Kajol Gets Angry: ‘ਹੈਲੋ ਹੈਲੋ, ਜੁੱਤੇ ਉਤਾਰੋ…’ ਦੁਰਗਾ ਪੂਜਾ ਪੰਡਾਲ 'ਚ ਗੁੱਸੇ ਨਾਲ ਭੜਕ ਉੱਠੀ ਕਾਜੋਲ; ਵੀਡੀਓ ਵਾਇਰਲ
Kajol Gets Angry at People: ਭਾਰਤ ਵਿੱਚ ਅਸ਼ਟਮੀ ਅਤੇ ਨਵਮੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਆਮ ਲੋਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਨੇ ਵੀ ਖੂਬ ਜਸ਼ਨ ਮਨਾਇਆ। ਦਰਅਸਲ, ਬਾਲੀਵੁੱਡ ਮਸ਼ਹੂਰ ਹਸਤੀਆਂ ਨੇ
Kajol Gets Angry at People: ਭਾਰਤ ਵਿੱਚ ਅਸ਼ਟਮੀ ਅਤੇ ਨਵਮੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਆਮ ਲੋਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਨੇ ਵੀ ਖੂਬ ਜਸ਼ਨ ਮਨਾਇਆ। ਦਰਅਸਲ, ਬਾਲੀਵੁੱਡ ਮਸ਼ਹੂਰ ਹਸਤੀਆਂ ਨੇ ਇਸ ਨੂੰ ਮੁੰਬਈ ਵਿੱਚ ਮਨਾਇਆ। ਸ਼ੁੱਕਰਵਾਰ ਨੂੰ ਅਦਾਕਾਰਾ ਕਾਜੋਲ, ਅਜੇ ਦੇਵਗਨ ਅਤੇ ਆਲੀਆ ਭੱਟ ਸਮੇਤ ਕਈ ਸੈਲੇਬਸ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ, ਜਿੱਥੇ ਉਨ੍ਹਾਂ ਦੁਰਗਾ ਪੂਜਾ 'ਚ ਹਿੱਸਾ ਲਿਆ। ਅਜਿਹੀ ਹੀ ਇੱਕ ਵੀਡੀਓ ਵਿੱਚ, ਕਾਜੋਲ ਨੂੰ ਗੁੱਸੇ ਵਿੱਚ ਭੜਕਦੇ ਹੋਏ ਵੇਖਿਆ ਗਿਆ। ਕਿਉਂਕਿ ਪੂਜਾ ਦੌਰਾਨ ਦੇਵੀ ਦੁਰਗਾ ਦੀ ਮੂਰਤੀ ਦੇ ਕੋਲ ਬਹੁਤ ਸਾਰੇ ਲੋਕ ਜੁੱਤੀਆਂ ਪਹਿਨ ਪੰਡਾਲ ਵਿੱਚ ਖੜ੍ਹੇ ਦੇਖੇ ਗਏ। ਜਿਸ ਕਾਰਨ ਅਦਾਕਾਰਾ ਬੁਰੀ ਤਰ੍ਹਾਂ ਭੜਕ ਉੱਠੀ।
ਇੱਕ ਵੀਡੀਓ ਵਿੱਚ, ਕਾਜੋਲ ਨੂੰ ਜੁੱਤੀ ਪਾ ਕੇ ਘੁੰਮ ਰਹੇ ਲੋਕਾਂ ਉੱਪਰ ਚੀਕਦੇ ਹੋਏ ਦੇਖਿਆ ਜਾ ਸਕਦਾ ਹੈ, ਅਤੇ ਅਦਾਕਾਰਾ ਕਹਿੰਦੀ ਹੈ, "ਥੋੜੀ ਇੱਜ਼ਤ ਕਰੋ, ਇਹ ਪੂਜਾ ਹੈ।" ਵੀਡੀਓ 'ਚ ਆਲੀਆ ਅਤੇ ਤਨੀਸ਼ਾ ਵੀ ਨਜ਼ਰ ਆ ਰਹੀਆਂ ਹਨ, ਜੋ ਪੂਜਾ 'ਚ ਹਿੱਸਾ ਲੈਣ ਪਹੁੰਚੀਆਂ ਸਨ। ਆਲੀਆ ਨੇ ਲਾਲ ਰੰਗ ਦੀ ਖੂਬਸੂਰਤ ਸਾੜੀ ਪਾਈ ਹੋਈ ਸੀ। ਉਸ ਦੇ ਨਾਲ ਸ਼ਾਹੀਨ ਭੱਟ ਵੀ ਸੀ, ਜਿਸ ਨੇ ਪੀਲੇ ਕੱਪੜੇ ਪਾਏ ਹੋਏ ਸਨ।
Read MOre: Amitabh Bachchan: ਅਮਿਤਾਭ ਬੱਚਨ ਨੂੰ ਡਾਕਟਰਾਂ ਨੇ ਕਰ ਦਿੱਤਾ ਸੀ ਮ੍ਰਿਤਕ ਘੋਸ਼ਿਤ, ਜਾਣੋ ਕਿਵੇਂ ਮਿਲਿਆ ਜੀਵਨਦਾਨ ?
View this post on Instagram
ਇੱਕ ਹੋਰ ਵੀਡੀਓ 'ਚ ਕਾਜੋਲ ਆਪਣੇ ਪਤੀ ਅਜੇ ਦੇਵਗਨ ਨਾਲ ਨਜ਼ਰ ਆਈ। ਇਸ ਜੋੜੇ ਨੇ ਆਪਣੇ ਬੇਟੇ ਯੁਗ ਨਾਲ ਪੋਜ਼ ਵੀ ਦਿੱਤਾ। ਅਜੈ ਅਤੇ ਯੁਗ ਨੇਵੀ ਬਲੂ ਕੁੜਤਾ ਸੈੱਟ ਵਿੱਚ ਟਵੀਨਿੰਗ ਕਰਦੇ ਹੋਏ ਦਿਖਾਈ ਦਿੱਤੇ। ਸਪਤਮੀ ਵਾਲੇ ਦਿਨ ਅਦਾਕਾਰ ਰਣਬੀਰ ਕਪੂਰ ਪੰਡਾਲ 'ਚ ਨਜ਼ਰ ਆਏ। ਮੁੰਬਈ ਵਿੱਚ ਦੁਰਗਾ ਪੂਜਾ ਪੰਡਾਲ ਦਾ ਆਯੋਜਨ ਰਾਣੀ ਮੁਖਰਜੀ, ਕਾਜੋਲ ਅਤੇ ਅਯਾਨ ਮੁਖਰਜੀ ਦੇ ਪਰਿਵਾਰਾਂ ਦੁਆਰਾ ਕੀਤਾ ਜਾਂਦਾ ਹੈ, ਜੋ ਕਿ ਚਚੇਰੇ ਭਰਾ ਹਨ। ਅਯਾਨ ਅਤੇ ਰਣਬੀਰ ਇੱਕ ਡੂੰਘੇ ਬੰਧਨ ਨੂੰ ਸਾਂਝਾ ਕਰਦੇ ਹਨ ਅਤੇ ਅਕਸਰ ਕਈ ਮੌਕਿਆਂ 'ਤੇ ਇੱਕ ਦੂਜੇ ਨਾਲ ਦੇਖੇ ਜਾਂਦੇ ਹਨ।
ਕੱਲ੍ਹ ਅਦਾਕਾਰਾ ਰਾਣੀ ਮੁਖਰਜੀ, ਵਤਸਲ ਸੇਠ ਅਤੇ ਇਸ਼ਿਤਾ ਦੱਤਾ ਵਰਗੇ ਸਿਤਾਰੇ ਨਜ਼ਰ ਆਏ। ਸਮਾਗਮ ਦੀ ਸਮਾਪਤੀ 12 ਅਕਤੂਬਰ ਯਾਨੀ ਅੱਜ ਸਿੰਦੂਰ ਖੇਲਾ ਨਾਲ ਹੋਵੇਗੀ।