ਪੜਚੋਲ ਕਰੋ
Advertisement
'ਲਵ ਬਾਈਟ' ਦੀਆਂ ਝੂਠੀ ਖ਼ਬਰ 'ਤੇ ਭੜਕੀ ਉਰਵਸ਼ੀ ਰੌਤੇਲਾ, ਪੋਸਟ 'ਚ ਬੋਲੀ - ਮੇਰੀਆਂ ਪ੍ਰਾਪਤੀਆਂ ਬਾਰੇ ਕਿਉਂ ਨਹੀਂ ਲਿਖਦੇ?
ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਹਰ ਰੋਜ਼ ਸਫਲਤਾ ਦੀ ਪੌੜੀ ਚੜ੍ਹ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫਰੰਟ 'ਤੇ ਆਪਣਾ ਰਾਹ ਪੱਧਰਾ ਕੀਤਾ ਹੈ।
ਮੁੰਬਈ : ਬਾਲੀਵੁੱਡ ਦੀ ਸਭ ਤੋਂ ਛੋਟੀ ਉਮਰ ਦੀ ਸੁਪਰਸਟਾਰ ਉਰਵਸ਼ੀ ਰੌਤੇਲਾ ਆਪਣੀ ਮਿਹਨਤ ਅਤੇ ਲਗਨ ਨਾਲ ਹਰ ਦਿਨ ਸਫਲਤਾ ਦੀ ਪੌੜੀ ਚੜ੍ਹ ਰਹੀ ਹੈ। ਅਦਾਕਾਰਾ ਉਰਵਸ਼ੀ ਰੌਤੇਲਾ ਨੇ ਬਾਲੀਵੁੱਡ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ 'ਤੇ ਵੀ ਆਪਣੀ ਪਛਾਣ ਬਣਾਈ ਹੈ। ਉਰਵਸ਼ੀ ਰੌਤੇਲਾ ਨੂੰ ਸੋਸ਼ਲ ਮੀਡੀਆ ਦੀ ਰਾਣੀ ਮੰਨਿਆ ਜਾਂਦਾ ਹੈ ਕਿਉਂਕਿ ਉਹ ਇਸ ਜ਼ਰੀਏ ਆਪਣੇ ਸਾਰੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ।
ਅਭਿਨੇਤਰੀ ਆਪਣੇ ਸਾਰੇ ਫ਼ੈਨਜ ਦਾ ਦਿਲ ਜਿੱਤਣ ਲਈ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਨ ਦੇ ਨਾਲ-ਨਾਲ ਟ੍ਰੇਂਡ ਰੀਲਾਂ ਸ਼ੇਅਰ ਕਰਦੀ ਹੈ। ਇਸ ਦੇ ਨਾਲ ਹੀ ਉਰਵਸ਼ੀ ਆਪਣੀ ਖੂਬਸੂਰਤੀ ਲਈ ਵੀ ਲੋਕਾਂ 'ਚ ਕਾਫੀ ਮਸ਼ਹੂਰ ਹੈ। ਅਭਿਨੇਤਰੀ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਦੇਖਿਆ ਗਿਆ ਸੀ। ਇਕ ਪੋਰਟਲ ਦੇ ਮੁਤਾਬਕ, ਉਸ ਦੀ ਗਰਦਨ 'ਤੇ ਨਜ਼ਰ ਆ ਰਿਹਾ ਲਾਲ ਨਿਸ਼ਾਨ ਲਵ ਬਾਇਟ ਸੀ। ਉਰਵਸ਼ੀ ਦੀ ਇਹ ਖਬਰ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈ ਸੀ।
ਦੱਸ ਦੇਈਏ ਕਿ ਫਰਵਰੀ ਦੀ ਸ਼ੁਰੂਆਤ 'ਚ ਉਰਵਸ਼ੀ ਨੂੰ ਏਅਰਪੋਰਟ 'ਤੇ ਦੇਖਿਆ ਗਿਆ ਸੀ। ਇਸ ਦੌਰਾਨ ਅਦਾਕਾਰਾ ਨੇ ਸੀਕੁਇਨ ਰੈੱਡ ਟਾਪ ਅਤੇ ਬਲੈਕ ਮਿੰਨੀ ਸਕਰਟ ਪਹਿਨੀ ਹੋਈ ਸੀ। ਉਰਵਸ਼ੀ ਆਪਣੇ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਅਜਿਹੇ 'ਚ ਕੁਝ ਲੋਕਾਂ ਦਾ ਧਿਆਨ ਉਸ ਦੀ ਗਰਦਨ 'ਤੇ ਦਿਖਾਈ ਦੇਣ ਵਾਲੇ ਲਾਲ ਨਿਸ਼ਾਨ 'ਤੇ ਗਿਆ, ਜਿਸ ਨੂੰ ਉਨ੍ਹਾਂ ਨੇ 'ਲਵ ਬਾਈਟ' ਕਰਾਰ ਦੇ ਦਿੱਤਾ। ਹੁਣ ਇਸ ਵਾਇਰਲ ਖਬਰ 'ਤੇ ਖੁਦ ਅਦਾਕਾਰਾ ਦੀ ਪ੍ਰਤੀਕਿਰਿਆ ਆਈ ਹੈ। ਉਰਵਸ਼ੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਟਵੀਟ ਕਰਕੇ ਇਸ ਖਬਰ ਨੂੰ 'ਹਾਸੋਹੀਣਾ' ਦੱਸਿਆ ਹੈ।
ਉਰਵਸ਼ੀ ਰੌਤੇਲਾ ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ, "ਹਾਸੋਹੀਣਾ!!!! ਇਹ ਮੇਰੀ ਲਾਲ ਲਿਪਸਟਿਕ ਹੈ, ਜੋ ਮੇਰੇ ਮਾਸਕ ਤੋਂ ਫੈਲੀ ਹੈ। ਕਿਸੇ ਵੀ ਕੁੜੀ ਨੂੰ ਪੁੱਛੋ ਕਿ ਲਾਲ ਲਿਪਸਟਿਕ ਨੂੰ ਸੰਭਾਲਣਾ ਕਿੰਨਾ ਔਖਾ ਹੁੰਦਾ ਹੈ। ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਮੇਰੀ ਛਵੀ ਖ਼ਰਾਬ ਕਰਨ ਲਈ ਕੁਝ ਵੀ ਲਿਖ ਦਿੰਦੇ ਹਨ। ਕਿਸੇ ਦਾ ਅਕਸ ਖਰਾਬ ਕਰਨਾ, ਖਾਸ ਕਰਕੇ ਕੁੜੀਆਂ ਬਾਰੇ। ਤੁਸੀਂ ਲੋਕ ਆਪਣੇ ਫਾਇਦੇ ਲਈ ਝੂਠੀਆਂ ਖਬਰਾਂ ਫੈਲਾਉਣ ਦੀ ਬਜਾਏ ਮੇਰੀਆਂ ਪ੍ਰਾਪਤੀਆਂ ਬਾਰੇ ਕਿਉਂ ਨਹੀਂ ਲਿਖਦੇ। ਕੰਮ ਦੀ ਗੱਲ ਕਰੀਏ ਤਾਂ ਉਰਵਸ਼ੀ ਜਲਦ ਹੀ ਜੀਓ ਸਟੂਡੀਓ ਦੀ ਵੈੱਬ ਸੀਰੀਜ਼ 'ਇੰਸਪੈਕਟਰ ਅਵਿਨਾਸ਼' 'ਚ ਰਣਦੀਪ ਹੁੱਡਾ ਦੇ ਨਾਲ ਨਜ਼ਰ ਆਵੇਗੀ।
Ridiculous!!!!! Its my red lipstick which spread from my mask. Its hard to maintain red lips ask any girl. Cant believe they can write anything to harm anyone’s image specially girls. Why dont you guys write about my achievements than spreading fake news for your own benefits. pic.twitter.com/o7mbrANMqP
— URVASHI RAUTELA🇮🇳 (@UrvashiRautela) February 20, 2022
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement