Avinash-Falaq On Marriage: ਕੀ ਫਲਕ ਨਾਜ਼ ਅਤੇ ਅਵਿਨਾਸ਼ ਕਰਵਾਉਣ ਜਾ ਰਹੇ ਵਿਆਹ? 'ਬਿੱਗ ਬੌਸ OTT 2' ਜੋੜੀ ਨੇ ਖੁਦ ਕੀਤਾ ਖੁਲਾਸਾ
Avinash-Falaq On Marriage: 'ਬਿੱਗ ਬੌਸ ਓਟੀਟੀ 2' ਦੀ ਕਾਫੀ ਚਰਚਾ ਹੋਈ। ਇਸ ਸੀਜ਼ਨ 'ਚ ਨਜ਼ਰ ਆਈ ਟੀਵੀ ਅਦਾਕਾਰਾ ਫਲਕ ਨਾਜ਼ ਅਤੇ ਅਵਿਨਾਸ਼ ਸਚਦੇਵ ਦੀ ਜੋੜੀ ਲਾਈਮਲਾਈਟ 'ਚ ਰਹੀ
Avinash-Falaq On Marriage: 'ਬਿੱਗ ਬੌਸ ਓਟੀਟੀ 2' ਦੀ ਕਾਫੀ ਚਰਚਾ ਹੋਈ। ਇਸ ਸੀਜ਼ਨ 'ਚ ਨਜ਼ਰ ਆਈ ਟੀਵੀ ਅਦਾਕਾਰਾ ਫਲਕ ਨਾਜ਼ ਅਤੇ ਅਵਿਨਾਸ਼ ਸਚਦੇਵ ਦੀ ਜੋੜੀ ਲਾਈਮਲਾਈਟ 'ਚ ਰਹੀ। ਦਰਸ਼ਕਾਂ ਨੇ ਦੋਵਾਂ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ।
ਇਸਦੇ ਨਾਲ ਹੀ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਵੀ ਉਨ੍ਹਾਂ ਦੀ ਦੋਸਤੀ ਬਰਕਰਾਰ ਹੈ। ਇਸ ਗੱਲ ਦਾ ਖੁਲਾਸਾ ਹਾਲ ਹੀ 'ਚ ਇੱਕ ਪਾਰਟੀ ਦੌਰਾਨ ਹੋਇਆ। ਦਰਅਸਲ, ਬੀਤੀ ਸ਼ਾਮ ਬਿੱਗ ਬੌਸ OTT 2 ਦੇ ਸਾਰੇ ਮੈਂਬਰਾਂ ਲਈ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਪਾਰਟੀ 'ਚ ਪੂਜਾ ਭੱਟ, ਫਲਕ ਨਾਜ਼, ਅਵਿਨਾਸ਼ ਸਚਦੇਵਾ ਸਮੇਤ ਕਈ ਮੁਕਾਬਲੇਬਾਜ਼ ਮੌਜੂਦ ਸਨ। ਇਸ ਪਾਰਟੀ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਅਵਿਨਾਸ਼ ਨਾਲ ਵਿਆਹ ਦੇ ਸਵਾਲ 'ਤੇ ਫਲਕ ਨਾਜ਼ ਬੋਲੀ...
ਇਸ ਦੌਰਾਨ ਫਲਕ ਅਤੇ ਅਵਿਨਾਸ਼ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦੋਵੇਂ ਇਕੱਠੇ ਪਾਰਟੀ ਵਿੱਚ ਐਂਟਰੀ ਕਰਦੇ ਨਜ਼ਰ ਆ ਰਹੇ ਹਨ। ਜੋੜੇ ਨੂੰ ਘਰ ਦੇ ਬਾਹਰ ਇਕੱਠੇ ਦੇਖ ਕੇ ਪਾਪਰਾਜ਼ੀ ਨੇ ਉਨ੍ਹਾਂ ਨੂੰ ਸਵਾਲ ਪੁੱਛਿਆ, 'ਕੀ ਹੁਣ ਅਸੀ ਵਿਆਹ ਦਾ ਕਾਰਡ ਸਿੱਧਾ ਸਵੀਕਾਰ ਕਰ ਲਈਏ ?' ਇਹ ਸੁਣ ਕੇ ਫਲਕ ਨੂੰ ਸ਼ਰਮ ਮਹਿਸੂਸ ਹੋਈ ਅਤੇ ਉਹ ਪਿੱਛੇ ਮੁੜ ਕੇ ਹੱਸਣ ਲੱਗੀ। ਇਸ ਸਵਾਲ ਦਾ ਜਵਾਬ ਦਿੱਤੇ ਬਿਨਾਂ ਦੋਵੇਂ ਮੁਸਕਰਾ ਕੇ ਉਥੋਂ ਚਲੇ ਗਏ।
View this post on Instagram
ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੇ ਵੀਡੀਓ ਉੱਪਰ ਕਮੈਂਟਸ 'ਚ ਕਿਸੇ ਨੇ ਇਸ ਜੋੜੇ ਦਾ ਮਜ਼ਾਕ ਉਡਾਇਆ ਤਾਂ ਕਿਸੇ ਨੇ ਇਸ ਜੋੜੇ 'ਤੇ ਖੂਬ ਪਿਆਰ ਦੀ ਵਰਖਾ ਕੀਤੀ। ਇਕ ਯੂਜ਼ਰ ਨੇ ਕਮੈਂਟ 'ਚ ਕਿਹਾ ਕਿ ਅਜੇ ਤੱਕ ਇਨ੍ਹਾਂ ਦਾ ਕੋਈ ਹੈਸ਼ਟੈਗ ਕਿਉਂ ਨਹੀਂ ਬਣਾਇਆ ਗਿਆ? ਦੱਸ ਦੇਈਏ ਕਿ ਜਦੋਂ ਬਿੱਗ ਬੌਸ ਦੇ ਘਰ ਵਿੱਚ ਅਵਿਨਾਸ਼ ਨੇ ਫਲਕ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਤਾਂ ਅਦਾਕਾਰਾ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਫਿਲਹਾਲ ਆਪਣੇ ਕਰੀਅਰ 'ਤੇ ਧਿਆਨ ਦੇਣਾ ਚਾਹੁੰਦੀ ਹੈ।