Brahmastra Trailer: ਰਣਬੀਰ ਕਪੂਰ-ਆਲੀਆ ਭੱਟ ਦੀ ਫਿਲਮ 'ਬ੍ਰਹਮਾਸਤਰ' ਦਾ ਟ੍ਰੇਲਰ ਰਿਲੀਜ਼,ਵੇਖ ਕੇ ਉੱਡ ਜਾਣਗੇ ਹੋਸ਼
Brahmastra Trailer: ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਫਿਲਮ ਬ੍ਰਹਮਾਸਤਰ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦਾ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Brahmastra Trailer Out: ਰਣਬੀਰ ਕਪੂਰ ਅਤੇ ਆਲੀਆ ਭੱਟ ਨੂੰ ਇਕੱਠੇ ਦੇਖਣ ਲਈ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਉਡੀਕ ਹੁਣ ਖ਼ਤਮ ਹੋਣ ਵਾਲੀ ਹੈ। ਦੋਵੇਂ ਫਿਲਮ 'ਬ੍ਰਹਮਾਸਤਰ' 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਅੱਜ ਫੈਨਸ ਨੂੰ ਇਸ ਫਿਲਮ ਦੀ ਇੱਕ ਛੋਟੀ ਜਿਹੀ ਝਲਕ ਦੇਖਣ ਨੂੰ ਮਿਲੀ।
ਜੀ ਹਾਂ, ਬ੍ਰਹਮਾਸਤਰ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜਿਸ 'ਚ ਰਣਬੀਰ ਅਤੇ ਆਲੀਆ ਬੁਰਾਈਆਂ ਨਾਲ ਲੜਦੇ ਨਜ਼ਰ ਆ ਰਹੇ ਹਨ। ਬ੍ਰਹਮਾਸਤਰ ਪਾਰਟ ਵਨ ਸ਼ਿਵ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ 'ਚ ਰਣਬੀਰ ਅਤੇ ਆਲੀਆ ਦੇ ਨਾਲ ਅਮਿਤਾਭ ਬੱਚਨ, ਨਾਗਾਰਜੁਨ ਅਤੇ ਮੌਨੀ ਰਾਏ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆ ਰਹੇ ਹਨ।
View this post on Instagram
ਆਲੀਆ ਭੱਟ ਨੇ 'ਬ੍ਰਹਮਾਸਤਰ' ਦਾ ਟ੍ਰੇਲਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਟ੍ਰੇਲਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ – "ਸਾਡੇ ਦਿਲ ਦਾ ਇੱਕ ਹਿੱਸਾ – ਬ੍ਰਹਮਾਸਤਰ। 9 ਸਤੰਬਰ ਨੂੰ ਮਿਲਦੇ ਹਾਂ।"






















