ਪੜਚੋਲ ਕਰੋ
Advertisement
ਦਿਲਜੀਤ ਦੋਸਾਂਝ ਬਣੇ ਫੈਸ਼ਨ ਬ੍ਰੈਂਡ ਦੇ ਬ੍ਰੈਂਡ ਅੰਬੈਸਡਰ
ਚੰਡੀਗੜ੍ਹ: ਪਾਲੀਵੁੱਡ, ਬਾਲੀਵੁੱਡ ਦੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੁਥਾਜ ਨਹੀਂ ਹਨ। ਬਾਲੀਵੁੱਡ ‘ਚ ਦਿਲਜੀਤ ਨੇ ਫ਼ਿਲਮ ‘ਉੜਤਾ ਪੰਜਾਬ’ ਨਾਲ ਡੈਬਿਊ ਕੀਤਾ ਤੇ ਹੁਣ ਅਗਲੇ ਮਹੀਨੇ ਯਾਨੀ ਕਿ ਜੂਨ ‘ਚ ਦਿਲਜੀਤ ਦੀ ਇੱਕ ਹੋਰ ਬਾਲੀਵੁੱਡ ਫ਼ਿਲਮ ‘ਸੂਰਮਾ’ ਆ ਰਹੀ ਹੈ, ਜੋ ਹਾਕੀ ‘ਤੇ ਆਧਾਰਿਤ ਹੈ। ‘ਸੂਰਮਾ’ ਸੰਦੀਪ ਸਿੰਘ ਦੀ ਜ਼ਿੰਦਗੀ ਦੀ ਕਹਾਣੀ ਹੈ।
ਹੁਣ ਦਿਲਜੀਤ ਇੱਕ ਫੈਸ਼ਨ ਬ੍ਰੈਂਡ ਐੱਫ.ਬੀ.ਬੀ. ਦੇ ਬ੍ਰੈਂਡ ਅੰਬੈਸਡਰ ਵੀ ਬਣ ਗਏ ਹਨ। ਦਿਲਜੀਤ, ਇਸ ਬ੍ਰੈਂਡ ਦੀ ਮਰਦਾਂ ਲਈ ਪਾਰਟੀਵੀਅਰ, ਕੈਜ਼ੂਅਲ ਵੀਅਰ, ethnic ਤੇ ਫੌਰਮਲ wear ਨੂੰ ਪ੍ਰਮੋਟ ਕਰਨਗੇ। ਦਿਲਜੀਤ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਂਊਟ ‘ਤੇ ਵੀ ਪੋਸਟ ਕੀਤਾ ਹੈ।
ਇਸ ਤੋਂ ਬਾਅਦ ਨੈਸਲੇ ਬ੍ਰੈਂਡ ਦਿਲਜੀਤ ਨੂੰ ਆਪਣੇ ਗਰੁੱਪ ‘ਚ ਸ਼ਾਮਲ ਕਰਨ ਦੀ ਵੀ ਤਿਆਰੀ ਕਰ ਰਹੇ ਹਨ। ਨਾਲ ਹੀ ਮੈਗੀ ਦੇ ਹੋਰਡਿੰਗ ਤੇ ਫਲੈਕਸਾਂ ‘ਤੇ ਦਿਲਜੀਤ ਦੀ ਤਸਵੀਰ ਨਜ਼ਰ ਆ ਸਕਦੀ ਹੈ।
ਇਸ ਤੋਂ ਪਹਿਲਾਂ ਦਿਲਜੀਤ ਦਾ ਗਾਣਾ ‘ਹਾਈ ਐਂਡ ਗੱਡੀਆਂ’ ਲੋਕਾਂ ‘ਚ ਧੁੰਮਾਂ ਮਚਾ ਰਿਹਾ ਹੈ। ਪੰਜਾਬੀ ਇੰਡਸਟਰੀ ਦਾ ਇਹ ਸਟਾਰ ਕਈ ਨੈਸ਼ਨਲ ਅਤੇ ਇੰਟਰਨੈਲ ਮੈਗਜ਼ੀਨਸ ‘ਚ ਵੀ ਛਾ ਚੁੱਕਿਆ ਹੈ। ਦਿਲਜੀਤ ‘GQ’ ਅਤੇ ‘ਫ਼ਿਲਮਫੇਅਰ’ ਵਰਗੇ ਮੈਗਜ਼ਿਨਾਂ ‘ਚ ਆ ਚੁੱਕੇ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਧਰਮ
ਲਾਈਫਸਟਾਈਲ
ਦੇਸ਼
Advertisement