Watch: ਵਰਕ ਫਰੌਮ ਹੋਮ ਤੋਂ ਪ੍ਰੇਸ਼ਾਨ ਲਾੜੀ ਵਿਆਹ ਦੀਆਂ ਰਸਮਾਂ ਭੁੱਲ ਕਰਦੀ ਨਜ਼ਰ ਆਈ ਕੰਮ, ਬੌਸ ਦਾ ਆਇਆ ਕਾਲ ਤਾਂ ਬੋਲੀ, 'ਸਰ ਕਿਵੇਂ ਸਮਝਾਵਾਂ ਅੱਜ ਮੇਰਾ ਵਿਆਹ ਹੈ'
Bride Working On Laptop: ਇੱਕ ਲਾੜੀ ਦੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇਹ ਲਾੜੀ ਆਪਣੇ ਵਿਆਹ ਵਾਲੇ ਦਿਨ ਸਾਰੀਆਂ ਰਸਮਾਂ ਭੁੱਲ ਕੇ ਲੈਪਟਾਪ 'ਤੇ ਕੰਮ ਕਰਦੀ ਨਜ਼ਰ ਆ ਰਹੀ ਹੈ।
Bride Work From Home: ਕੋਰੋਨਾ ਵਾਇਰਸ ਕਾਰਨ ਪ੍ਰੋਫੈਸ਼ਨਲ ਫਰੰਟ 'ਚ 'ਵਰਕ ਫਰਾਮ ਹੋਮ' ਇੱਕ ਨਵਾਂ ਵੀ ਕਲਚਰ ਬਣ ਗਿਆ ਹੈ। ਕੋਰੋਨਾ ਦੌਰਾਨ ਲਗਾਏ ਗਏ ਲੌਕਡਾਊਨ 'ਚ ਸਾਰੀਆਂ ਕੰਪਨੀਆਂ ਨੇ ਆਪਣੇ ਮੁਲਾਜ਼ਮਾਂ ਨੂੰ ਘਰ ਤੋਂ ਕੰਮ ਕਰਨ ਦੀ ਸਹੂਲਤ ਦਿੱਤੀ ਹੈ। ਅਜਿਹੇ 'ਚ ਲੋਕ ਛੁੱਟੀਆਂ ਬਹੁਤ ਘੱਟ ਹੀ ਲੈ ਪਾਉਂਦੇ ਹਨ ਤੇ ਹਰ ਵੇਲੇ ਸਿਰਫ਼ ਆਪਣੇ ਲੈਪਟਾਪ ਨੂੰ ਸਾਹਮਣੇ ਰੱਖ ਕੇ ਘਰੋਂ ਕੰਮ ਕਰਦੇ ਨਜ਼ਰ ਆਉਂਦੇ ਹਨ।
ਡਾਇਨਿੰਗ ਟੇਬਲ ਤੋਂ ਲੈ ਕੇ ਸੈਰ-ਸਪਾਟੇ ਤੱਕ, ਹਰ ਥਾਂ ਲੋਕ ਆਰਾਮ ਨਾਲ ਵਰਕ ਫਰਾਮ ਹੋਮ ਦਾ ਮਜ਼ਾ ਲੈਂਦੇ ਦਿਖਾਈ ਦਿੰਦੇ ਹਨ ਪਰ ਇੱਕ ਲਾੜੀ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇਹ ਲਾੜੀ ਆਪਣੇ ਵਿਆਹ ਵਾਲੇ ਦਿਨ ਸਾਰੀਆਂ ਰਸਮਾਂ ਭੁੱਲ ਕੇ ਲੈਪਟਾਪ ਉੱਤੇ ਕੰਮ ਕਰਦੀ ਨਜ਼ਰ ਆ ਰਹੀ ਹੈ।
ਘਰ ਤੋਂ ਕੰਮ ਕਰਨ ਵਾਲੀ ਇਸ ਲਾੜੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਸਾਹਮਣੇ ਆਈ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਹ ਸੋਹਣੀ ਲਾੜੀ ਵਿਆਹ ਵਾਲਾ ਲਾਲ ਰੰਗ ਦਾ ਜੋੜਾ ਪਾ ਕੇ ਤਿਆਰ ਹੈ, ਪਰ ਦਫ਼ਤਰੀ ਕੰਮ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਹ ਲਾੜੀ ਵੀ ਦਫ਼ਤਰੀ ਕੰਮ ਤੋਂ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੀ ਹੈ।
View this post on Instagram
ਇੱਥੇ ਵੇਖੋ ਪੂਰੀ ਵੀਡੀਓ :
ਲਾੜੀ ਲੈਪਟਾਪ ਲੈ ਕੇ ਬੈਠੀ ਹੈ ਤੇ ਫ਼ੋਨ 'ਤੇ ਆਪਣੇ ਸੀਨੀਅਰ ਨਾਲ ਕੰਮ ਦੀ ਗੱਲ ਕਰ ਰਹੀ ਹੈ। ਉਹ ਕਾਫ਼ੀ ਪ੍ਰੇਸ਼ਾਨ ਵੀ ਨਜ਼ਰ ਆ ਰਹੀ ਹੈ। ਅੱਗੇ ਤੁਸੀਂ ਦੇਖੋਗੇ ਕਿ ਲਾੜੀ ਪੂਰੀ ਤਰ੍ਹਾਂ ਤਿਆਰ ਹੈ ਤੇ ਫਿਰ ਵੀ ਉਹ ਲੈਪਟਾਪ ਲੈ ਕੇ ਆਪਣੇ ਸੀਨੀਅਰ ਨਾਲ ਕੰਮ ਬਾਰੇ ਗੱਲ ਕਰ ਰਹੀ ਹੈ ਅਤੇ ਇਹ ਕਹਿ ਰਹੀ ਹੈ ਕਿ ਸਰ ਅੱਜ ਮੇਰਾ ਵਿਆਹ ਹੈ, ਅੱਜ ਮੈਂ ਇਹ ਕੰਮ ਨਹੀਂ ਕਰ ਸਕਾਂਗੀ।
ਸੋਸ਼ਲ ਮੀਡੀਆ 'ਤੇ ਲੋਕ ਇਸ ਲਾੜੀ 'ਤੇ ਕਾਫੀ ਪਿਆਰ ਲੁਟਾ ਰਹੇ ਹਨ। ਇਸ ਦੇ ਨਾਲ ਹੀ ਹਰ ਕੋਈ ਉਸ ਦੀ ਹਾਲਤ 'ਤੇ ਤਰਸ ਵੀ ਕਰ ਰਿਹਾ ਹੈ। ਬਹੁਤ ਸਾਰੇ ਯੂਜ਼ਰਸ ਆਪਣੇ ਅਨੁਭਵ ਵੀ ਸ਼ੇਅਰ ਕਰ ਰਹੇ ਹਨ। ਦਰਅਸਲ, ਲੋਕਾਂ ਦਾ ਕਹਿਣਾ ਹੈ ਕਿ ਉਹ ਵੀ ਵਰਕ ਫਰਾਮ ਹੋਮ 'ਚ ਛੁੱਟੀਆਂ ਨਹੀਂ ਲੈ ਪਾਉਂਦੇ ਹਨ। ਕੁਝ ਲੋਕ ਕਮੈਂਟ ਸੈਕਸ਼ਨ 'ਚ ਉਸ ਦੇ ਬੌਸ ਤੋਂ ਇਸ ਲੜੀ ਲਈ ਛੁੱਟੀ ਦੀ ਬੇਨਤੀ ਵੀ ਕਰ ਰਹੇ ਹਨ। ਲੋਕ ਇਸ ਵੀਡੀਓ ਨੂੰ ਵਾਰ-ਵਾਰ ਦੇਖਣਾ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ: ਇਹ ਬੰਦਾ ਹੁਣ ਤੱਕ ਬਣਿਆ 129 ਬੱਚਿਆਂ ਦਾ 'ਬਾਪ', ਇਸ ਸਾਲ ਵੀ ਹੋਣਗੇ 9 ਬੱਚੇ ਪੈਦਾ, ਜਾਣੋ ਕਿਵੇਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin