ਮਹਿਮਾ ਚੌਧਰੀ ਨੂੰ ਹੋਇਆ ਬ੍ਰੈਸਟ ਕੈਂਸਰ, ਦਰਦ ਭਰੀ ਕਹਾਣੀ ਸੁਣ ਕੇ ਤੁਹਾਡੇ ਵੀ ਨਹੀਂ ਰੁਕਣਗੇ ਹੰਝੂ, ਅਨੁਪਮ ਖੇਰ ਨੇ ਇੰਝ ਦਿੱਤਾ ਹੌਂਸਲਾ
Mahima Chaudhary Cancer: ਬਾਲੀਵੁੱਡ ਦੀ ਬਲਾ ਦੀਆਂ ਖੂਬਸੂਰਤ ਅਦਾਕਾਰਾਂ 'ਚੋਂ ਇਕ ਮਹਿਮਾ ਚੌਧਰੀ ਨੂੰ ਬ੍ਰੈਸਟ ਕੈਂਸਰ ਹੋਇਆ ਹੈ। ਕੈਂਸਰ ਦੌਰਾਨ ਮਹਿਮਾ ਚੌਧਰੀ ਦਾ ਲੁੱਕ ਪੂਰੀ ਤਰ੍ਹਾਂ ਬਦਲ ਗਿਆ ਹੈ।
Mahima Chaudhary Cancer: ਬਾਲੀਵੁੱਡ ਦੀ ਬਲਾ ਦੀਆਂ ਖੂਬਸੂਰਤ ਅਦਾਕਾਰਾਂ 'ਚੋਂ ਇਕ ਮਹਿਮਾ ਚੌਧਰੀ ਨੂੰ ਬ੍ਰੈਸਟ ਕੈਂਸਰ ਹੋਇਆ ਹੈ। ਕੈਂਸਰ ਦੌਰਾਨ ਮਹਿਮਾ ਚੌਧਰੀ ਦਾ ਲੁੱਕ ਪੂਰੀ ਤਰ੍ਹਾਂ ਬਦਲ ਗਿਆ ਹੈ। ਉਨ੍ਹਾਂ ਨੂੰ ਪਛਾਣਨਾ ਵੀ ਮੁਸ਼ਕਲ ਹੋ ਰਿਹਾ ਹੈ। ਮਹਿਮਾ ਚੌਧਰੀ ਨੇ ਆਪਣੀ ਦਰਦ ਭਰੀ ਕਹਾਣੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਦੱਸਦੇ ਹੋਏ ਮਹਿਮਾ ਆਪਣੇ ਹੰਝੂ ਨਹੀਂ ਰੋਕ ਸਕੀ।
ਕੈਂਸਰ ਦੇ ਇਲਾਜ ਦੌਰਾਨ ਮਹਿਮਾ ਚੌਧਰੀ ਦਾ ਲੁੱਕ ਪੂਰੀ ਤਰ੍ਹਾਂ ਬਦਲ ਗਿਆ ਹੈ। ਇਲਾਜ ਦੀ ਕੀਮੋਥੈਰੇਪੀ ਕਾਰਨ ਉਹਨਾਂ ਦੇ ਵਾਲ ਝੜ ਗਏ ਅਤੇ ਉਹਨਾਂ ਦਾ ਭਾਰ ਵੀ ਕਾਫੀ ਵਧ ਗਿਆ ਹੈ। ਹਾਲਾਂਕਿ ਮਹਿਮਾ ਚੌਧਰੀ ਨੇ ਹਿੰਮਤ ਨਹੀਂ ਹਾਰੀ ਅਤੇ ਕੈਂਸਰ ਨੂੰ ਮਾਤ ਦੇ ਕੇ ਠੀਕ ਹੋ ਗਈ ਹੈ।
ਵੀਡੀਓ 'ਚ ਮਹਿਮਾ ਚੌਧਰੀ ਨੇ ਦੱਸਿਆ ਹੈ ਕਿ ਉਹਨਾਂ 'ਚ ਬ੍ਰੈਸਟ ਕੈਂਸਰ ਦੇ ਕੋਈ ਲੱਛਣ ਨਹੀਂ ਸਨ। ਉਹਨਾਂ ਨੂੰ ਰੂਟੀਨ ਚੈਕਅੱਪ ਦੌਰਾਨ ਛਾਤੀ ਦੇ ਕੈਂਸਰ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਉਹਨਾਂ ਨੂੰ ਇਲਾਜ ਲਈ ਅਮਰੀਕਾ ਜਾਣਾ ਪਿਆ।
View this post on Instagram
ਬਾਲੀਵੁੱਡ ਵਿੱਚ ਬਹੁਤ ਘੱਟ ਲੋਕ ਜਾਣਦੇ ਹਨ ਕਿ ਮਹਿਮਾ ਚੌਧਰੀ ਬ੍ਰੈਸਟ ਕੈਂਸਰ ਤੋਂ ਪੀੜਤ ਹੈ। ਉਨ੍ਹਾਂ ਨੂੰ ਇਕ ਫਿਲਮ ਦੇ ਦੌਰਾਨ ਅਦਾਕਾਰ ਅਨੁਪਮ ਖੇਰ ਨੇ ਬੁਲਾਇਆ, ਜਿਸ ਤੋਂ ਬਾਅਦ ਮਹਿਮਾ ਚੌਧਰੀ ਨੇ ਉਨ੍ਹਾਂ ਨੂੰ ਆਪਣੇ ਕੈਂਸਰ ਪੀੜਤ ਹੋਣ ਬਾਰੇ ਦੱਸਿਆ। ਮਹਿਮਾ ਚੌਧਰੀ ਦਾ ਹੌਸਲਾ ਵਧਾਉਂਦੇ ਹੋਏ ਅਨੁਪਮ ਖੇਰ ਨੇ ਉਹਨਾਂ ਦਾ ਇਹ ਵੀਡੀਓ ਸ਼ੂਟ ਕਰਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਹੁਣ ਫੈਨਜ਼ ਮਹਿਮਾ ਚੌਧਰੀ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।