾ ਵਿਰੋਧ ਕਰਦਿਆਂ ਮਿਰਜ਼ਾਪੁਰ ਦਾ ਇੱਕ ਡਾਈਲੌਗ ਲਿਖਿਆ, ‘ਮਜ਼ਬੂਰੀ ਨਾਲ ਸ਼ੁਰੂ ਹੋਇਆ ਸੀ। ਹੁਣ ਮਜ਼ੇ ਲਓ।"
ਇਸ ਤੋਂ ਬਾਅਦ ਅਲੀ ਨੇ ਇੱਕ ਹੋਰ ਟਵੀਟ ਕੀਤਾ ਸੀ, 'ਯਾਦ ਰੱਖੋ- ਅਗਲਾ ਕਦਮ ਇਹ ਸਾਬਤ ਕਰਨਾ ਨਹੀਂ ਹੈ ਕਿ ਇਹ ਇੱਕ ਸ਼ਾਂਤਮਈ ਅੰਦੋਲਨ ਸੀ, ਪਰ ਇਸ ਦੀ ਪੜਤਾਲ ਕਰਨਾ ਤੇ ਅਸਲ ਘੁਸਪੈਠੀਏ ਤੋਂ ਪਰਦਾ ਚੁੱਕਣਾ ਜੋ ਬਾਹਰੋਂ ਇਸ ਅੰਦੋਲਨ ਵਿੱਚ ਦਾਖਲ ਹੋਏ ਤੇ ਹਿੰਸਾ ਕੀਤੀ।'This was the reaction of ur mirzapur lead actor when Anti-CAA Rioters were burning the country down. Remember it when you choose to watch Mirzapur 2 season. Info. credit @ThePlacardGuy #BoycottMirzapur2 #SSRiansTrustCBI pic.twitter.com/HNZ24S5n1j
— Karan Vats (@KaranVa48104794) August 25, 2020
ਇਹ ਨਹੀਂ ਕਿ ਸਿਰਫ ਮਿਰਜ਼ਾਪੁਰ 2 ਦਾ ਵਿਰੋਧ ਕੀਤਾ ਜਾ ਰਿਹਾ ਹੈ, ਇਸ ਨੂੰ ਜ਼ਬਰਦਸਤ ਸਮਰਥਨ ਵੀ ਮਿਲ ਰਿਹਾ ਹੈ ਕਿਉਂਕਿ ਫੈਨਸ ਲੰਬੇ ਸਮੇਂ ਤੋਂ ਇਸ ਸੀਰੀਜ਼ ਦੇ ਦੂਜੇ ਸੀਜ਼ਨ ਦੀ ਉਡੀਕ ਕਰ ਰਹੇ ਹਨ। ਸ਼ੋਅ ਦੇ ਫੈਨਸ ਵੀ ਇਸ ਦਾ ਸਮਰਥਨ ਕਰਨ ਲਈ ਡੱਟੇ ਹੋਏ ਹਨ। ਦੱਸ ਦਈਏ ਕਿ 'ਮਿਰਜ਼ਾਪੁਰ 2' ਇਸੇ ਸਾਲ 23 ਅਕਤੂਬਰ ਨੂੰ ਰਿਲੀਜ਼ ਹੋ ਰਿਹਾ ਹੈ। ਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ 'ਤੇ AIIMS ਨੇ ਚੁੱਕੇ ਸਵਾਲ!ਹੁਣ ਕਤਲ ਦੇ ਐਂਗਲ ਨਾਲ ਹੋਵੇਗੀ ਜਾਂਚ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904This is the reason, we should boycott mirjapur2 and if you want to watch this dont watch on amzone prime, watch on telegram#BoycottMirzapur2 pic.twitter.com/DxpMa0aMao
— Gopal Pandit (@BiharibabuBr26) August 25, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਬਾਲੀਵੁੱਡ
ਪੰਜਾਬ
Advertisement