ਫਰਹਾਨ ਅਖ਼ਤਰ ਦੀ ਫ਼ਿਲਮ 'ਤੂਫਾਨ' ਐਮਜ਼ੋਨ ਪ੍ਰਾਈਮ 'ਤੇ ਹੋਵੇਗੀ ਰਿਲੀਜ਼, ਜਾਣੋ ਫਿਲਮ ਦੀ ਰਿਲੀਜ਼ ਡੇਟ
ਫਰਹਾਨ ਅਖ਼ਤਰ ਦੀ ਫ਼ਿਲਮ 'ਤੂਫਾਨ' ਦੀ ਇੱਕ ਝਲਕ ਮੰਗਲਵਾਰ ਐਮਜ਼ੋਨ ਪ੍ਰਾਈਮ ਵੀਡੀਓ 'ਤੇ ਦਿਖਾਈ ਗਈ, ਜਿਸ ਤੋਂ ਬਾਅਦ ਐਮਜ਼ੋਨ 'ਤੇ ਫ਼ਿਲਮ ਦੀ ਰਿਲੀਜ਼ ਤਰੀਕ ਨੂੰ ਜਾਣਨ ਲਈ ਦਰਸ਼ਕਾਂ 'ਚ ਭੂਚਾਲ ਆ ਗਿਆ।
ਮੁੰਬਈ: ਭਾਗ ਮਿਲਖਾ ਭਾਗ ਤੋਂ ਬਾਅਦ ਫਰਹਾਨ ਅਖ਼ਤਰ ਇੱਕ ਵਾਰ ਫਿਰ ਅਜਿਹੀ ਹੀ ਭੂਮਿਕਾ ਵਿਚ ਨਜ਼ਰ ਆਉਣ ਵਾਲੇ ਹਨ। ਫਰਹਾਨ ਦੀ ਫ਼ਿਲਮ 'ਤੂਫਾਨ' ਦੀ ਰਿਲੀਜ਼ ਡੇਟ ਬੁੱਧਵਾਰ ਨੂੰ ਐਮਜ਼ੋਨ 'ਤੇ ਸਾਹਮਣੇ ਆਈ। ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਨੂੰ ਹੁਣ ਥੀਏਟਰ ਵਿੱਚ ਆਉਣ ਦੀ ਥਾਂ ਇਸ ਨੂੰ ਸਿੱਧੇ ਓਟੀਟੀ ਪਲੇਟਫਾਰਮ ਐਮਜ਼ੋਨ ਪ੍ਰਾਈਮ ਵੀਡੀਓ 'ਤੇ ਪ੍ਰੀਮੀਅਰ ਕੀਤਾ ਜਾ ਰਿਹਾ ਹੈ। ਇਹ ਫ਼ਿਲਮ 21 ਮਈ ਨੂੰ ਐਮਜ਼ੋਨ 'ਤੇ ਰਿਲੀਜ਼ ਹੋਵੇਗੀ।
ਫਿਲਮ ਦੀ ਤਰੀਕ ਦਾ ਐਲਾਨ ਕਰਦਿਆਂ ਫਰਹਾਨ ਅਖ਼ਤਰ ਨੇ ਲਿਖਿਆ ਕਿ ਇਨ੍ਹਾਂ ਗਰਮੀਆਂ ਲਈ ਮੌਸਮ ਦੀ ਭਵਿੱਖਬਾਣੀ। ਐਪੀਕ ਬਲਾਕਬਸਟਰ ਤੂਫਾਨ ਪ੍ਰਾਈਮ 'ਤੇ। ਫ਼ਿਲਮ ਦਾ ਟੀਜ਼ਰ ਇਸ ਮਹੀਨੇ ਦੀ 12 ਤਰੀਕ ਨੂੰ ਰਿਲੀਜ਼ ਹੋਵੇਗਾ। ਫਰਹਾਨ ਅਖ਼ਤਰ ਦੀ ਭੂਮਿਕਾ ਬਾਰੇ ਗੱਲ ਕਰੀਏ ਤਾਂ ਉਹ ਫ਼ਿਲਮ ਵਿਚ ਬਾਕਸਰ ਦੀ ਭੂਮਿਕਾ ਨਿਭਾਉਣ ਜਾ ਰਿਹਾ ਹੈ।
ਇਸ ਫਿਲਮ ਦਾ ਨਿਰਦੇਸ਼ਨ ਓਮਪ੍ਰਕਾਸ਼ ਮਹਿਰਾ ਨੇ ਕੀਤਾ ਹੈ। ਇਸ ਤੋਂ ਪਹਿਲਾਂ ਉਹ ਫਰਹਾਨ ਨਾਲ ਫਿਲਮ ਭਾਗ ਮਿਲਖਾ ਭਾਗ ਬਣਾ ਚੁੱਕੇ ਹਨ ਜੋ ਸੁਪਰਹਿੱਟ ਬਣ ਗਈ ਸੀ। ਇਸ ਤੋਂ ਪਹਿਲਾਂ ਫਰਹਾਨ ਅਖਤਰ ਨੇ ਟਵਿੱਟਰ 'ਤੇ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਲਿਖਿਆ ਸੀ, "ਤੂਫਾਨ ਪੈਦਾ ਹੋਵੇਗਾ, ਟੀਜ਼ਰ 12 ਮਾਰਚ ਨੂੰ ਪ੍ਰਾਈਮ ਵੀਡੀਓ 'ਤੇ ਆਉਣ ਜਾ ਰਿਹਾ ਹੈ।"
ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਖੁਸ਼ਖਬਰੀ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904