(Source: ECI/ABP News)
Throwback: ਜਦੋਂ Sapna Choudhary ਨੇ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼, ਇਨ੍ਹਾਂ ਹਾਲਾਤ ਕਾਰਨ ਨਿਗਲਿਆ ਸੀ ਜ਼ਹਿਰ!
Sapna Choudhary Untold Story: ਸਪਨਾ ਚੌਧਰੀ ਨੇ ਆਪਣੀ ਮਿਹਨਤ ਅਤੇ ਸੰਘਰਸ਼ ਦੇ ਦਮ 'ਤੇ ਇਹ ਮੁਕਾਮ ਹਾਸਲ ਕੀਤਾ ਹੈ। ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਸਨੇ ਜ਼ਹਿਰ ਖਾ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਵੀ ਕੀਤੀ।
![Throwback: ਜਦੋਂ Sapna Choudhary ਨੇ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼, ਇਨ੍ਹਾਂ ਹਾਲਾਤ ਕਾਰਨ ਨਿਗਲਿਆ ਸੀ ਜ਼ਹਿਰ! Hariyanvi Dancer And Singer Sapna Choudhary Once Attempt Suicide Know Reason Here Throwback: ਜਦੋਂ Sapna Choudhary ਨੇ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼, ਇਨ੍ਹਾਂ ਹਾਲਾਤ ਕਾਰਨ ਨਿਗਲਿਆ ਸੀ ਜ਼ਹਿਰ!](https://feeds.abplive.com/onecms/images/uploaded-images/2022/01/28/5931dd985493197c212f6df71d2993ae_original.gif?impolicy=abp_cdn&imwidth=1200&height=675)
Sapna Choudhary Controversy: ਹਰਿਆਣਵੀਂ ਡਾਂਸਰ ਸਪਨਾ ਚੌਧਰੀ (Sapna Choudhary) ਕਿਸੇ ਨਾ ਕਿਸੇ ਕਾਰਨ ਚਰਚਾ 'ਚ ਰਹਿੰਦੇ ਹਨ। ਇੰਨਾ ਹੀ ਨਹੀਂ ਉਸ ਨੇ ਜ਼ਹਿਰ ਵੀ ਖਾ ਲਿਆ ਸੀ। ਅਸਲ 'ਚ ਸਪਨਾ ਚੌਧਰੀ (Sapna Choudhary Event) ਈਵੈਂਟ ਨੇ ਇਕ ਪ੍ਰੋਗਰਾਮ 'ਚ ਰਾਗਨੀ ਗਾਇਆ ਸੀ, ਜਿਸ ਕਾਰਨ ਉਹ ਵਿਵਾਦਾਂ 'ਚ ਘਿਰ ਗਈ ਸੀ।
ਤੁਹਾਨੂੰ ਦੱਸ ਦੇਈਏ ਕਿ ਸਪਨਾ ਚੌਧਰੀ (Sapna Choudhary 2016 Event) 2016 ਦੇ ਇਵੈਂਟ 'ਚ ਗੁੜਗਾਓਂ ਦੇ ਚੱਕਰਪੁਰ 'ਚ ਇੱਕ ਪ੍ਰੋਗਰਾਮ 'ਚ 17 ਫ਼ਰਵਰੀ 2016 ਨੂੰ ਗਾਏ ਗਏ ਰਾਗਨੀ ਦੇ ਬੋਲ ਸਨ 'ਬਿਗੜਗਯਾ' (Bigadgaya)। ਉਨ੍ਹਾਂ ਨੇ ਆਪਣੀ ਰਾਗਨੀ ਰਾਹੀਂ ਦਲਿਤਾਂ 'ਤੇ ਸਵਾਲ ਚੁੱਕੇ ਸਨ ਅਤੇ ਜਾਤੀਵਾਦੀ ਸ਼ਬਦ (Racist Words) ਵੀ ਵਰਤੇ ਸਨ।
ਇਸ ਕਾਰਨ ਦਲਿਤ ਸਮਾਜ ਕਾਫੀ ਨਾਰਾਜ਼ ਹੋ ਗਿਆ ਸੀ ਤੇ ਕਿਹਾ ਸੀ ਕਿ ਗੀਤ ਰਾਹੀਂ ਸਪਨਾ ਨੇ ਉਨ੍ਹਾਂ ਨੂੰ ਪਾਗਲ ਆਖ ਕੇ ਸਮੁੱਚੀ ਜਾਤੀ ਦਾ ਅਪਮਾਨ ਕੀਤਾ ਹੈ। ਇਸ 'ਤੇ ਇਤਰਾਜ਼ ਕਰਦਿਆਂ ਬਹੁਜਨ ਆਜ਼ਾਦ ਮੋਰਚਾ ਨੇ ਹਿਸਾਰ ਦੇ ਡੋਗਰਾਂ ਮੁਹੱਲਾ ਸਥਿੱਤ ਚੌਕੀ 'ਤੇ ਸ਼ਿਕਾਇਤ ਦਰਜ ਕਰਵਾਈ ਸੀ।
View this post on Instagram
ਸਪਨਾ ਚੌਧਰੀ (Sapna Choudhary Song On Youtube) ਦਾ ਦਲਿਤ ਸਮਾਜ ਬਾਰੇ ਇਸ ਰਾਗਨੀ ਨੂੰ ਯੂਟਿਊਬ 'ਤੇ ਵੀ ਅਪਲੋਡ ਕੀਤਾ ਗਿਆ ਸੀ। ਮੋਰਚਾ ਦੇ ਸੂਬਾ ਪ੍ਰਧਾਨ ਸੰਜੇ ਚੌਹਾਨ ਨੇ ਕਿਹਾ ਸੀ ਕਿ ਗੀਤ ਰਾਹੀਂ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਗਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਵੀ ਇਸੇ ਜਾਤੀ ਨਾਲ ਸਬੰਧਤ ਰੱਖਦੇ ਹਨ।
ਇਹ ਵਿਵਾਦ ਲਗਾਤਾਰ ਵਧਦਾ ਗਿਆ। ਉਸ ਤੋਂ ਬਾਅਦ ਹਰਿਆਣਵੀ ਮਿਊਜ਼ਿਕ ਕੰਪਨੀ (Hariyanvi Music Company) ਮੋਰ ਮਿਊਜ਼ਿਕ ਨੇ ਸਪਨਾ ਚੌਧਰੀ ਨਾਲੋਂ ਸਮਝੌਤਾ ਤੋੜ ਲਿਆ ਸੀ। ਇੰਨਾ ਹੀ ਨਹੀਂ ਕੰਪਨੀ ਨੇ ਸਪਨਾ ਚੌਧਰੀ ਦੇ ਮੋਰ ਮਿਊਜ਼ਿਕ ਦੇ ਗੀਤਾਂ 'ਤੇ ਡਾਂਸ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ।
ਇਸ ਤੋਂ ਬਾਅਦ ਸਪਨਾ ਚੌਧਰੀ ਨੂੰ ਫੇਸਬੁੱਕ 'ਤੇ ਵੀ ਕਾਫੀ ਕੁਝ ਕਿਹਾ ਗਿਆ ਸੀ। ਜਿਸ ਕਾਰਨ ਸਪਨਾ ਚੌਧਰੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਜਾਨ ਤਾਂ ਬੱਚ ਗਈ, ਪਰ ਸਪਨਾ ਨੂੰ ਕੁਝ ਦਿਨ ਆਈਸੀਯੂ 'ਚ ਰਹਿਣਾ ਪਿਆ ਸੀ। ਹਾਲਾਂਕਿ ਇਸ ਦੇ ਬਾਵਜੂਦ ਲੋਕਾਂ 'ਚ ਸਪਨਾ ਨੂੰ ਲੈ ਕੇ ਕ੍ਰੇਜ਼ ਘੱਟ ਨਹੀਂ ਹੋਇਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)