ਆਲਿਆ ਭੱਟ ਬਣੀ ਸਭ ਤੋਂ ਮਹਿੰਗੀ ਅਦਾਕਾਰਾ, ਸਲਮਾਨ-ਸ਼ਾਹਰੁਖ ਦਾ ਨੰਬਰ ਕਾਫੀ ਪਿੱਛੇ
ਬਾਲੀਵੁੱਡ ਅਭਿਨੇਤਰੀ ਆਲੀਆ ਭੱਟ (Alia Bhatt) ਪਿਛਲੇ ਕੁਝ ਸਾਲਾਂ ਤੋਂ ਕਾਫੀ ਸੁਰਖੀਆਂ 'ਚ ਹੈ। ਉਹ ਆਪਣੀ ਪਰਸਨਲ ਲਾਈਫ ਕਾਰਨ ਉਹ ਸੁਰਖੀਆਂ 'ਚ ਬਣੀ ਰਹਿੰਦੀ ਹੈ
ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਆਲੀਆ ਭੱਟ (Alia Bhatt) ਪਿਛਲੇ ਕੁਝ ਸਾਲਾਂ ਤੋਂ ਕਾਫੀ ਸੁਰਖੀਆਂ 'ਚ ਹੈ। ਉਹ ਆਪਣੀ ਪਰਸਨਲ ਲਾਈਫ ਕਾਰਨ ਉਹ ਸੁਰਖੀਆਂ 'ਚ ਬਣੀ ਰਹਿੰਦੀ ਹੈ ਪਰ ਆਪਣੀ ਪ੍ਰੋਫੈਸ਼ਨਲ ਲਾਈਫ 'ਚ ਵੀ ਉਹ ਲਗਾਤਾਰ ਵਧ ਰਹੀ ਹੈ ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਆਲੀਆ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਬਣੀ
ਸਾਲ 2021 ਲਈ ਸੈਲੇਬ੍ਰਿਟੀ ਬ੍ਰਾਂਡ ਵੈਲਿਊਏਸ਼ਨ ਰਿਪੋਰਟ (Celebrity Brand Valuation Report) ਆ ਗਈ ਹੈ। ਇਸ ਰਿਪੋਰਟ 'ਚ ਡਫ ਐਂਡ ਫੇਲਪਸ ਨੇ ਵੈਲਿਊ ਸੈਲੇਬ੍ਰਿਟੀਜ਼ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ 'ਚ ਰਣਵੀਰ ਸਿੰਘ, ਆਲੀਆ ਭੱਟ, ਅਕਸ਼ੈ ਕੁਮਾਰ ਤੇ ਦੀਪਕਾ ਪਾਦੂਕੋਣ ਵਰਗੇ ਭਾਰਤੀ ਸੈਲੇਬਸ ਸ਼ਾਮਲ ਹਨ। ਡਫ ਐਂਡ ਫੇਲਪਸ ਨੇ ਇਸ ਸੂਚੀ ਨੂੰ 'ਡਿਜੀਟਲ ਐਕਸਲਰੇਸ਼ਨ 2.0' ਸਿਰਲੇਖ 'ਸੇਲਿਬ੍ਰਿਟੀ ਬ੍ਰਾਂਡ ਵੈਲਿਊਏਸ਼ਨ ਸਟੱਡੀ, 2021' ਦੇ 7ਵੇਂ ਐਡੀਸ਼ਨ ਵਿੱਚ ਜਾਰੀ ਕੀਤਾ ਹੈ। ਰਿਪੋਰਟ ਮੁਤਾਬਕ ਆਲੀਆ ਭੱਟ ਸਾਲ 2021 ਦੀ ਸਭ ਤੋਂ ਮਹਿੰਗੀ ਸੈਲੇਬ੍ਰਿਟੀ ਹੈ। ਉਨ੍ਹਾਂ ਦੀ ਵੈਲਿਊਏਸ਼ਨ 68.1 ਮਿਲੀਅਨ ਹੈ।
ਬ੍ਰਾਂਡ ਐਂਡੋਰਸ ਕਾਰਨ ਮਹਿੰਗੀ ਅਦਾਕਾਰਾ ਬਣੀ
ਡਫ ਐਂਡ ਫੇਲਪਸ ਸੈਲੀਬ੍ਰਿਟੀ ਬ੍ਰਾਂਡ ਵੈਲਿਊਏਸ਼ਨ (Duff & Phelps Celebrity Brand Valuation) ਦੀ ਰਿਪੋਰਟ ਅਨੁਸਾਰ, ਆਲੀਆ ਭੱਟ ਸਾਲ 2021 ਵਿੱਚ ਸਭ ਤੋਂ ਮਹਿੰਗੀ ਮਹਿਲਾ ਸੈਲੇਬ੍ਰਿਟੀ ਵਜੋਂ ਉਭਰੀ ਹੈ। 68.1 ਮਿਲੀਅਨ ਡਾਲਰ ਦੇ ਵੈਲਿਊਏਸ਼ਨ ਨਾਲ, ਆਲੀਆ ਭੱਟ ਚੌਥੇ ਸਥਾਨ 'ਤੇ ਹੈ ਤੇ ਭਾਰਤੀ ਅਭਿਨੇਤਰੀ ਸ਼੍ਰੇਣੀ ਵਿੱਚ ਸਿਖਰ 'ਤੇ ਹੈ। ਪਿਛਲੀ ਸੂਚੀ ਦੇ ਮੁਕਾਬਲੇ ਆਲੀਆ ਦੋ ਰੈਂਕ ਵਧੀ ਹੈ। ਆਲੀਆ ਬਾਲੀਵੁੱਡ ਦੀ ਸਭ ਤੋਂ ਵਿਅਸਤ ਅਭਿਨੇਤਰੀ ਹੈ ਤੇ ਕਈ ਬ੍ਰਾਂਡ ਐਂਡੋਰਸਮੈਂਟਸ ਕਾਰਨ ਉਹ ਸਭ ਤੋਂ ਵੱਧ ਤਨਖਾਹ ਲੈਣ ਵਾਲੀ ਅਦਾਕਾਰਾ ਬਣ ਗਈ ਹੈ।
ਸਲਮਾਨ ਸ਼ਾਹਰੁਖ ਬਹੁਤ ਪਿੱਛੇ
ਹਾਲਾਂਕਿ ਆਲੀਆ ਭੱਟ (Alia Bhatt Celeb Brand Valaution) 2020 ਸੈਲੇਬ ਬ੍ਰਾਂਡ ਵੈਲਿਊਏਸ਼ਨ ਰਿਪੋਰਟ ਵਿੱਚ ਛੇਵੇਂ ਸਥਾਨ 'ਤੇ ਸੀ, ਪਰ ਹੁਣ ਉਹ 68.1 ਮਿਲੀਅਨ ਡਾਲਰ ਦੇ ਨਾਲ ਚੌਥੇ ਸਥਾਨ 'ਤੇ ਪਹੁੰਚ ਗਈ ਹੈ। ਤੁਹਾਨੂੰ ਦੱਸ ਦੇਈਏ ਕਿ 2020 ਦੀ ਰਿਪੋਰਟ ਵਿੱਚ 51.1 ਮਿਲੀਅਨ ਡਾਲਰ ਦੀ ਬ੍ਰਾਂਡ ਵੈਲਿਊਏਸ਼ਨ ਵਾਲੇ ਸ਼ਾਹਰੁਖ ਖਾਨ (Shah Rukh Khan Brand Valuation), ਬ੍ਰਾਂਡ ਵੈਲਿਊਏਸ਼ਨ 2021 ਦੀ ਰਿਪੋਰਟ ਵਿੱਚ ਕਿਤੇ ਵੀ ਟਾਪ ਬ੍ਰੈਕੇਟ ਵਿੱਚ ਨਹੀਂ ਹਨ।
ਹਾਲਾਂਕਿ, ਸਲਮਾਨ ਖਾਨ 51.6 ਮਿਲੀਅਨ ਡਾਲਰ ਦੇ ਨਾਲ ਅੱਠਵੇਂ ਸਥਾਨ 'ਤੇ ਬਰਕਰਾਰ ਹਨ। 2020 ਦੀ ਰਿਪੋਰਟ 'ਚ ਨੌਵੇਂ ਸਥਾਨ 'ਤੇ ਰਹੇ ਅਮਿਤਾਭ ਬੱਚਨ ਦੇ ਰੈਂਕ 'ਚ ਵੀ ਸੁਧਾਰ ਹੋਇਆ ਹੈ। ਉਨ੍ਹਾਂ ਦਾ ਬ੍ਰਾਂਡ ਮੁੱਲ $54.2 ਮਿਲੀਅਨ ਦੇ ਨਾਲ ਛੇਵੇਂ ਸਥਾਨ 'ਤੇ ਹੈ।