ਨਵੀਂ ਦਿੱਲੀ: ਕਾਂਢੀ ਕਿਸਾਨ ਸੰਘਰਸ਼ ਸਮਿਤੀ (KKSC) ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਆਗੂ ਹੇਮਾ ਮਾਲਿਨੀ (Hema Malini) ਨੂੰ ਤਿੰਨ ਖੇਤੀ ਕਾਨੂੰਨਾਂ (Farm Laws) ਦੇ ਲਾਭ ਦੱਸਣ ਲਈ ਪੰਜਾਬ ਆਉਣ ਦਾ ਸੱਦਾ ਦਿੱਤਾ। ਇਸਦੇ ਨਾਲ ਹੀ ਕਿਸਾਨ ਸੰਗਠਨ ਨੇ ਮਥੁਰਾ ਦੇ ਪੰਜ-ਸਿਤਾਰਾ ਹੋਟਲ ਵਿੱਚ ਰਹਿਣ ਅਤੇ ਆਉਣ-ਜਾਣ ਦਾ ਸਾਰਾ ਖਰਚਾ ਚੁੱਕਣ ਦੀ ਪੇਸ਼ਕਸ਼ ਕੀਤੀ।
ਅਦਾਕਾਰ ਤੋਂ ਸਿਆਸਤਦਾਨ ਬਣੇ ਹੇਮਾ ਮਾਲਿਨੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਪ੍ਰਦਰਸ਼ਨਕਾਰੀ ਕਿਸਾਨ ਨਹੀਂ ਜਾਣਦੇ ਕਿ ਉਹ ਕੀ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਦਾ ਕੋਈ ਏਜੰਡਾ ਨਹੀਂ ਹੈ ਅਤੇ ਉਨ੍ਹਾਂ ਨੂੰ ਵਿਰੋਧੀ ਪਾਰਟੀਆਂ ਵੱਲੋਂ ਆਪਣੇ ਹਿੱਤਾਂ ਦੀ ਸੇਵਾ ਲਈ ਵਰਤਿਆ ਜਾ ਰਿਹਾ ਹੈ। ਹੇਮਾ ਮਾਲਿਨੀ ਦੇ ਇਸ ਬਿਆਨ ਤੋਂ ਬਾਅਦ ਕਿਸਾਨਾਂ ਨੇ ਉਨ੍ਹਾਂ ਨੂੰ ਪੱਤਰ ਲਿਖ ਕੇ ਪੰਜਾਬ ਆਉਣ ਅਤੇ ਤਿੰਨ ਖੇਤੀ ਕਾਨੂੰਨਾਂ ਦੀ ਵਿਆਖਿਆ ਕਰਨ ਦੀ ਅਪੀਲ ਕੀਤੀ।
ਪੰਜਾਬ ਨੇ ਤੈਨੂੰ ਭਾਬੀ ਵਾਂਗ ਸਤਿਕਾਰ ਦਿੱਤਾ
ਪੱਤਰ ਵਿੱਚ ਕੇਕੇਐਸਸੀ ਦੇ ਪ੍ਰਧਾਨ ਭੁਪਿੰਦਰ ਸਿੰਘ ਘੁੰਮਣ, ਸਰਪ੍ਰਸਤ ਅਵਤਾਰ ਸਿੰਘ ਭੀਖੋਵਾਲ ਅਤੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਭਾਬੀ ਵਜੋਂ ਸਨਮਾਨ ਮਿਲੀਆ ਹੈ। ਭਾਬੀ ਮਾਂ ਦੇ ਬਰਾਬਰ ਹੈ ਅਤੇ ਚੋਣ ਪ੍ਰਚਾਰ ਦੌਰਾਨ ਉਸਨੇ ਖ਼ੁਦ ਕਿਹਾ ਕਿ ਉਹ ਪੰਜਾਬ ਦੀ ਨੂੰਹ ਹੈ। ਹੇਮਾ ਮਾਲਿਨੀ ਮਸ਼ਹੂਰ ਅਦਾਕਾਰ ਧਰਮਿੰਦਰ ਦੀ ਪਤਨੀ ਹੈ, ਜੋ ਪੰਜਾਬ ਨਾਲ ਸਬੰਧਤ ਹੈ। ਉਸ ਦਾ ਬੇਟਾ ਸੰਨੀ ਦਿਓਲ ਵੀ ਗੁਰਦਾਸਪੁਰ ਤੋਂ ਸੰਸਦ ਮੈਂਬਰ ਹੈ।
ਇੱਕ ਅਖ਼ਬਾਰ ਦੀ ਖ਼ਬਰ ਮੁਤਾਬਕ, ਕਿਸਾਨਾਂ ਨੇ ਅੱਗੇ ਪੱਤਰ ਵਿੱਚ ਲਿਖਿਆ, “ਕਿਸਾਨ ਆਪਣੀ ਫਸਲ ਦੇ ਸਹੀ ਮੁੱਲ ਦੀ ਮੰਗ ਨੂੰ ਲੈ ਕੇ ਪਿਛਲੇ 51 ਦਿਨਾਂ ਤੋਂ ਦਿੱਲੀ ਸਰਹੱਦ ‘ਤੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਲਗਪਗ 100 ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਅਜਿਹੇ ਸਮੇਂ ਤੁਹਾਡੇ ਬਿਆਨ ਨੇ ਹਰ ਪੰਜਾਬੀ ਨੂੰ ਠੇਸ ਪਹੁੰਚਾਈ ਹੈ। ਕਿਸਾਨ ਸਖ਼ਤ ਮਿਹਨਤ ਕਰਦਾ ਹੈ ਅਤੇ ਫਸਲਾਂ ਉਗਾਉਂਦਾ ਹੈ। ਉਹ ਆਪਣੀ ਫਸਲ ਨੂੰ ਇੰਝ ਕਿਸੇ ਵੀ ਕੀਮਤ 'ਤੇ ਨਹੀਂ ਵੇਚ ਸਕਦਾ।"
ਉਨ੍ਹਾਂ ਨੇ ਅੱਗੇ ਲਿਖਿਆ, “ਤੁਸੀਂ ਕਹਿ ਰਹੇ ਹੋ ਕਿ ਸਾਨੂੰ (ਕਿਸਾਨ) ਨਹੀਂ ਪਤਾ ਕਿ ਸਾਨੂੰ ਕੀ ਚਾਹੀਦਾ ਹੈ, ਕਿਰਪਾ ਕਰਕੇ ਪੰਜਾਬ ਆਓ ਅਤੇ ਸਾਨੂੰ ਸਮਝਾਓ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਜੋ ਦਿੱਲੀ ਦੀ ਸਰਹੱਦ ‘ਤੇ ਬੈਠੇ ਕਿਸਾਨ ਆਪਣੀਆਂ ਜਾਨਾਂ ਕੁਰਬਾਨ ਨਾ ਕਰਨ।” ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਫਾਈਵ ਸਟਾਰ ਹੋਟਲ ਵਿਚ ਤੁਹਾਡੇ ਠਹਿਰਨ ਦਾ ਪ੍ਰਬੰਧ ਕਰਾਂਗੇ ਅਤੇ ਇਸ ਦੀ ਸਾਰੀ ਲਾਗਤ ਕਿਸਾਨ ਅਤੇ ਮਜ਼ਦੂਰ ਝੱਲਣਗੇ।
ਇਹ ਵੀ ਪੜ੍ਹੋ: Excise duty collection: ਜਨਤਾ 'ਤੇ ਭਾਰ ਪਾ ਸਰਕਾਰ ਨੇ ਭਰਿਆ ਖਜ਼ਾਨਾ, ਪੈਟਰੋਲ ਅਤੇ ਡੀਜ਼ਲ 'ਤੇ ਰਿਕਾਰਡ ਟੈਕਸ ਤੋਂ ਐਕਸਾਈਜ਼ ਡਿਊਟੀ ਕਲੈਕਸ਼ਨ ਸੱਤਵੇਂ ਅਸਮਾਨ 'ਤੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਹੇਮਾ ਮਾਲਿਨੀ ਨੂੰ ਕਿਸਾਨਾਂ ਵਲੋਂ ਪੇਸ਼ਕਸ਼, ਕਿਹਾ ਪੰਜਾਬ ਆ ਕੇ ਸਮਝਾਓ ਖੇਤੀ ਕਾਨੂੰਨ- ਅਸੀਂ ਚੁਕਾਂਗੇ ਖ਼ਰਚਾ
ਏਬੀਪੀ ਸਾਂਝਾ
Updated at:
18 Jan 2021 08:28 AM (IST)
ਹੇਮਾ ਮਾਲਿਨੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਪ੍ਰਦਰਸ਼ਨਕਾਰੀ ਕਿਸਾਨ ਨਹੀਂ ਜਾਣਦੇ ਕਿ ਉਹ ਕੀ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਦਾ ਕੋਈ ਏਜੰਡਾ ਨਹੀਂ ਹੈ ਅਤੇ ਉਨ੍ਹਾਂ ਨੂੰ ਵਿਰੋਧੀ ਪਾਰਟੀਆਂ ਵੱਲੋਂ ਆਪਣੇ ਹਿੱਤਾਂ ਦੀ ਸੇਵਾ ਲਈ ਵਰਤਿਆ ਜਾ ਰਿਹਾ ਹੈ।
- - - - - - - - - Advertisement - - - - - - - - -