ਪੜਚੋਲ ਕਰੋ
Advertisement
ਜਦੋਂ ਪਾਪਰਾਜ਼ੀ ਨੇ ਕੀਤਾ ਦੀਪਿਕਾ ਦੀ ਕਾਰ ਦਾ ਪਿੱਛਾ ਤਾਂ ਅਭਿਨੇਤਰੀ ਨੇ ਦਿੱਤਾ ਇਸ ਤਰ੍ਹਾਂ ਜਵਾਬ
ਰਿਪੋਰਟ ਮੁਤਾਬਕ, ਬਾਅਦ ਵਿੱਚ ਜਦੋਂ ਦੀਪਿਕਾ ਦੇ ਡਰਾਈਵਰ ਨੇ ਵੇਖਿਆ ਕਿ ਪਾਪਰਾਜੀ ਉਸ ਦਾ ਪਿੱਛਾ ਕਰ ਰਹੇ ਹਨ ਤਾਂ ਦੀਪਿਕਾ ਪਾਦੂਕੋਣ ਦਾ ਬਾਡੀਗਾਰਡ ਕਾਰ ਤੋਂ ਹੇਠਾਂ ਉਤਰਿਆ ਅਤੇ ਉਸ ਨਾਲ ਗੱਲ ਕੀਤੀ। ਦੱਸਿਆ ਜਾ ਰਿਹਾ ਹੈ ਕਿ ਬਾਅਦ ਵਿਚ ਦੀਪਿਕਾ ਵੀ ਕਾਰ ਚੋਂ ਉਤਰ ਗਈ ਅਤੇ ਪਪਾਰਾਜੀ ਨਾਲ ਗੱਲਬਾਤ ਕੀਤੀ।
ਮੁੰਬਈ: ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ (Deepika Padukone) ਹਾਲ ਹੀ 'ਚ ਗੋਆ ਤੋਂ ਆਪਣੀ ਫ਼ਿਲਮ ਦੀ ਸ਼ੂਟਿੰਗ ਖ਼ਤਮ ਕਰਕੇ ਮੁੰਬਈ ਵਾਪਸ ਆਈ ਹੈ। ਅਜਿਹੀ ਸਥਿਤੀ ਵਿੱਚ ਇੱਕ ਵਾਰ ਫਿਰ ਪਾਪਰਾਜ਼ੀ ਨੇ ਦੀਪਿਕਾ ਦੀ ਇੱਕ ਝਲਕ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤੇ ਖੁਦ ਹੀ ਦੀਪਿਕਾ ਦੇ ਗੁੱਸੇ ਦਾ ਸ਼ਿਕਾਰ ਹੋ ਗਿਆ। ਦੱਸ ਦਈਏ ਕਿ ਡਰੱਗਸ ਮਾਮਲੇ 'ਚ ਨਾਂ ਸਾਹਮਣੇ ਆਉਣ ਤੋਂ ਬਾਅਦ ਕੈਮਰੇ ਲਗਾਤਾਰ ਦੀਪਿਕਾ ਦਾ ਪਿੱਛਾ ਕਰ ਰਹੇ ਸੀ। ਕਈਆਂ ਨੇ ਉਸਦੀ ਇੱਕ ਝਲਕ ਦੇਖਣ ਲਈ ਉਸ ਦੀ ਕਾਰ ਦਾ ਪਿੱਛਾ ਵੀ ਕੀਤਾ। ਅਜਿਹੀ ਸਥਿਤੀ ਵਿੱਚ ਦੀਪਿਕਾ ਨੇ ਆਪਣੀ ਕਾਰ ਦਾ ਪਿੱਛਾ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਦੀਪਿਕਾ ਪੈਪਰਾਜ਼ੀ 'ਤੇ ਗੁੱਸੇ 'ਚ ਹੋਈ। ਸਪਾਟਬੁਆਏ ਮੁਚਾਬਤ ਦੀਪਿਕਾ ਵੀਰਵਾਰ ਨੂੰ ਧਰਮਾ ਦਫਤਰ ਵਿਖੇ ਨਜ਼ਰ ਆਈ। ਅਨਨਿਆ ਪਾਂਡੇ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ। ਉੱਥੇ ਮੌਜੂਦ ਪੈਪਰਾਜ਼ੀ ਦੇ ਕੈਮਰਿਆਂ ਨੇ ਉਸ ਦੀਆਂ ਬਹੁਤ ਸਾਰੀਆਂ ਤਸਵੀਰਾਂ ਖਿੱਚੀਆਂ, ਪਰ ਇਸ ਦੇ ਬਾਵਜੂਦ ਕੁਝ ਫੋਟੋਗ੍ਰਾਫ਼ਰਾਂ ਨੇ ਦੀਪਿਕਾ ਦੀ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਮਹਿਸੂਸ ਕੀਤਾ ਕਿ ਦੀਪਿਕਾ ਬਾਂਦਰਾ ਵਿੱਚ ਆਪਣੇ ਸਹੁਰੇਘਰ ਜਾ ਰਹੀ ਹੈ। ਪਰ ਦੀਪਿਕਾ ਤਾਜ ਲੈਂਡਜ਼ ਐਂਡ ਹੋਟਲ ਗਈ।
ਰਿਪੋਰਟ ਮੁਤਾਬਕ, ਜਦੋਂ ਦੀਪਿਕਾ ਦੇ ਡਰਾਈਵਰ ਨੇ ਬਾਅਦ ਵਿੱਚ ਦੇਖਿਆ ਕਿ ਪੈਪਰਾਜ਼ੀ ਉਸਦਾ ਪਿੱਛਾ ਕਰ ਰਹੇ ਸੀ ਤਾਂ ਦੀਪਿਕਾ ਪਾਦੂਕੋਣ ਦਾ ਬਾਡੀਗਾਰਡ ਕਾਰ ਤੋਂ ਹੇਠਾਂ ਉਤਰਿਆ ਅਤੇ ਉਸ ਨਾਲ ਗੱਲ ਕੀਤੀ। ਦੱਸਿਆ ਜਾ ਰਿਹਾ ਹੈ ਕਿ ਬਾਅਦ ਵਿਚ ਦੀਪਿਕਾ ਵੀ ਕਾਰ ਤੋਂ ਹੇਠਾਂ ਆਈ ਅਤੇ ਪੈਪਰਾਜ਼ੀ ਨਾਲ ਗੱਲਬਾਤ ਕੀਤੀ ਅਤੇ ਬਾਅਦ ਵਿਚ ਉਸਨੇ ਕਾਨੂੰਨੀ ਨੋਟਿਸ ਦੇਣ ਦੀ ਚੇਤਾਵਨੀ ਵੀ ਦਿੱਤੀ। ਦੱਸ ਦੇਈਏ ਕਿ ਹਾਲ ਹੀ ਵਿੱਚ ਦੀਪਿਕਾ ਨੂੰ ਅਨਨਿਆ ਪਾਂਡੇ ਅਤੇ ਸਿੱਧੰਤ ਚਤੁਰਵੇਦੀ ਦੇ ਨਾਲ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਉਸ ਸਮੇਂ ਉਹ ਗੋਆ ਵਿੱਚ ਸ਼ਕੁਨ ਬੱਤਰਾ ਦੇ ਨਿਰਦੇਸ਼ਨ ਵਿੱਚ ਬਣ ਰਹੀ ਇੱਕ ਫਿਲਮ ਦੀ ਸ਼ੂਟਿੰਗ ਪੂਰੀ ਕਰਕੇ ਮੁੰਬਈ ਵਾਪਸ ਪਰਤੀ ਸੀ। ਸਮਾਜ ਦੀ ਸੋਚ 'ਤੇ ਭੜਕੀ ਕਰੀਨਾ ਕਪੂਰ, ਰੂੜੀਵਾਦੀ ਸੋਚ ਵਾਲਿਆਂ ਨੂੰ ਤਿੱਖੇ ਸਵਾਲ, ਵੀਡੀਓ ਵਾਇਰਲ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904View this post on Instagram#deepikapadukone and #ananyapanday at old Dharma office in Khar #viralbhayani @viralbhayani
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement