Punjab Kings: ਫਾਈਨਲ ਜਿੱਤਣ ਤੋਂ ਬਾਅਦ ਵੀ RCB ਨੂੰ ਨੁਕਸਾਨ, ਜਾਣੋ 35 ਕਰੋੜ ਹਾਰ ਕੇ ਵੀ ਪ੍ਰੀਤੀ ਜ਼ਿੰਟਾ ਨੂੰ 10 ਗੁਣਾ ਜ਼ਿਆਦਾ ਮੁਨਾਫਾ ਕਿਵੇਂ ਹੋਇਆ...
Royal Challengers Bengaluru beat Punjab Kings: ਆਈਪੀਐੱਲ 2025 ਦੇ ਫਾਈਨਲ ਵਿੱਚ ਭਾਵੇਂ ਪੰਜਾਬ ਕਿੰਗਜ਼ ਇਲੈਵਨ ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਸਦੀ ਸਹਿ-ਮਾਲਕ...

Royal Challengers Bengaluru beat Punjab Kings: ਆਈਪੀਐੱਲ 2025 ਦੇ ਫਾਈਨਲ ਵਿੱਚ ਭਾਵੇਂ ਪੰਜਾਬ ਕਿੰਗਜ਼ ਇਲੈਵਨ ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਸਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ 35 ਕਰੋੜ ਰੁਪਏ 10 ਗੁਣਾ ਜ਼ਿਆਦਾ ਯਾਨੀ 350 ਕਰੋੜ ਰੁਪਏ ਕਮਾਉਣ ਵਿੱਚ ਕਾਮਯਾਬ ਰਹੀ ਹੈ। ਤੁਹਾਨੂੰ ਇਹ ਸਭ ਸੁਣ ਕੇ ਹੈਰਾਨੀ ਹੋਵੇਗੀ, ਪਰ ਆਓ ਤੁਹਾਨੂੰ ਦੱਸਦੇ ਹਾਂ ਕਿ ਇਸਦੇ ਪਿੱਛੇ ਕੀ ਤਰਕ ਹੈ।
ਆਪੀਐੱਲ ਦੀ ਜਦੋਂ 2008 ਵਿੱਚ ਸ਼ੁਰੂਆਤ ਹੋਈ ਸੀ, ਤਾਂ ਉਸ ਸਮੇਂ ਪ੍ਰੀਤੀ ਜ਼ਿੰਟਾ ਨੇ ਪੰਜਾਬ ਕਿੰਗਜ਼ ਇਲੈਵਨ ਵਿੱਚ 35 ਕਰੋੜ ਰੁਪਏ ਦਾ ਨਿਵੇਸ਼ ਕਰਕੇ 23 ਪ੍ਰਤੀਸ਼ਤ ਹਿੱਸੇਦਾਰੀ ਲਈ ਸੀ। ਪਰ ਹੁਣ ਪ੍ਰੀਤੀ ਜ਼ਿੰਟਾ ਦੀ ਇਹ ਹਿੱਸੇਦਾਰੀ 10 ਗੁਣਾ ਵੱਧ ਯਾਨੀ 350 ਕਰੋੜ ਰੁਪਏ ਹੋ ਗਈ ਹੈ।
10 ਗੁਣਾ ਵਧੀ ਹਿੱਸੇਦਾਰੀ
ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ, ਪੰਜਾਬ ਕਿੰਗਜ਼ ਇਲੈਵਨ ਟੀਮ ਦੀ ਸਾਲ 2022 ਵਿੱਚ ਕੁੱਲ ਕੀਮਤ $925 ਮਿਲੀਅਨ ਸੀ। ਇਸ ਅਨੁਸਾਰ, ਜੇਕਰ ਅਸੀਂ ਜ਼ਿੰਟਾ ਦੀ 23 ਪ੍ਰਤੀਸ਼ਤ ਹਿੱਸੇਦਾਰੀ ਨੂੰ ਵੱਖ ਕਰੀਏ, ਤਾਂ ਉਨ੍ਹਾਂ ਦੀ ਕਮਾਈ 350 ਕਰੋੜ ਰੁਪਏ ਹੈ।
ਬਾਲੀਵੁੱਡ ਵਿੱਚ ਕਈ ਹਿੱਟ ਫਿਲਮਾਂ ਦੇਣ ਵਾਲੀ ਪ੍ਰੀਤੀ ਜ਼ਿੰਟਾ ਦੀ ਕੁੱਲ ਜਾਇਦਾਦ ਲਗਭਗ 533 ਕਰੋੜ ਰੁਪਏ ਹੈ ਅਤੇ ਉਨ੍ਹਾਂ ਦਾ ਆਪਣਾ ਪ੍ਰੋਡਕਸ਼ਨ ਹਾਊਸ ਵੀ ਹੈ। ਰਿਪੋਰਟਾਂ ਅਨੁਸਾਰ, ਜਿੱਥੇ ਉਹ ਬ੍ਰਾਂਡ ਐਡੋਰਸਮੈਂਟ ਲਈ 2 ਕਰੋੜ ਰੁਪਏ ਤੱਕ ਚਾਰਜ ਕਰਦੀ ਹੈ, ਉੱਥੇ ਹੀ ਉਨ੍ਹਾਂ ਨੇ ਰੀਅਲ ਅਸਟੇਟ ਵਿੱਚ ਵੀ ਬਹੁਤ ਸਾਰਾ ਪੈਸਾ ਨਿਵੇਸ਼ ਕੀਤਾ ਹੈ।
ਸਾਲ 2016 ਵਿੱਚ ਜੀਨ ਗੁਡਇਨਫ ਨਾਲ ਵਿਆਹ ਕਰਨ ਤੋਂ ਬਾਅਦ ਅਮਰੀਕਾ ਸ਼ਿਫਟ ਹੋਈ ਪ੍ਰੀਤੀ ਜ਼ਿੰਟਾ ਦਾ ਮੁੰਬਈ ਦੇ ਪਾਲੀ ਹਿੱਲ ਵਿੱਚ 17 ਕਰੋੜ ਰੁਪਏ ਦਾ ਫਲੈਟ ਹੈ। ਸ਼ਿਮਲਾ ਵਿੱਚ ਅਦਾਕਾਰਾ ਦਾ ਕਰੋੜਾਂ ਰੁਪਏ ਦਾ ਘਰ ਹੈ। ਇਸ ਤੋਂ ਇਲਾਵਾ, ਮਰਸੀਡੀਜ਼ ਬੈਂਜ਼ ਈ ਕਲਾਸ ਵਰਥ ਅਤੇ ਬੀਐਮਡਬਲਯੂ ਸਮੇਤ ਕਈ ਲਗਜ਼ਰੀ ਕਾਰਾਂ ਵੀ ਉਨ੍ਹਾਂ ਦੀ ਸ਼ਾਨ ਵਿੱਚ ਵਾਧਾ ਕਰ ਰਹੀਆਂ ਹਨ। ਧਿਆਨ ਦੇਣ ਯੋਗ ਹੈ ਕਿ ਪ੍ਰੀਤੀ ਜ਼ਿੰਟਾ ਦਾ ਅਮਰੀਕਾ ਦੇ ਬੇਵਰਲੀ ਹਿੱਲਜ਼ ਵਿੱਚ ਇੱਕ ਘਰ ਵੀ ਹੈ, ਜਿੱਥੇ ਉਹ ਆਪਣੇ ਦੋ ਬੱਚਿਆਂ ਅਤੇ ਪਤੀ ਨਾਲ ਰਹਿ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















