BB OTT 2: ਪੂਜਾ ਭੱਟ ਨੂੰ ਮਿਲਣ ਘਰ 'ਚ ਐਂਟਰ ਹੋਏ ਮਹੇਸ਼ ਭੱਟ, ਫਿਲਮ ਨਿਰਦੇਸ਼ਕ ਦੀਆਂ ਹਰਕਤਾਂ ਦੇਖ ਫੈਨਜ਼ ਬੋਲੇ- 'ਸ਼ਰਮ ਕਰੋ'
Mahesh Bhatt Trolled: ਵਿਵਾਦਿਤ ਰਿਐਲਟੀ ਸ਼ੋਅ ਬਿੱਗ ਬੌਸ ਓਟੀਟੀ ਸੀਜ਼ਨ 2 ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਥਾਂ ਬਣਾ ਚੁੱਕਿਆ ਹੈ। ਸਲਮਾਨ ਖਾਨ ਦੁਆਰਾ ਹੋਸਟ ਕੀਤੇ ਜਾਣ ਵਾਲੇ ਇਸ ਰਿਐਲਿਟੀ ਸ਼ੋਅ ਵਿੱਚ ਹਰ ਰੋਜ਼ ਕੁਝ
Mahesh Bhatt Trolled: ਵਿਵਾਦਿਤ ਰਿਐਲਟੀ ਸ਼ੋਅ ਬਿੱਗ ਬੌਸ ਓਟੀਟੀ ਸੀਜ਼ਨ 2 ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਥਾਂ ਬਣਾ ਚੁੱਕਿਆ ਹੈ। ਸਲਮਾਨ ਖਾਨ ਦੁਆਰਾ ਹੋਸਟ ਕੀਤੇ ਜਾਣ ਵਾਲੇ ਇਸ ਰਿਐਲਿਟੀ ਸ਼ੋਅ ਵਿੱਚ ਹਰ ਰੋਜ਼ ਕੁਝ ਨਵਾਂ ਦੇਖਣ ਨੂੰ ਮਿਲ ਰਿਹਾ ਹੈ। ਫਿਲਹਾਲ ਸ਼ੋਅ 'ਚ ਫੈਮਿਲੀ ਵੀਕ ਚੱਲ ਰਿਹਾ ਹੈ ਅਤੇ ਕੰਨਟੇਸਟੇਂਟ ਦੇ ਪਰਿਵਾਰਕ ਮੈਂਬਰ ਬਿੱਗ ਬੌਸ ਦੇ ਘਰ ਆ ਰਹੇ ਹਨ। ਇਸ ਦੇ ਨਾਲ ਹੀ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਮਹੇਸ਼ ਭੱਟ ਵੀ ਫੈਮਿਲੀ ਵੀਕ ਐਪੀਸੋਡ ਲਈ ਆਪਣੀ ਬੇਟੀ ਪੂਜਾ ਭੱਟ ਨੂੰ ਸਪੋਰਟ ਕਰਨ ਲਈ 'ਬਿੱਗ ਬੌਸ ਓਟੀਟੀ 2' ਦੇ ਘਰ ਪੁੱਜੇ। ਹਾਲਾਂਕਿ, ਮਨੀਸ਼ਾ ਰਾਣੀ ਅਤੇ ਬਬੀਕਾ ਧੁਰਵੇ ਸਮੇਤ ਦੋ ਮਹਿਲਾ ਪ੍ਰਤੀਯੋਗੀਆਂ ਨਾਲ ਉਸ ਦਾ ਵਿਵਹਾਰ ਨੇਟੀਜ਼ਨਸ ਨੂੰ ਪਸੰਦ ਨਹੀਂ ਆਇਆ ਅਤੇ ਉਸ ਨੂੰ ਜ਼ਬਰਦਸਤ ਟ੍ਰੋਲ ਕੀਤਾ ਜਾ ਰਿਹਾ ਹੈ।
ਮਨੀਸ਼ਾ ਰਾਣੀ ਦੇ ਚਿਹਰੇ ਨੂੰ ਛੂਹਣ 'ਤੇ ਮਹੇਸ਼ ਭੱਟ ਹੋਏ ਟ੍ਰੋਲ!
ਇੰਟਰਨੈੱਟ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ 'ਚ ਮਹੇਸ਼ ਭੱਟ ਨੂੰ ਘਰ 'ਚ ਦਾਖਲ ਹੋਣ 'ਤੇ ਮਨੀਸ਼ਾ ਰਾਣੀ ਨੂੰ ਮਿਲਣ ਲਈ ਦੌੜਦੇ ਹੋਏ ਦੇਖਿਆ ਜਾ ਸਕਦਾ ਹੈ। ਮਨੀਸ਼ਾ ਆਸ਼ੀਰਵਾਦ ਲੈਣ ਲਈ ਮਹੇਸ਼ ਭੱਟ ਦੇ ਪੈਰ ਛੂਹਦੀ ਹੈ, ਪਰ ਇਸ ਤੋਂ ਬਾਅਦ ਮਹੇਸ਼ ਭੱਟ ਉਲਟਾ ਮਨੀਸ਼ਾ ਦੇ ਪੈਰ ਛੂਹਣ ਲੱਗ ਪੈਂਦੇ ਹਨ। ਇਸ ਤੋਂ ਬਾਅਦ ਮਹੇਸ਼ ਭੱਟ ਮਨੀਸ਼ਾ ਦੇ ਮੋਢਿਆ ਨੂੰ ਫੜ ਕੇ ਕਹਿੰਦੇ ਹਨ, ''ਕਦੇ ਅਪਮਾਨ ਨਾ ਕਰਨਾ ਮੇਰੀ ਉਮਰ ਦਾ। ਮਨੀਸ਼ਾ ਫਿਰ ਉਤਸ਼ਾਹ ਨਾਲ ਮਹੇਸ਼ ਭੱਟ ਨੂੰ ਉਤਸ਼ਾਹਿਤ ਹੋ ਕਹਿੰਦੀ ਹੈ ਕਿ ਉਹ ਉਸ ਨੂੰ ਮਿਲ ਕੇ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਹੀ ਹੈ। ਇਹ ਸੁਣ ਕੇ ਮਹੇਸ਼ ਭੱਟ ਕਹਿੰਦੇ ਹਨ, "ਖਾਮੋਸ਼ੀ 'ਚ ਗੱਲਬਾਤ ਕਰਦੇ ਹਾਂ।"
View this post on Instagram
ਇਸ ਤੋਂ ਬਾਅਦ ਮਹੇਸ਼ ਭੱਟ ਉਨ੍ਹਾਂ ਦੇ ਚਿਹਰੇ 'ਤੇ ਘੂਰਦੇ ਨਜ਼ਰ ਆਏ, ਜਿਸ ਕਾਰਨ ਮਨੀਸ਼ਾ ਅਸਹਿਜ ਮਹਿਸੂਸ ਕਰਨ ਲੱਗੀ। ਇਹ ਦੇਖ ਕੇ ਮਹੇਸ਼ ਭੱਟ ਕਹਿੰਦੇ ਹਨ, ' ਦੇਖ ਨਹੀਂ ਪਾ ਰਹੀ ਮੇਰੀਆਂ ਅੱਖਾਂ 'ਚ' ਇਸ ਤੋਂ ਬਾਅਦ ਮਹੇਸ਼ ਭੱਟ ਮਨੀਸ਼ਾ ਦੇ ਸਿਰ ਨੂੰ ਸਹਲਾਉਂਦੇ ਰਹੇ ਅਤੇ ਆਪਣੇ ਦੋਵੇਂ ਹੱਥਾਂ ਨਾਲ ਉਸ ਦੀਆਂ ਗੱਲ੍ਹਾਂ ਨੂੰ ਛੂਹਿਆ। ਮਹੇਸ਼ ਭੱਟ ਵੀ ਇਕ ਹੋਰ ਕੰਨਟੇਸਟੇਂਟ ਬਬੀਕਾ ਧੁਰਵੇ ਲਈ ਟੱਚੀ ਹੁੰਦੇ ਨਜ਼ਰ ਆਏ।
ਮਹੇਸ਼ ਭੱਟ ਦੇ ਅਜੀਬ ਵਿਵਹਾਰ ਦੀ ਆਲੋਚਨਾ
ਜਿਵੇਂ ਹੀ ਇਹ ਵੀਡੀਓ ਬਿੱਗ ਬੌਸ ਓਟੀਟੀ ਦੇ ਟਵਿੱਟਰ ਪੇਜ 'ਤੇ ਅਪਲੋਡ ਹੋਇਆ ਤਾਂ ਨੇਟੀਜ਼ਨਸ ਨੇ ਮਹੇਸ਼ ਭੱਟ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇੱਕ ਯੂਜ਼ਰ ਨੇ ਲਿਖਿਆ, "ਦੇਖ ਕੇ ਹੀ ਇਨ੍ਹਾਂ ਅਸਹਿਜ ਮਹਿਸੂਸ ਹੋ ਰਿਹਾ ਹੈ, ਮਨੀਸ਼ਾ ਨੇ ਕਿਹੋ ਜਿਹਾ ਮਹਿਸੂਸ ਕੀਤਾ ਹੋਵੇਗਾ। ਮੇਰੀਆਂ ਅੱਖਾਂ ਵਿੱਚ ਦੇਖੋ ਕੀ ਸੀ ਇਹ" ਇੱਕ ਹੋਰ ਯੂਜ਼ਰ ਨੇ ਲਿਖਿਆ, "ਉਹ ਉਸ ਨੂੰ ਅਤੇ ਸਾਨੂੰ ਅਸਹਿਜ ਮਹਿਸੂਸ ਕਰਵਾ ਰਹੇ ਹਨ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਅਬੇ ਵੋ ਮਨੀਸ਼ਾ ਹੈ ਮਲਾਈ ਚਾਪ ਨਹੀਂ ਜੋ ਭੁੱਖਿਆਂ ਵਾਂਗ ਦੇਖ ਰਿਹਾ ਹੈ।"
Man, he's such a perv@rt, he should be ashamed.What is he doing on national television, acting shamelessly in front of your daughter 🤮🤢#AbhishekMalhan #FukraInsaan #BBOTT2 #BiggBossOTT2 #ManishaRani #MaheshBhatt #AbhishekIsTheBoss #ElvishYadav pic.twitter.com/au4Z8bEFqH
— ➢ Iᴍᴍᴏʀᴛᴀʟ 𝕏 👑 (@SavageBoyBunty) August 1, 2023
ਮਹੇਸ਼ ਭੱਟ ਦਾ ਬਬੀਕਾ ਧਰੁਵ ਦਾ ਹੱਥ ਨੂੰ ਸਹਲਾਉਂਦੇ ਹੋਏ ਵੀਡੀਓ ਪੋਸਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, "ਯਾਰ, ਉਸਨੂੰ ਸ਼ਰਮ ਆਉਣੀ ਚਾਹੀਦੀ ਹੈ।" ਉਹ ਰਾਸ਼ਟਰੀ ਟੈਲੀਵਿਜ਼ਨ 'ਤੇ ਕੀ ਕਰ ਰਿਹਾ ਹੈ, ਧੀ ਦੇ ਸਾਹਮਣੇ ਬੇਸ਼ਰਮੀ ਨਾਲ ਪੇਸ਼ ਆ ਰਿਹਾ ਹੈ।
ਦੱਸ ਦੇਈਏ ਕਿ ਬਿੱਗ ਬੌਸ ਓਟੀਟੀ 2 ਜੀਓ ਸਿਨੇਮਾ 'ਤੇ ਟੈਲੀਕਾਸਟ ਕੀਤਾ ਜਾ ਰਿਹਾ ਹੈ। ਸਲਮਾਨ ਖਾਨ ਇਸ ਸ਼ੋਅ ਨੂੰ ਹੋਸਟ ਕਰ ਰਹੇ ਹਨ। ਆਸ਼ਿਕਾ ਭਾਟੀਆ ਨੂੰ ਪਿਛਲੇ ਹਫਤੇ ਘਰ ਤੋਂ ਬਾਹਰ ਕਰ ਦਿੱਤਾ ਗਿਆ ਸੀ।