(Source: ECI/ABP News/ABP Majha)
Entertainment Breaking: ਮਨੋਰੰਜਨ ਜਗਤ ਨੂੰ ਦੂਜਾ ਵੱਡਾ ਝਟਕਾ, ਮਲਾਇਕਾ ਦੇ ਪਿਤਾ ਦੀ ਮੌਤ ਤੋਂ ਬਾਅਦ ਲਾਪਤਾ ਹੋਏ ਅਦਾਕਾਰ ਦੀ ਮਿਲੀ ਲਾਸ਼
Actor James Hollcroft Passes Away: ਮਨੋਰੰਜਨ ਜਗਤ ਤੋਂ ਲਗਾਤਾਰ ਦੂਜੀ ਦੁਖਦ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ ਹੈ, ਉੱਥੇ ਹੀ ਦੂਜੇ
Actor James Hollcroft Passes Away: ਮਨੋਰੰਜਨ ਜਗਤ ਤੋਂ ਲਗਾਤਾਰ ਦੂਜੀ ਦੁਖਦ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ ਹੈ, ਉੱਥੇ ਹੀ ਦੂਜੇ ਪਾਸੇ ਇੱਕ ਮਸ਼ਹੂਰ ਅਦਾਕਾਰ ਦਾ ਦੇਹਾਂਤ ਹੋ ਗਿਆ ਹੈ। ਦਰਅਸਲ, ਟੈਲੀਵਿਜ਼ਨ ਸ਼ੋਅ "ਕੋਮੋ ਡਾਈਸ ਐਲ ਡਿਚੋ" ਵਿੱਚ ਕੰਮ ਕਰਨ ਵਾਲੇ ਅਦਾਕਾਰ ਜੇਮਸ ਹੋਲਕ੍ਰਾਫਟ ਦਾ ਦੇਹਾਂਤ ਹੋ ਗਿਆ ਹੈ। ਉਹ 3 ਸਤੰਬਰ 2024 ਤੋਂ ਲਾਪਤਾ ਸੀ। ਹੁਣ ਉਨ੍ਹਾਂ ਦੀ ਲਾਸ਼ ਮਿਲੀ ਹੈ। ਜੇਮਸ ਹੋਲਕ੍ਰਾਫਟ ਦੀ ਭੈਣ ਵੱਲੋਂ ਅਦਾਕਾਰ ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਆਪਣੇ ਭਰਾ ਨੂੰ ਸ਼ਰਧਾਂਜਲੀ ਦਿੱਤੀ ਹੈ।
ਇੱਕ ਰਿਪੋਰਟ ਮੁਤਾਬਕ ਜੇਮਸ ਹੋਲਕ੍ਰਾਫਟ ਦੀ ਭੈਣ ਜੇਨ ਹੋਲਕ੍ਰਾਫਟ ਆਪਣੇ ਭਰਾ ਦੀ ਅਚਾਨਕ ਹੋਈ ਮੌਤ ਤੋਂ ਸਦਮੇ 'ਚ ਹੈ। ਜੇਮਸ ਹੋਲਕ੍ਰਾਫਟ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ, ਪਰ ਉਨ੍ਹਾਂ ਦੀ ਭੈਣ ਨੇ ਖੁਲਾਸਾ ਕੀਤਾ ਹੈ ਕਿ ਜੇਮਜ਼ ਮੈਕਸੀਕੋ ਸਿਟੀ ਦੇ ਟਿਜ਼ਾਪਾਨ ਵਿੱਚ ਆਪਣੇ ਘਰ ਪਰਤਦੇ ਸਮੇਂ ਗਾਇਬ ਹੋ ਗਿਆ ਸੀ।
ਜੇਨ ਨੇ ਆਪਣੇ ਭਰਾ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਜੇਨ ਨੇ ਲਿਖਿਆ- 'ਮੈਂ ਤੁਹਾਨੂੰ ਹਮੇਸ਼ਾ ਪਿਆਰ ਕਰਦੀ ਰਹਾਂਗੀ, ਉਨ੍ਹਾਂ ਸਾਲਾਂ ਲਈ ਤੁਹਾਡਾ ਧੰਨਵਾਦ, ਜੋ ਅਸੀਂ ਇਕੱਠੇ ਬਿਤਾਏ ਅਤੇ ਮੈਨੂੰ ਹੁਣ ਤੱਕ ਦੇ ਸਭ ਤੋਂ ਸ਼ਾਨਦਾਰ ਪਲ ਦਿੱਤੇ, ਤੁਸੀਂ ਹਮੇਸ਼ਾ ਸਾਡੇ ਦਿਲਾਂ ਵਿੱਚ ਮੌਜੂਦ ਰਹੋਗੇ, ਛੋਟੇ ਭਰਾ।'
ਬ੍ਰਦਰ ਇਨ ਲਾ ਨੇ ਵੀ ਸ਼ਰਧਾਂਜਲੀ ਦਿੱਤੀ
ਉਨ੍ਹਾਂ ਦੇ ਬ੍ਰਦਰ ਇਨ ਲਾ ਜੇਮਸ ਹੋਲਕ੍ਰਾਫਟ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਕਿਹਾ- 'ਕਾਸ਼ ਸਭ ਕੁੱਝ ਇੱਕ ਹੋਰ ਸੁਪਨਾ ਹੁੰਦਾ, ਤੁਸੀ ਜੋ ਭਾਈ ਸੀ, ਜੋ ਚਾਚਾ ਸੀ, ਆਪਣੇ ਭਤੀਜਿਆਂ ਨਾਲ ਸੀ। ਇਕ ਮਹਾਨ ਪੁੱਤਰ ਬਣਨ ਲਈ ਧੰਨਵਾਦ। ਅਸੀਂ ਤੁਹਾਨੂੰ ਬਹੁਤ ਯਾਦ ਕਰਾਂਗੇ, ਸੱਚਮੁੱਚ ਮੇਰਾ ਦਿਲ ਟੁੱਟ ਗਿਆ ਹੈ। ਅੱਜ ਅਸੀਂ ਇੱਥੇ ਪਰਦਾ ਬੰਦ ਕਰ ਰਹੇ ਹਾਂ ਪਰ ਮੈਂ ਜਾਣਦਾ ਹਾਂ ਕਿ ਤੁਸੀਂ ਸਵਰਗ ਵਿੱਚ ਹੋ ਅਤੇ ਉਹ ਮਹਾਨ ਸਟੇਜਿੰਗ ਕਰ ਰਹੇ ਹੋ ਜਿਸ ਬਾਰੇ ਤੁਸੀਂ ਗੱਲ ਕੀਤੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।