Video: ਭਾਰਤ ਬੰਦ ਦੌਰਾਨ ਕਿਸਾਨਾਂ ਨੂੰ ਗੰਦੇ ਇਸ਼ਾਰੇ ਕਰਨ ਵਾਲੀ ਕੁੜੀ 'ਤੇ ਭੜਕੀ ਰਾਖੀ ਸਾਵੰਤ, ਸੁਣਾਈਆਂ ਕਰਾਰੀਆਂ ਗੱਲਾਂ
Rakhi Sawant On Bharat Band Girl Viral Video: ਕਿਸਾਨਾਂ ਦੇ ਧਰਨੇ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ। ਇਸ ਦੌਰਾਨ ਟ੍ਰੈਫਿਕ ਵਿੱਚ ਫਸੇ ਲੋਕਾਂ ਦਾ ਕਿਸਾਨਾਂ ਨਾਲ ਝਗੜਾ ਵੀ ਹੋਇਆ।
Rakhi Sawant On Bharat Band Girl Viral Video: ਕਿਸਾਨਾਂ ਦੇ ਧਰਨੇ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ। ਇਸ ਦੌਰਾਨ ਟ੍ਰੈਫਿਕ ਵਿੱਚ ਫਸੇ ਲੋਕਾਂ ਦਾ ਕਿਸਾਨਾਂ ਨਾਲ ਝਗੜਾ ਵੀ ਹੋਇਆ। ਇਸ ਵਿਚਾਲੇ ਇੱਕ ਲੜਕੀ ਖੂਬ ਸੁਰਖੀਆਂ ਵਿੱਚ ਰਹੀ। ਉਸ ਦਾ ਵੀਡੀਓ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਟ੍ਰੈਫਿਕ ਵਿੱਚ ਫਸੇ ਹੋਣ ਦੌਰਾਨ ਉਹ ਵੀ ਕਿਸਾਨਾਂ ਉੱਪਰ ਭੜਕ ਉੱਠੀ ਅਤੇ ਗਾਲ੍ਹਾਂ ਕੱਢਣ ਤੱਕ ਪਹੁੰਚ ਗਈ। ਹੁਣ ਇਸ ਲੜਕੀ ਦੇ ਵਾਇਰਲ ਵੀਡੀਓ ਉੱਪਰ ਰਾਖੀ ਸਾਵੰਤ ਦਾ ਰਿਐਕਸ਼ਨ ਸਾਹਮਣੇ ਆਇਆ ਹੈ।
ਦਰਅਸਲ, ਰਾਖੀ ਸਾਵੰਤ ਵੱਲੋਂ ਉਸ ਲੜਕੀ ਨੂੰ ਖੂਬ ਫਟਕਾਰ ਲਗਾਈ ਗਈ, ਕਿਉਂਕਿ ਉਸ ਵੱਲੋਂ ਗੰਦੇ-ਗੰਦੇ ਇਸ਼ਾਰਿਆਂ ਦੇ ਨਾਲ ਕਿਸਾਨਾਂ ਨੂੰ ਗਾਲ੍ਹਾਂ ਕੱਢਿਆਂ ਜਾ ਰਹੀਆਂ ਸੀ। ਰਾਖੀ ਨੇ ਲੜਕੀ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਜੇਕਰ ਮੈਂ ਹੁੰਦੀ ਤਾਂ ਤੇਰੀ ਉਗਲੀ ਤੋੜ ਦਿੰਦੀ। ਉਹ ਸਾਰੇ ਮਿਹਨਤ ਕਰ ਰਹੇ ਹਨ, ਆਪਣੇ ਹੱਕਾਂ ਲਈ ਆਪਣੇ ਆਪ ਤੇ ਕੁਝ ਸ਼ਰਮ ਕਰੋ। ਤੁਸੀ ਵੀ ਵੇਖੋ ਰਾਖੀ ਨੇ ਕੀ-ਕੀ ਕਿਹਾ...
View this post on Instagram
ਦੱਸ ਦਈਏ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ 16 ਫਰਵਰੀ 2024 ਨੂੰ ਭਾਰਤ ਬੰਦ ਦਾ ਐਲਾਨ ਕੀਤਾ ਸੀ। ਪਰ ਜਦੋਂ ਅਜਿਹਾ ਪੂਰੀ ਤਰ੍ਹਾਂ ਨਾ ਹੋ ਸਕਿਆ ਤਾਂ ਉਸ ਨੇ ਸੜਕਾਂ 'ਤੇ ਆ ਕੇ ਆਉਣ-ਜਾਣ ਵਾਲਿਆਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਇਨ੍ਹਾਂ ਲੜਕੀਆਂ ਨਾਲ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਨੂੰ ਬਰਦਾਸ਼ਤ ਕਰਨ ਦੀ ਬਜਾਏ ਲੜਕੀਆਂ ਨੇ ਉਨ੍ਹਾਂ ਨਾਲ ਹੀ ਪੰਗਾ ਲੈ ਲਿਆ। ਹਾਲਾਂਕਿ ਲੜਕੀਆਂ ਵੱਲੋਂ ਕਿਸਾਨਾਂ ਨਾਲ ਅਜਿਹੇ ਵਿਵਹਾਰ ਅਤੇ ਗੰਦੇ ਇਸ਼ਾਰਿਆਂ ਦੀ ਹਰ ਪਾਸੇ ਨਿੰਦਾ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।