(Source: ECI/ABP News)
Black Widow Box Office Collection:ਹਾਲੀਵੁੱਡ ਫਿਲਮ 'ਬਲੈਕ ਵਿਡੋ' ਨੇ ਆਪਣੀ ਰਿਲੀਜ਼ ਨਾਲ ਕੀਤੀ ਤਾਬੜਤੋੜ ਕਮਾਈ
ਸਕਾਰਲੇਟ ਜੋਹਾਨਸਨ ਦੀ ਹਾਲੀਵੁੱਡ ਫਿਲਮ 'ਬਲੈਕ ਵਿਡੋ' ਨੇ ਆਪਣੀ ਰਿਲੀਜ਼ ਦੇ ਨਾਲ ਹੀ ਬਾਕਸ ਆਫਿਸ 'ਤੇ ਧਮਾਲ ਕਰ ਦਿੱਤਾ।
![Black Widow Box Office Collection:ਹਾਲੀਵੁੱਡ ਫਿਲਮ 'ਬਲੈਕ ਵਿਡੋ' ਨੇ ਆਪਣੀ ਰਿਲੀਜ਼ ਨਾਲ ਕੀਤੀ ਤਾਬੜਤੋੜ ਕਮਾਈ Black Widow Box Office Collection: Hollywood film 'Black Widow' earned a lot with its release Black Widow Box Office Collection:ਹਾਲੀਵੁੱਡ ਫਿਲਮ 'ਬਲੈਕ ਵਿਡੋ' ਨੇ ਆਪਣੀ ਰਿਲੀਜ਼ ਨਾਲ ਕੀਤੀ ਤਾਬੜਤੋੜ ਕਮਾਈ](https://feeds.abplive.com/onecms/images/uploaded-images/2021/07/10/7aa8a18b7c3539e8e2eec019be210689_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸਕਾਰਲੇਟ ਜੋਹਾਨਸਨ ਦੀ ਹਾਲੀਵੁੱਡ ਫਿਲਮ 'ਬਲੈਕ ਵਿਡੋ' ਨੇ ਰਿਲੀਜ਼ ਹੋਣ ਦੇ ਨਾਲ ਬਾਕਸ ਆਫਿਸ 'ਤੇ ਕਮਾਲ ਕਰ ਦਿੱਤਾ। ਫਿਲਮ ਨੇ ਕਮਾਈ ਦੇ ਮਾਮਲੇ ਵਿਚ ਵਿਨ ਡੀਜ਼ਲ ਦੀ ਫਿਲਮ ਐਫ 9 ਨੂੰ ਮਾਤ ਦਿੱਤੀ ਹੈ। ਵੀਰਵਾਰ ਨੂੰ ਬਲੈਕ ਵਿਡੋ ਨੇ ਲਗਪਗ 96 ਕਰੋੜ ਦੀ ਕਮਾਈ ਕੀਤੀ। ਫਿਲਮ ਨੇ ਮਹਾਂਮਾਰੀ ਦੇ ਇਸ ਦੌਰਾਨ ਕਮਾਈ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ 52 ਕਰੋੜ ਦਾ ਅੰਕੜਾ ਸਭ ਤੋਂ ਵੱਧ ਸੀ।
ਵੇਖੋ ਟ੍ਰੇਲਰ:
ਸਕਾਰਲੇਟ ਜੋਹਾਨਸਨ ਦੀ ਫਿਲਮ "ਬਲੈਕ ਵਿਡੋ" ਜਰਮਨੀ, ਰੂਸ, ਆਸਟਰੇਲੀਆ, ਜਾਪਾਨ, ਕੋਰੀਆ, ਬ੍ਰਾਜ਼ੀਲ ਅਤੇ ਮੈਕਸੀਕੋ ਵਿੱਚ ਰਿਲੀਜ਼ ਹੋਈ, ਜਿੱਥੇ ਵੀਰਵਾਰ ਨੂੰ ਇਸ ਨੇ 22.4 ਮਿਲੀਅਨ ਡਾਲਰ ਦੀ ਕਮਾਈ ਕੀਤੀ। ਫਿਲਮ ਨੇ ਹੁਣ ਤੱਕ ਕੁੱਲ ਮਿਲਾ ਕੇ 35.6 ਮਿਲੀਅਨ ਡਾਲਰ ਦੀ ਕਮਾਈ ਕੀਤੀ ਹੈ। ਜੇਕਰ ਫਿਲਮ ਬਾਕਸ ਆਫਿਸ 'ਤੇ ਇਸੇ ਪ੍ਰਦਰਸ਼ਨ ਕਰਦੀ ਹੈ, ਤਾਂ ਆਉਣ ਵਾਲੇ ਦਿਨਾਂ ਵਿਚ ਕਮਾਈ ਦੇ ਸਾਰੇ ਰਿਕਾਰਡ ਤੋੜ ਸਕਦੀ ਹੈ।
ਫਿਲਮ 'ਬਲੈਕ ਵਿਡੋ' ਵਿਚ ਮੁੱਖ ਭੂਮਿਕਾ ਨਿਭਾਅ ਰਹੀ ਸਕਾਰਲੇਟ ਜੋਹਾਨਸਨ ਹੁਣ ਤਕ 7 ਮਾਰਵਲ ਫਿਲਮਾਂ ਵਿਚ ਬਲੈਕ ਵਿਡੋ ਦੀ ਭੂਮਿਕਾ ਵਿਚ ਨਜ਼ਰ ਆ ਚੁੱਕੀ ਹੈ। ਇਸ ਵਾਰ ਵੀ ਸਕਾਰਲੇਟ ਆਪਣੀ ਪੁਰਾਣੀ ਕਿਰਦਾਰ ਨਤਾਸ਼ਾ ਰੋਮਨਫ ਦੀ ਭੂਮਿਕਾ ਨਿਭਾ ਰਹੀ ਹੈ। ਇਹ ਫਿਲਮ ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਰਿਲੀਜ਼ ਕੀਤੀ ਜਾ ਚੁੱਕੀ ਹੈ ਪਰ ਭਾਰਤ ਵਿੱਚ ਇਹ ਫਿਲਹਾਲ ਕੋਰੋਨਾ ਕਾਰਨ ਪੈਦਾ ਹੋਈ ਸਥਿਤੀ ਕਾਰਨ ਰਿਲੀਜ਼ ਨਹੀਂ ਹੋ ਸਕੇਗੀ।
ਇਹ ਵੀ ਪੜ੍ਹੋ: Navjot Singh Sidhu Tweet: ਕੀ ਖਤਮ ਹੋ ਗਿਆ ਹੈ ਪੰਜਾਬ ਕਾਂਗਰਸ ਦਾ ਵਿਵਾਦ? ਨਵਜੋਤ ਸਿੰਘ ਸਿੱਧੂ ਦੇ ਕੀਤਾ ਇਹ ਟਵੀਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)