SAD News: ਮਨੋਰੰਜਨ ਜਗਤ ਨੂੰ ਲਗਾਤਾਰ ਦੂਜਾ ਵੱਡਾ ਘਾਟਾ, ਗੁਰਦਾਸ ਮਾਨ ਤੋਂ ਬਾਅਦ ਇਸ ਮਸ਼ਹੂਰ ਹਸਤੀ ਦੇ ਘਰ ਛਾਇਆ ਮਾਤਮ; ਹਾਰਟ ਸਬੰਧੀ ਸਮੱਸਿਆਵਾਂ ਦੇ ਚੱਲਦੇ ਮੌਤ...
SAD News: ਮਨੋਰੰਜਨ ਜਗਤ ਤੋਂ ਲਗਾਤਾਰ ਇੱਕ ਹੋਰ ਬੁਰੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਪਾਰਥੋ ਘੋਸ਼ ਦਾ ਦੇਹਾਂਤ ਹੋ ਗਿਆ ਹੈ। ਇਹ ਦੁਖਦਾਈ ਖ਼ਬਰ ਆਉਂਦੇ ਹੀ ਫਿਲਮ ਇੰਡਸਟਰੀ...

SAD News: ਮਨੋਰੰਜਨ ਜਗਤ ਤੋਂ ਲਗਾਤਾਰ ਇੱਕ ਹੋਰ ਬੁਰੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਪਾਰਥੋ ਘੋਸ਼ ਦਾ ਦੇਹਾਂਤ ਹੋ ਗਿਆ ਹੈ। ਇਹ ਦੁਖਦਾਈ ਖ਼ਬਰ ਆਉਂਦੇ ਹੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਪਾਰਥੋ ਘੋਸ਼ ਦੀ ਮੌਤ ਦਾ ਕਾਰਨ ਦਿਲ ਨਾਲ ਸਬੰਧਤ ਪੇਚੀਦਗੀਆਂ ਦੱਸੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਸੋਮਵਾਰ, 9 ਜੂਨ ਨੂੰ 75 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਫਿਲਮ ਨਿਰਮਾਤਾ ਦੀ ਮੌਤ ਦੀ ਪੁਸ਼ਟੀ ਅਦਾਕਾਰਾ ਰਿਤੂਪਰਣਾ ਸੇਨਗੁਪਤਾ ਨੇ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਦੀ ਮੌਤ 'ਤੇ ਇੱਕ ਭਾਵਨਾਤਮਕ ਪੋਸਟ ਸਾਂਝੀ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਦੱਸ ਦੇਈਏ ਕਿ ਪਾਰਥੋ ਘੋਸ਼ ਮਡ ਆਈਲੈਂਡ ਵਿੱਚ ਰਹਿ ਰਹੇ ਸਨ।
ਅਦਾਕਾਰਾ ਨੇ ਭਾਵੁਕ ਸ਼ਰਧਾਂਜਲੀ ਦਿੱਤੀ
ਅਦਾਕਾਰਾ ਰਿਤੂਪਰਣਾ ਸੇਨਗੁਪਤਾ ਨੇ ਦਿੱਗਜ ਫਿਲਮ ਨਿਰਮਾਤਾ ਪਾਰਥੋ ਘੋਸ਼ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਅਤੇ ਲਿਖਿਆ, 'ਸ਼ਬਦਾਂ ਤੋਂ ਪਰੇ ਜਾ ਕੇ ਮੈਂ ਦੁਖੀ ਹਾਂ। ਅਸੀਂ ਅੱਜ ਇੱਕ ਅਸਾਧਾਰਨ ਪ੍ਰਤਿਭਾ, ਦੂਰਦਰਸ਼ੀ ਨਿਰਦੇਸ਼ਕ ਅਤੇ ਦਿਆਲੂ ਇਨਸਾਨ ਨੂੰ ਗੁਆ ਦਿੱਤਾ ਹੈ। ਪਾਰਥੋ ਦਾ, ਤੁਸੀ ਪਰਦੇ 'ਤੇ ਜੋ ਜਾਦੂ ਬਣਾਏ ਹਨ, ਉਸ ਲਈ ਤੁਹਾਨੂੰ ਹਮੇਸ਼ਾ ਯਾਦ ਕੀਤਾ ਜਾਏਗਾ। ਸ਼ਾਂਤੀ ਨਾਲ ਆਰਾਮ ਕਰੋ।'
Veteran director Partho Ghosh passed away on Monday morning in Mumbai due to heart related conditions. Known for directing films spanning various genres, like 100 Days, Agni Sakshi and Dalaal, he was 75 years of age at the time of passing. #parthoghosh pic.twitter.com/am1voXvTFK
— Chandrakant (@shindeckant) June 9, 2025
ਪਾਰਥੋ ਘੋਸ਼ ਦਾ ਫਿਲਮੀ ਕਰੀਅਰ
ਫਿਲਮ ਨਿਰਮਾਤਾ ਪਾਰਥੋ ਘੋਸ਼ ਨੇ ਫਿਲਮ ਇੰਡਸਟਰੀ ਵਿੱਚ ਆਪਣਾ ਕਰੀਅਰ 1985 ਵਿੱਚ ਇੱਕ ਸਹਾਇਕ ਨਿਰਦੇਸ਼ਕ ਵਜੋਂ ਸ਼ੁਰੂ ਕੀਤਾ ਸੀ। ਉਨ੍ਹਾਂ ਦਾ ਪਹਿਲਾ ਨਿਰਦੇਸ਼ਨ '100 ਡੇਜ਼' ਸੀ, ਜੋ 1991 ਵਿੱਚ ਰਿਲੀਜ਼ ਹੋਇਆ ਸੀ। ਇਸ ਫਿਲਮ ਵਿੱਚ ਜੈਕੀ ਸ਼ਰਾਫ ਅਤੇ ਮਾਧੁਰੀ ਦੀਕਸ਼ਿਤ ਮੁੱਖ ਭੂਮਿਕਾਵਾਂ ਵਿੱਚ ਸਨ। ਇਹ ਤਾਮਿਲ ਕਲਾਸਿਕ ਫਿਲਮ 'ਨੂਰਵਥੂ ਨਾਲ' ਦਾ ਹਿੰਦੀ ਰੀਮੇਕ ਸੀ, ਜੋ ਕਿ ਇੱਕ ਇਤਾਲਵੀ ਕਹਾਣੀ ਤੋਂ ਰੂਪਾਂਤਰਿਤ ਸੀ। '100 ਡੇਜ਼' ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ।
ਕਈ ਸੁਪਰਸਟਾਰਾਂ ਦੀਆਂ ਫਿਲਮਾਂ ਨਿਰਦੇਸ਼ਿਤ ਕੀਤੀਆਂ
ਦੱਸ ਦੇਈਏ ਕਿ ਪਾਰਥੋ ਘੋਸ਼ ਨੇ ਆਪਣੇ ਪੂਰੇ ਕਰੀਅਰ ਦੌਰਾਨ ਕਈ ਸੁਪਰਸਟਾਰਾਂ ਦੀਆਂ ਫਿਲਮਾਂ ਨਿਰਦੇਸ਼ਿਤ ਕੀਤੀਆਂ। ਉਨ੍ਹਾਂ ਦੇ ਨਿਰਦੇਸ਼ਨ ਹੇਠ ਬਣੀਆਂ ਫਿਲਮਾਂ ਵਿੱਚ ਦਿਵਿਆ ਭਾਰਤੀ ਦੀ 'ਗੀਤ' (1992), ਮਿਥੁਨ ਚੱਕਰਵਰਤੀ ਦੀ 'ਦਲਾਲ' (1993) ਅਤੇ ਨਾਨਾ ਪਾਟੇਕਰ, ਜੈਕੀ ਸ਼ਰਾਫ ਅਤੇ ਮਨੀਸ਼ਾ ਕੋਇਰਾਲਾ ਸਟਾਰਰ 'ਅਗਨੀ ਸਾਕਸ਼ੀ' ਸ਼ਾਮਲ ਸਨ ਜੋ 1996 ਵਿੱਚ ਰਿਲੀਜ਼ ਹੋਈ ਸੀ ਅਤੇ ਇੱਕ ਵੱਡੀ ਹਿੱਟ ਸਾਬਤ ਹੋਈ ਸੀ। ਕੁੱਲ ਮਿਲਾ ਕੇ, ਪਾਰਥੋ ਘੋਸ਼ ਨੇ 15 ਤੋਂ ਵੱਧ ਫਿਲਮਾਂ ਨਿਰਦੇਸ਼ਿਤ ਕੀਤੀਆਂ। ਉਨ੍ਹਾਂ ਦੀ ਆਖਰੀ ਨਿਰਦੇਸ਼ਕ ਫਿਲਮ 'ਮੌਸਮ ਇਕਰਾਰ ਕੇ ਦੋ ਪਲ ਪਿਆਰ ਕੇ' ਸੀ, ਜੋ 2018 ਵਿੱਚ ਰਿਲੀਜ਼ ਹੋਈ ਸੀ।






















