(Source: ECI/ABP News/ABP Majha)
Bigg Boss 17: ਬਿੱਗ ਬੌਸ 'ਚ ਬੁਆਏਫ੍ਰੈਂਡ ਸਮਰਥ ਜੁਰੇਲ ਦੀ ਐਂਟਰੀ ਨੇ ਉਡਾਏ ਈਸ਼ਾ ਦੇ ਹੋਸ਼, ਅਭਿਸ਼ੇਕ ਭੁੱਬਾ ਮਾਰ ਰੋਂਦਾ ਆਇਆ ਨਜ਼ਰ
Bigg Boss 17 Promo: ਟੀਵੀ ਦੇ ਸਭ ਤੋਂ ਵਿਵਾਦਿਤ ਸ਼ੋਅ ਬਿੱਗ ਬੌਸ 17 ਵਿੱਚ ਇਨ੍ਹੀਂ ਦਿਨੀਂ ਕਾਫੀ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਇੱਕ ਪਾਸੇ ਘਰ ਵਿੱਚ ਕਈ ਰਿਸ਼ਤੇ ਬਣਦੇ ਨਜ਼ਰ ਆ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪਹਿਲਾਂ
Bigg Boss 17 Promo: ਟੀਵੀ ਦੇ ਸਭ ਤੋਂ ਵਿਵਾਦਿਤ ਸ਼ੋਅ ਬਿੱਗ ਬੌਸ 17 ਵਿੱਚ ਇਨ੍ਹੀਂ ਦਿਨੀਂ ਕਾਫੀ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਇੱਕ ਪਾਸੇ ਘਰ ਵਿੱਚ ਕਈ ਰਿਸ਼ਤੇ ਬਣਦੇ ਨਜ਼ਰ ਆ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪਹਿਲਾਂ ਤੋਂ ਬਣੇ ਰਿਸ਼ਤਿਆਂ ਵਿੱਚ ਦਰਾਰ ਪੈਂਦੀ ਦਿਖਾਈ ਦੇ ਰਹੀ ਹੈ। ਸਾਬਕਾ ਜੋੜੇ ਅਭਿਸ਼ੇਕ ਕੁਮਾਰ ਅਤੇ ਈਸ਼ਾ ਮਾਲਵੀਆ ਵਿਚਕਾਰ ਬਹੁਤ ਕੁਝ ਬਦਲ ਗਿਆ ਹੈ। ਇਸ ਦੌਰਾਨ ਈਸ਼ਾ ਅਤੇ ਅਭਿਸ਼ੇਕ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ।
ਅਸਲ 'ਚ ਸ਼ੋਅ 'ਚ ਵਾਈਲਡ ਕਾਰਡ ਦੀ ਐਂਟਰੀ ਹੋਣ ਵਾਲੀ ਹੈ। ਵਾਈਲਡ ਕਾਰਡ ਦੇ ਤੌਰ 'ਤੇ ਦਾਖਲ ਹੋਣ ਵਾਲਾ ਪ੍ਰਤੀਯੋਗੀ ਕੋਈ ਹੋਰ ਨਹੀਂ ਸਗੋਂ ਈਸ਼ਾ ਮਾਲਵੀਆ ਦਾ ਮੌਜੂਦਾ ਬੁਆਏਫ੍ਰੈਂਡ ਸਮਰਥ ਜੁਰੇਲ ਹੈ। ਇਸ ਗੱਲ ਦਾ ਖੁਲਾਸਾ ਸ਼ੋਅ ਦੇ ਲੇਟੈਸਟ ਪ੍ਰੋਮੋ 'ਚ ਹੋਇਆ ਹੈ, ਜਿਸ ਨੂੰ ਸੁਣ ਕੇ ਪੂਰੇ ਘਰ ਦਾ ਮਾਹੌਲ ਹੀ ਬਦਲ ਗਿਆ ਹੈ।
ਈਸ਼ਾ ਦੇ ਬੁਆਏਫ੍ਰੈਂਡ ਸਮਰਥ ਦੀ ਵਾਈਲਡ ਕਾਰਡ ਐਂਟਰੀ
ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਈਸ਼ਾ ਐਕਟੀਵਿਟੀ ਰੂਮ 'ਚ ਬੈਠੀ ਹੈ, ਜਿਸ ਤੋਂ ਬਾਅਦ ਸਮਰਥ ਉੱਥੇ ਦਾਖਲ ਹੁੰਦੇ ਹਨ। ਇਹ ਦੇਖ ਕੇ ਈਸ਼ਾ ਹੈਰਾਨ ਰਹਿ ਜਾਂਦੀ ਹੈ। ਇਸ ਦੇ ਨਾਲ ਹੀ ਬਿੱਗ ਬੌਸ ਇਹ ਕਹਿੰਦੇ ਹੋਏ ਸੁਣੇ ਜਾਂਦੇ ਹਨ- ''ਮੇਰੇ ਇਸ ਮੁੱਹਲੇ 'ਚ ਸਮਰਥ ਦਾ ਸਵਾਗਤ ਹੈ, ਉਨ੍ਹਾਂ ਮੁਤਾਬਕ ਉਹ ਈਸ਼ਾ ਦਾ ਮੌਜੂਦਾ ਬੁਆਏਫ੍ਰੈਂਡ ਹੈ।'' ਇਹ ਸੁਣ ਕੇ ਈਸ਼ਾ ਹੈਰਾਨ ਰਹਿ ਗਈ, ਦੂਜੇ ਪਾਸੇ ਅਭਿਸ਼ੇਕ ਕਾਫੀ ਉਦਾਸ ਨਜ਼ਰ ਆ ਰਹੇ ਹਨ।
View this post on Instagram
ਸਮਰਥ ਅਤੇ ਈਸ਼ਾ ਨੂੰ ਦੇਖ ਕੇ ਅਭਿਸ਼ੇਕ ਦਾ ਟੁੱਟਿਆ ਦਿਲ
ਈਸ਼ਾ ਨੇ ਸਮਰਥ ਨੂੰ ਪੁੱਛਿਆ ਕਿ ਤੁਸੀਂ ਅਜਿਹਾ ਕਿਉਂ ਕਹਿ ਕੇ ਆਏ ਹੋ। ਜਿਸ ਤੋਂ ਬਾਅਦ ਸਮਰਥ ਉਸ ਨੂੰ ਪੁੱਛਦਾ ਹੈ ਕਿ ਮੈਂ ਕੀ ਹਾਂ? ਈਸ਼ਾ ਕਹਿੰਦੀ ਹੈ ਤੁਸੀਂ ਦੋਸਤ ਹੋ। ਇਹ ਸੁਣ ਕੇ ਸਮਰਥ ਉੱਚੀ-ਉੱਚੀ ਹੱਸਣ ਲੱਗ ਪੈਂਦਾ ਹੈ ਅਤੇ ਕਹਿੰਦਾ ਹੈ ਵਾਹ, ਕਿਆ ਬਾਤ ਹੈ। ਇਹ ਸਭ ਦੇਖ ਕੇ ਅਭਿਸ਼ੇਕ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ ਅਤੇ ਬੇਕਾਬੂ ਹੋ ਕੇ ਰੋਣ ਲੱਗ ਜਾਂਦਾ ਹੈ। ਪਰਿਵਾਰ ਦੇ ਸਾਰੇ ਮੈਂਬਰ ਅਭਿਸ਼ੇਕ ਦੀ ਦੇਖਭਾਲ ਕਰਦੇ ਨਜ਼ਰ ਆ ਰਹੇ ਹਨ।
ਪਹਿਲੇ ਦਿਨ ਹੀ ਅਭਿਸ਼ੇਕ ਨਾਲ ਸਮਰਥ ਦਾ ਹੋਇਆ ਟਕਰਾਅ
ਇਸ ਦੌਰਾਨ ਈਸ਼ਾ ਵੀ ਅਭਿਸ਼ੇਕ ਨੂੰ ਚੁੱਪ ਕਰਾਉਂਦੀ ਨਜ਼ਰ ਆ ਰਹੀ ਹੈ। ਪਰ ਇਸ ਦੇ ਨਾਲ ਹੀ ਸਮਰਥ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ, ਹਰ ਕੋਈ ਰੋ ਰਿਹਾ ਹੈ, ਇਸ ਲਈ ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਹਾਂ, ਇਹ ਕੁੜੀ ਜੋ ਤੁਹਾਡੇ ਵਿੱਚੋਂ ਇੱਕ ਨੰਬਰ ਦੀ ਝੂਠੀ ਹੈ। ਪਹਿਲਾਂ ਉਹ ਅਭਿਸ਼ੇਕ ਨੂੰ ਆਪਣਾ ਦੋਸਤ ਕਹਿੰਦੀ ਹੈ ਅਤੇ ਮੈਂ ਇਸਦਾ ਦੋਸਤ ਹਾਂ। ਇਹ ਸੁਣ ਕੇ ਅਭਿਸ਼ੇਕ ਦਾ ਗੁੱਸਾ ਹਾਈ ਹੋ ਜਾਂਦਾ ਹੈ ਅਤੇ ਦੋਵੇਂ ਇੱਕ ਦੂਜੇ ਨਾਲ ਲੜਨ ਲਈ ਅੱਗੇ ਵੱਧਦੇ ਹਨ। ਇਸ ਦੌਰਾਨ ਸਮਰਥ ਨੇ ਈਸ਼ਾ ਨੂੰ ਬੇਵਕੂਫ ਲੜਕੀ ਕਿਹਾ।