ਪੜਚੋਲ ਕਰੋ
Advertisement
Forbes 2020: ਸਲਮਾਨ, ਸ਼ਾਹਰੁਖ ਨਹੀਂ ਸਗੋਂ ਅਕਸ਼ੇ ਕੁਮਾਰ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ 'ਚ ਸ਼ਾਮਲ, ਜਾਣੋ ਕਿੰਨੀ ਹੈ ਕਮਾਈ
Forbes 2020 Richest Person: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫੋਰਬਸ ਨੇ ਦੁਨੀਆ ਭਰ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਸਿਤਾਰਿਆਂ ਦੀ ਲਿਸਟ ਜਾਰੀ ਕੀਤੀ ਹੈ। ਇਸ ਵਿੱਚ ਸਿਰਫ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੇ ਥਾਂ ਬਣਾਈ ਹੈ। ਇਸ ਵਾਰ ਨਾ ਤਾਂ ਸਲਮਾਨ ਖ਼ਾਨ ਅਤੇ ਨਾ ਹੀ ਸ਼ਾਹਰੁਖ ਦਾ ਨਾਂ ਇਸ ਸੂਚੀ ਵਿੱਚ ਨਹੀਂ ਹੈ।
ਮੁੰਬਈ: ਫੋਰਬਸ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਸਿਤਾਰਿਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸਾਲ ਕੋਰੋਨਾਵਾਇਰਸ ਸੰਕਟ ਦੇ ਦੌਰ ਵਿੱਚ ਬਾਲੀਵੁੱਡ ਤੋਂ ਸਿਰਫ ਅਕਸ਼ੇ ਕੁਮਾਰ ਹੀ ਅਜਿਹੇ ਐਕਟਰ ਹਨ ਜਿਨ੍ਹਾਂ ਨੇ ਫੋਰਬਸ ਦੀ ਟੌਪ 10 'ਚ ਆਪਣੀ ਥਾਂ ਬਣਾਈ ਹੈ।
ਉਂਝ ਦੱਸ ਦਈਏ ਕਿ ਫੋਰਬਸ ਮੁਤਾਬਕ, ਇਸ ਸੂਚੀ ਵਿੱਚ ਸ਼ਾਮਲ ਅਦਾਕਾਰ ਉਨ੍ਹਾਂ ਦੀ ਆਮਦਨੀ ਦੇ ਵਾਧੇ ਦੇ ਮੱਦੇਨਜ਼ਰ ਚੁਣੇ ਗਏ ਹਨ। ਬਾਲੀਵੁੱਡ ਅਭਿਨੇਤਾ ਅਕਸ਼ੇ ਇੱਕ ਸਾਲ ਵਿਚ ਇੱਕ ਤੋਂ ਬਾਅਦ ਇੱਕ ਕਈ ਫਿਲਮਾਂ ਕਰਨ ਲਈ ਜਾਣਿਆ ਜਾਂਦਾ ਹੈ, ਜਿਸ ਕਾਰਨ ਐਂਡੋਰਸਮੈਂਟ 'ਚ ਅਕਸ਼ੇ ਕੁਮਾਰ ਦਾ ਕੋਈ ਮੈਚ ਨਹੀਂ ਹੈ। ਦੱਸ ਦੇਈਏ ਕਿ ਕੋਰੋਨਾ ਪੀਰੀਅਡ ਦੌਰਾਨ ਵੀ ਅਕਸ਼ੇ ਕੁਮਾਰ ਦੀਆਂ ਕਈ ਫਿਲਮਾਂ ਰਿਲੀਜ਼ ਦਾ ਇੰਤਜ਼ਾਰ ਹੋ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਕਸ਼ੇ ਕੁਮਾਰ ਇਸ ਸਮੇਂ ਯੂਕੇ ਵਿੱਚ ਬੈਲ ਬੋਟਮ ਲਈ ਸ਼ੂਟਿੰਗ ਕਰ ਰਹੇ ਹਨ। ਅਕਸ਼ੇ ਦੀਆਂ ਫਿਲਮਾਂ ਲਕਸ਼ਮੀ ਬੰਬ, ਸੂਰਿਆਵੰਸ਼ੀ, ਪ੍ਰਿਥਵੀਰਾਜ, ਅਤਰੰਗੀ ਰੇ ਰਿਲੀਜ਼ ਹੋਣ ਵਾਲੀਆਂ ਹਨ। ਅਕਸ਼ੇ ਕੁਮਾਰ ਨੇ ਸਭ ਤੋਂ ਵੱਧ ਕਮਾਈ ਵਾਲੇ ਐਕਟਰਸ ਦੀ ਸੂਚੀ ਵਿਚ ਛੇਵਾਂ ਸਥਾਨ ਹਾਸਲ ਕੀਤਾ ਹੈ। ਉਸਦੀ ਕੁੱਲ ਕਮਾਈ 1 ਜੂਨ 2019 ਤੋਂ 1 ਜੂਨ 2020 ਦਰਮਿਆਨ 48.5 ਮਿਲੀਅਨ ਡਾਲਰ (362 ਕਰੋੜ ਰੁਪਏ) ਹੋਣ ਦਾ ਅਨੁਮਾਨ ਹੈ। ਇਸ ਸੂਚੀ ਵਿਚ ਅਕਸ਼ੇ ਕੁਮਾਰ ਨੇ ਨਾ ਸਿਰਫ ਬਾਲੀਵੁੱਡ ਅਭਿਨੇਤਾ ਨੂੰ ਪਿਛਾੜਿਆ ਹੈ, ਬਲਕਿ ਹਾਲੀਵੁੱਡ ਦੇ ਕਈ ਮਸ਼ਹੂਰ ਅਭਿਨੇਤਾ ਵੀ ਉਨ੍ਹਾਂ ਦੇ ਪਿੱਛੇ ਛੱਡਿਆ ਹੈ।
ਮਹਿਮਾ ਚੌਧਰੀ ਨੇ ਸੁਭਾਸ਼ ਘਈ 'ਤੇ ਲਗਾਏਗੰਭੀਰ ਦੋਸ਼, ਫਿਲਮ ਨਿਰਮਾਤਾ ਨੇ ਕਿਹਾ- ਕਾਂਟਰੈਕਟ ਇਸ ਲਈ ਰੱਦ ਕੀਤਾ ਕਿਉਂਕਿ ਉਹ...
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement