Gadar 2: 'ਗਦਰ 2' ਨੂੰ ਲੈ ਕੇ ਉਤਸ਼ਾਹਿਤ ਸੰਨੀ ਦਿਓਲ, ਜਲਦ ਹੀ ਹੋਵੇਗਾ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ
ਸੰਨੀ ਦਿਓਲ ਨੇ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਅਕਤੂਬਰ 'ਚ ਸ਼ੁਰੂ ਹੋਵੇਗੀ। ਜਿਸ ਦੇ ਦਸੰਬਰ ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਗਦਰ ਵਰਗੀ ਵੱਡੀ ਫ਼ਿਲਮ ਦਾ ਸੀਕਵਲ ਬਣਾਉਣਾ ਸਾਡੇ ਲਈ ਵੱਡੀ ਚੁਣੌਤੀ ਹੈ।
Sunny Deol On Gadar 2: ਹਿੰਦੀ ਸਿਨੇਮਾ ਦੇ ਦਿੱਗਜ ਕਲਾਕਾਰਾਂ ਦਾ ਜਦੋਂ ਵੀ ਜ਼ਿਕਰ ਕੀਤਾ ਜਾਵੇਗਾ, ਸੰਨੀ ਦਿਓਲ (Sunny Deol) ਦਾ ਨਾਮ ਜ਼ਰੂਰ ਸ਼ਾਮਲ ਹੋਵੇਗਾ। ਫਿਲਹਾਲ ਸੰਨੀ ਦਿਓਲ ਆਪਣੀ ਆਉਣ ਵਾਲੀ ਫ਼ਿਲਮ ਚੁਪ (Chup) ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਦੌਰਾਨ ਸੰਨੀ ਨੇ ਆਪਣੀ ਮੋਸਟ ਅਵੇਟਿਡ ਫ਼ਿਲਮ 'ਗਦਰ 2' ਦੇ ਸੀਕਵਲ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ। ਇਸ ਮੌਕੇ ਸੰਨੀ ਨਾਲ ਫਿਲਮ ਚੁਪ 'ਚ ਉਨ੍ਹਾਂ ਦੇ ਸਹਿ-ਕਲਾਕਾਰ ਦੁਲਕਰ ਸਲਮਾਨ (ਫਿਲਮ ਚੁਪ 'ਚ) ਵੀ ਮੌਜੂਦ ਸਨ।
'ਗਦਰ 2' ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ - ਸਨੀ ਦਿਓਲ
ਹਾਲ ਹੀ 'ਚ ਸੰਨੀ ਦਿਓਲ ਨੇ ਪਿੰਕਵਿਲਾ ਨੂੰ ਇੱਕ ਮੀਡੀਆ ਇੰਟਰਵਿਊ ਦਿੱਤਾ ਹੈ। ਇਸ ਇੰਟਰਵਿਊ 'ਚ ਸੰਨੀ ਦਿਓਲ ਨੂੰ ਉਨ੍ਹਾਂ ਦੀ ਫ਼ਿਲਮ 'ਗਦਰ 2' ਬਾਰੇ ਸਵਾਲ ਪੁੱਛਿਆ ਗਿਆ। ਜਿਸ ਬਾਰੇ ਸੰਨੀ ਦਿਓਲ ਨੇ ਦੱਸਿਆ ਹੈ ਕਿ ਗਦਰ ਵਰਗੀ ਵੱਡੀ ਫ਼ਿਲਮ ਦਾ ਸੀਕਵਲ ਬਣਾਉਣਾ ਸਾਡੇ ਲਈ ਵੱਡੀ ਚੁਣੌਤੀ ਹੈ। ਇਸ ਨੂੰ ਸ਼ੁਰੂ ਕਰਨਾ ਥੋੜ੍ਹਾ ਮੁਸ਼ਕਲ ਸੀ, ਪਰ ਹੁਣ ਮੈਨੂੰ ਲੱਗਦਾ ਹੈ ਕਿ ਲੋਕ ਮੈਨੂੰ ਚੀਜ਼ਾਂ ਦੀ ਚੀਰ-ਫਾਰ ਕਰਦੇ ਦੇਖਣਾ ਪਸੰਦ ਕਰਦੇ ਹਨ। ਇਸ ਦੌਰਾਨ ਮੈਂ ਗਦਰ-2 ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ। ਮੈਨੂੰ ਇਸ ਫ਼ਿਲਮ 'ਤੇ ਪੂਰਾ ਭਰੋਸਾ ਹੈ। ਮੈਂ ਜਿਸ ਨੂੰ ਵੀ ਮਿਲਦਾ ਹਾਂ, ਹਰ ਕਿਸੇ ਦਾ ਸਵਾਲ ਰਹਿੰਦਾ ਹੈ ਕਿ ਗਦਰ-2 ਕਦੋਂ ਆ ਰਹੀ ਹੈ? ਸਾਡੀ ਫ਼ਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਅਕਤੂਬਰ 'ਚ ਸ਼ੁਰੂ ਹੋਵੇਗੀ। ਜਿਸ ਦੇ ਦਸੰਬਰ ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਇਸ ਦੌਰਾਨ 'ਚੁਪ' ਫ਼ਿਲਮ ਦੇ ਅਦਾਕਾ ਰਦੁਲਕਰ ਸਲਮਾਨ ਦਾ ਕਹਿਣਾ ਹੈ ਕਿ ਉਹ ਵੀ ਤਾਰਾ ਸਿੰਘ ਨੂੰ ਵੱਡੇ ਪਰਦੇ 'ਤੇ ਵਾਪਸੀ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਗਦਰ 2 ਕਦੋਂ ਹੋਵੇਗੀ ਰਿਲੀਜ਼?
ਸਾਲ 2001 'ਚ ਆਈ ਗਦਰ (Gadar) ਨੇ ਹਿੰਦੀ ਸਿਨੇਮਾ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਸੀ। ਸੰਨੀ ਦਿਓਲ (Sunny Deol) ਅਤੇ ਅਮੀਸ਼ਾ ਪਟੇਲ ਸਟਾਰਰ ਫ਼ਿਲਮ ਗਦਰ ਨੇ ਹਰ ਪਾਸੇ ਕਾਫੀ ਸਨਸਨੀ ਮਚਾਈ ਸੀ। ਫ਼ਿਲਮ ਗਦਰ ਨੇ ਵੀ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ। ਸ਼ਕੀਨਾ ਅਤੇ ਤਾਰਾ ਸਿੰਘ ਦੀ ਪ੍ਰੇਮ ਕਹਾਣੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਹੀ ਕਾਰਨ ਹੈ ਕਿ ਨਿਰਦੇਸ਼ਕ ਅਨਿਲ ਸ਼ਰਮਾ ਦੇ ਨਿਰਦੇਸ਼ਨ ਹੇਠ ਬਣੀ ਗਦਰ ਅੱਜ ਵੀ ਪ੍ਰਸਿੱਧ ਹੈ। ਦੱਸਿਆ ਜਾਂਦਾ ਹੈ ਕਿ ਇਸ ਇੰਟਰਵਿਊ ਦੌਰਾਨ ਸੰਨੀ ਦਿਓਲ ਨੇ ਦੱਸਿਆ ਹੈ ਕਿ ਗਦਰ 2 ਅਗਲੇ ਸਾਲ 2023 ਦੇ ਸ਼ੁਰੂਆਤੀ ਸਮੇਂ ਦੇ ਆਸਪਾਸ ਰਿਲੀਜ਼ ਹੋ ਸਕਦੀ ਹੈ। ਫ਼ਿਲਮ ਨਿਰਮਾਤਾ ਜਲਦ ਹੀ ਰਿਲੀਜ਼ ਡੇਟ ਦਾ ਐਲਾਨ ਕਰ ਸਕਦੇ ਹਨ।