39 ਸਾਲ ਦੀ ਉਮਰ 'ਚ ਕਰੋੜਾਂ ਦੀ ਜਾਇਦਾਦ ਦਾ ਮਾਲਕ ਹਨੀ ਸਿੰਘ, ਜਾਣੋਂ ਇੱਕ ਗੀਤ ਲਈ ਲੈਂਦੇ ਕਿੰਨੇ ਰੁਪਏ
ਅੰਗਰੇਜ਼ੀ ਬੀਟ ਤੇ ਹਾਈ ਹੀਲਸ ਵਰਗੇ ਤਮਾਮ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਹਨੀ ਸਿੰਘ ਅੱਜ ਯਾਨੀ 15 ਮਾਰਚ 1983 ਨੂੰ ਆਪਣਾ 39ਵਾਂ ਜਨਮ ਦਿਨ ਮਨਾ ਰਹੇ ਹਨ।

ਅੰਗਰੇਜ਼ੀ ਬੀਟ ਤੇ ਹਾਈ ਹੀਲਸ ਵਰਗੇ ਤਮਾਮ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਹਨੀ ਸਿੰਘ ਅੱਜ ਯਾਨੀ 15 ਮਾਰਚ ਨੂੰ ਆਪਣਾ 39ਵਾਂ ਜਨਮ ਦਿਨ ਮਨਾ ਰਹੇ ਹਨ। ਕੁਝ ਸਮਾਂ ਪਹਿਲਾਂ ਹਨੀ ਸਿੰਘ 'ਤੇ ਮਾਮਲਾ ਦਰਜ ਹੋਇਆ ਸੀ। ਰੈਪਰ ਖਿਲਾਫ ਉਸਦੀ ਪਤਨੀ ਸ਼ਾਲਿਨੀ ਤਲਵਾਰ ਨੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਸੀ।
ਹਨੀ ਸਿੰਘ ਭਾਵੇਂ ਹੀ ਵਿਵਾਦਾਂ ਕਾਰਨ ਸੁਰਖੀਆਂ 'ਚ ਬਣੇ ਰਹਿੰਦੇ ਹਨ ਪਰ ਆਪਣੇ ਰੈਪ ਰਾਹੀਂ ਹਮੇਸ਼ਾ ਸਾਰਿਆਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਪਤਾ ਲੱਗਾ ਹੈ ਕਿ ਹਨੀ ਸਿੰਘ ਦਾ ਅਸਲੀ ਨਾਂ ਹਿਰਦੇਸ਼ ਸਿੰਘ ਹੈ। ਸਟੇਜ 'ਤੇ ਪ੍ਰਫੋਮਸ ਕਰਦੇ ਹੋਏ ਉਸ ਨੇ ਆਪਣਾ ਨਾਮ ਬਦਲ ਕੇ ਯੋ -ਯੋ ਹਨੀ ਸਿੰਘ ਰੱਖ ਲਿਆ ਸੀ। ਯੂ-ਟਿਊਬ ਜ਼ਰੀਏ ਹਨੀ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੇ ਹਨੀ ਸਿੰਘ ਅੱਜ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਇਹ ਉਸ ਨੇ ਆਪਣੀ ਮਿਹਨਤ ਨਾਲ ਕਮਾਇਆ ਹੈ। ਹਨੀ ਸਿੰਘ ਨੂੰ ਸਭ ਤੋਂ ਅਮੀਰ ਰੈਪਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਨੀ ਸਿੰਘ ਕਰੀਬ 173 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ।
ਇੰਨਾ ਹੀ ਨਹੀਂ ਮੀਡੀਆ ਰਿਪੋਰਟਾਂ 'ਚ ਇਹ ਵੀ ਦੱਸਿਆ ਗਿਆ ਹੈ ਕਿ ਰੈਪਰ ਹਨੀ ਸਿੰਘ ਹਰ ਸਾਲ ਕਰੀਬ 42 ਕਰੋੜ ਕਮਾ ਲੈਂਦੇ ਹਨ। ਅਜਿਹੇ 'ਚ ਹਨੀ ਸਿੰਘ ਕੋਲ 25 ਮਿਲੀਅਨ ਅਮਰੀਕੀ ਡਾਲਰ ਦੀ ਜਾਇਦਾਦ ਹੈ, ਜੋ ਭਾਰਤੀ ਕਰੰਸੀ ਦੇ ਹਿਸਾਬ ਨਾਲ 173 ਕਰੋੜ ਦੇ ਕਰੀਬ ਹੋਵੇਗੀ।
ਤੁਹਾਨੂੰ ਦੱਸ ਦੇਈਏ ਕਿ ਹਨੀ ਸਿੰਘ ਆਪਣੀ ਗਾਇਕੀ ਤੋਂ ਇੰਨੇ ਪੈਸੇ ਕਮਾ ਲੈਂਦੇ ਹਨ। ਹਨੀ ਸਿੰਘ ਇੱਕ ਗੀਤ ਲਈ 15 ਲੱਖ ਰੁਪਏ ਦੀ ਮੋਟੀ ਫੀਸ ਲੈਂਦੇ ਹਨ। ਹਨੀ ਸਿੰਘ ਦੀ ਜਾਇਦਾਦ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇੰਨਾ ਹੀ ਨਹੀਂ ਹਨੀ ਸਿੰਘ ਦੇਸ਼ ਦੇ ਸਭ ਤੋਂ ਜ਼ਿਆਦਾ ਟੈਕਸ ਅਦਾ ਕਰਨ ਵਾਲੇ ਰੈਪਰ 'ਚ ਸ਼ਾਮਲ ਹਨ। ਹਨੀ ਸਿੰਘ ਨੂੰ ਵਾਹਨਾਂ ਦਾ ਬਹੁਤ ਸ਼ੌਕ ਹੈ, ਜਿਸ ਕਾਰਨ ਉਨ੍ਹਾਂ ਦੇ ਗੀਤਾਂ 'ਚ ਵੀ ਸਟਾਈਲਿਸ਼ ਗੱਡੀਆਂ ਦਿਖਾਈਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ :ਕਾਂਗਰਸ ਨੂੰ ਇਸ ਹੋਲਿਕਾ 'ਚ ਮੇਰਾ ਵੀ ਦਹਨ ਕਰ ਦੇਣਾ ਚਾਹੀਦੈ, ਟਿਕਟ ਵੇਚਣ ਦੇ ਦੋਸ਼ਾਂ 'ਤੇ ਬੋਲੇ ਹਰੀਸ਼ ਰਾਵਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
