(Source: ECI/ABP News)
Bobby Deol: ਬੌਬੀ ਦਿਓਲ ਪਿਤਾ ਧਰਮਿੰਦਰ ਨਾਲ ਕਿਉਂ ਕਰਨ ਲੱਗੇ ਨਫ਼ਰਤ? ਇਸ ਕਾਰਨ ਵਿਗੜਿਆ ਪਿਓ-ਪੁੱਤ ਦਾ ਰਿਸ਼ਤਾ
Bobby Deol Hated Dharmendra: ਹਿੰਦੀ ਸਿਨੇਮਾ ਵਿੱਚ ਦਿਓਲ ਪਰਿਵਾਰ ਕਾਫੀ ਸੁਰਖੀਆਂ ਵਿੱਚ ਰਿਹਾ ਹੈ ਅਤੇ ਹੁਣ ਵੀ ਹੈ। ਦਿਓਲ ਪਰਿਵਾਰ ਨੇ ਬਾਲੀਵੁੱਡ ਵਿੱਚ ਦਿੱਗਜ ਅਭਿਨੇਤਾ ਧਰਮਿੰਦਰ ਦੇ ਜ਼ਰੀਏ ਸ਼ੁਰੂਆਤ ਕੀਤੀ ਸੀ। ਇਸ ਤੋਂ

Bobby Deol Hated Dharmendra: ਹਿੰਦੀ ਸਿਨੇਮਾ ਵਿੱਚ ਦਿਓਲ ਪਰਿਵਾਰ ਕਾਫੀ ਸੁਰਖੀਆਂ ਵਿੱਚ ਰਿਹਾ ਹੈ ਅਤੇ ਹੁਣ ਵੀ ਹੈ। ਦਿਓਲ ਪਰਿਵਾਰ ਨੇ ਬਾਲੀਵੁੱਡ ਵਿੱਚ ਦਿੱਗਜ ਅਭਿਨੇਤਾ ਧਰਮਿੰਦਰ ਦੇ ਜ਼ਰੀਏ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸੰਨੀ ਦਿਓਲ ਅਤੇ ਬੌਬੀ ਨੇ ਫਿਲਮਾਂ ਵਿੱਚ ਕਦਮ ਰੱਖਿਆ। ਧਰਮਿੰਦਰ ਦੇ ਪੋਤੇ ਕਰਨ ਦਿਓਲ ਨੇ ਵੀ ਬਾਲੀਵੁੱਡ ਵਿੱਚ ਕੰਮ ਕੀਤਾ ਹੈ।
ਧਰਮਿੰਦਰ ਨੂੰ ਹਿੰਦੀ ਸਿਨੇਮਾ ਵਿੱਚ ਬਹੁਤ ਪਿਆਰ ਅਤੇ ਸਤਿਕਾਰ ਮਿਲਿਆ ਹੈ। ਉਨ੍ਹਾਂ ਦੇ ਦੋ ਪੁੱਤਰ ਸੰਨੀ ਦਿਓਲ ਅਤੇ ਬੌਬੀ ਦਿਓਲ ਵੀ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਹਨ। ਪਰ ਜਦੋਂ ਬੌਬੀ ਬਹੁਤ ਛੋਟੇ ਸੀ ਤਾਂ ਉਹ ਆਪਣੇ ਪਿਤਾ ਧਰਮਿੰਦਰ ਨੂੰ ਨਫ਼ਰਤ ਕਰਨ ਲੱਗ ਪਏ ਸੀ। ਪਿਉ-ਪੁੱਤ ਦੇ ਰਿਸ਼ਤੇ ਵਿਗੜਨ ਲੱਗੇ। ਆਓ ਜਾਣਦੇ ਹਾਂ ਅਜਿਹਾ ਕਦੋਂ ਅਤੇ ਕਿਉਂ ਹੋਇਆ ਸੀ।
Read MOre: IND vs BAN: ਕਾਨਪੁਰ ਟੈਸਟ 'ਚ ਬਾਂਦਰਾ ਦਾ ਆਤੰਕ, ਸਟੇਡੀਅਮ ਬਣਿਆ ਚਿੜੀਆਘਰ, ਹੁਣ ਲੰਗੂਰਾਂ ਦੀ ਲਗਾਈ ਗਈ 'ਡਿਊਟੀ'...
18 ਸਾਲ ਦੀ ਉਮਰ ਵਿੱਚ ਪਿਤਾ ਨੂੰ ਨਫ਼ਰਤ ਕਰਨ ਲੱਗੇ ਬੌਬੀ
ਬੌਬੀ ਦਿਓਲ ਸਿਰਫ 18 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਧਰਮਿੰਦਰ ਦੇ ਖਿਲਾਫ ਹੋ ਗਏ ਸਨ। ਬੌਬੀ ਨੇ ਛੋਟੀ ਉਮਰ ਤੋਂ ਹੀ ਧਰਮਿੰਦਰ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਸੀ। ਦੱਸ ਦੇਈਏ ਕਿ ਜੋ ਕਹਾਣੀ ਅਸੀਂ ਤੁਹਾਨੂੰ ਸੁਣਾ ਰਹੇ ਹਾਂ, ਉਸ ਦਾ ਖੁਲਾਸਾ ਖੁਦ ਬੌਬੀ ਦਿਓਲ ਨੇ ਨਿਊਜ਼ 18 ਨੂੰ ਦਿੱਤੇ ਇੰਟਰਵਿਊ ਵਿੱਚ ਕੀਤਾ ਸੀ।
ਮੇਰਾ ਅਤੇ ਪਿਤਾ ਦਾ ਰਿਸ਼ਤਾ ਮਾੜੇ ਦੌਰ ਵਿੱਚੋਂ ਲੰਘ ਰਿਹਾ ਸੀ...
ਬੌਬੀ ਨੇ ਇੰਟਰਵਿਊ 'ਚ ਦੱਸਿਆ ਸੀ ਕਿ, 'ਮੈਂ 18 ਸਾਲ ਦੀ ਉਮਰ 'ਚ ਪਹਿਲੀ ਵਾਰ ਡਿਸਕੋ ਗਿਆ ਸੀ। ਉਸ ਤੋਂ ਬਾਅਦ ਮੇਰੇ ਅੰਦਰ ਬਗਾਵਤ ਦੀ ਭਾਵਨਾ ਪੈਦਾ ਹੋ ਗਈ ਸੀ। ਪਾਪਾ ਹਰ ਗੱਲ ਲਈ ਟਾਲ-ਮਟੋਲ ਕਰਦੇ ਰਹਿੰਦੇ ਸਨ। ਮੈਨੂੰ ਇਹ ਪਸੰਦ ਨਹੀਂ ਸੀ। ਮੈਂ ਖੁੱਲ੍ਹ ਕੇ ਜਿਉਣਾ ਚਾਹੁੰਦਾ ਸੀ। ਸਾਲਾਂ ਤੱਕ ਮੈਂ ਆਪਣੇ ਮਾਤਾ-ਪਿਤਾ ਦੀ ਹਰ ਗੱਲ ਨੂੰ ਟਾਲਦਾ ਰਿਹਾ। ਮੈਂ ਆਪਣੇ ਪਿਤਾ ਦੀਆਂ ਗੱਲਾਂ ਨੂੰ ਅਣਸੁਣਿਆ ਕਰ ਦਿੰਦਾ ਸੀ। ਉਹ ਮੈਨੂੰ ਸਿਰਫ਼ ਮੇਰੇ ਫਾਇਦੇ ਲਈ ਗੱਲਾਂ ਸਮਝਾਉਂਦੇ ਸੀ, ਪਰ ਮੈਂ ਅੰਨ੍ਹਾ ਹੋ ਗਿਆ ਸੀ ਅਤੇ ਫੈਸਲਾ ਕਰ ਲਿਆ ਸੀ ਕਿ ਮੈਂ ਉਨ੍ਹਾਂ ਦੀਆਂ ਗੱਲਾਂ ਨੂੰ ਨਹੀਂ ਸੁਣਾਂਗਾ ਅਤੇ ਨਾ ਹੀ ਮੰਨਾਂਗਾ। ਇਹ ਉਹ ਸਮਾਂ ਸੀ ਜਦੋਂ ਮੇਰਾ ਅਤੇ ਪਿਤਾ ਦਾ ਰਿਸ਼ਤਾ ਸਭ ਤੋਂ ਖਰਾਬ ਦੌਰ ਵਿੱਚੋਂ ਲੰਘ ਰਿਹਾ ਸੀ।
ਬੌਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਵੱਡੇ ਪਰਦੇ 'ਤੇ ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਵਿੱਚ ਵਿਲੇਨ ਦੀ ਭੂਮਿਕਾ ਵਿੱਚ ਨਜ਼ਰ ਆਏ ਸਨ। ਸਾਲ 2023 ਵਿੱਚ ਰਿਲੀਜ਼ ਹੋਈ ਇਹ ਫਿਲਮ ਆਲ ਟਾਈਮ ਬਲਾਕਬਸਟਰ ਦੀ ਸੂਚੀ ਵਿੱਚ ਸ਼ਾਮਲ ਸੀ। ਹੁਣ ਬੌਬੀ ਦਿਓਲ ਸਾਊਥ ਸੁਪਰਸਟਾਰ ਸੂਰਿਆ ਦੀ ਫਿਲਮ 'ਕੰਗੂਵਾ' 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਇਸ ਸਾਲ 14 ਨਵੰਬਰ ਨੂੰ ਰਿਲੀਜ਼ ਹੋਵੇਗੀ।
Read More: Casting Couch: ਮਸ਼ਹੂਰ ਹਸਤੀਆਂ 'ਤੇ ਲੱਗੇ ਕਾਸਟਿੰਗ ਕਾਊਚ ਦੇ ਦੋਸ਼, ਇਹ ਨਿਰਦੇਸ਼ਕ ਬੋਲਿਆ- ਕੁੱਤੇ ਨਾਲ ਸਰੀਰਕ ਸਬੰਧ...
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
