Jawan Poster: ਸ਼ਾਹਰੁਖ ਖਾਨ ਨੇ ਖਤਰਨਾਕ ਲੁੱਕ 'ਚ ਫਿਲਮ ਜਵਾਨ ਦਾ ਪੋਸਟਰ ਕੀਤਾ ਰਿਲੀਜ਼, ਫੈਨਜ਼ ਤੋਂ ਪੁੱਛਿਆ...
Shah Rukh Khan's Jawan poster: ਬਾਲੀਵੁੱਡ ਕਿੰਗ ਖਾਨ ਸ਼ਾਹਰੁਖ ਦੀ ਨਵੀਂ ਫਿਲਮ ਜਵਾਨ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਅਤੇ ਉਦੋਂ ਤੋਂ ਹੀ ਪ੍ਰਸ਼ੰਸਕਾਂ 'ਚ ਉਤਸ਼ਾਹ ਵਧ ਗਿਆ ਹੈ
Shah Rukh Khan's Jawan poster: ਬਾਲੀਵੁੱਡ ਕਿੰਗ ਖਾਨ ਸ਼ਾਹਰੁਖ ਦੀ ਨਵੀਂ ਫਿਲਮ ਜਵਾਨ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਅਤੇ ਉਦੋਂ ਤੋਂ ਹੀ ਪ੍ਰਸ਼ੰਸਕਾਂ 'ਚ ਉਤਸ਼ਾਹ ਵਧ ਗਿਆ ਹੈ। ਜਵਾਨ ਦਾ ਇੱਕ ਗੀਤ ਜ਼ਿੰਦਾ ਬੰਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਜੋ ਰਿਲੀਜ਼ ਹੁੰਦੇ ਹੀ ਵਾਇਰਲ ਹੋ ਗਿਆ। ਇਸ ਗੀਤ ਨੇ ਅਜੇ ਵੀ ਟ੍ਰੈਂਡਿੰਗ ਲਿਸਟ 'ਚ ਆਪਣੀ ਜਗ੍ਹਾ ਬਣਾਈ ਹੋਈ ਹੈ। ਹੁਣ ਫਿਲਮ ਦਾ ਦੂਜਾ ਗੀਤ ਵੀ ਜਲਦ ਹੀ ਆ ਰਿਹਾ ਹੈ। ਇਹ ਇੱਕ ਰੋਮਾਂਟਿਕ ਗੀਤ ਹੋਵੇਗਾ। ਇਸ ਗੀਤ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿਚਾਲੇ ਕਿੰਗ ਖਾਨ ਨੇ ਆਪਣੇ ਖਤਰਨਾਕ ਲੁੱਕ ਨਾਲ ਫਿਲਮ ਜਵਾਨ ਤੋਂ ਆਪਣੇ ਨਵੇਂ ਲੁੱਕ ਦੇ ਨਾਲ ਦੂਜਾ ਪੋਸਟਰ ਰਿਲੀਜ਼ ਕੀਤਾ ਹੈ। ਜਿਸ ਨੇ ਸਾਹਮਣੇ ਆਉਂਦੇ ਹੀ ਤਹਿਲਕਾ ਮਚਾ ਦਿੱਤਾ ਹੈ।
View this post on Instagram
ਦਰਅਸਲ, ਸ਼ਾਹਰੁਖ ਖਾਨ ਨੇ ਫਿਲਮ ਜਵਾਨ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਮੈਂ ਅੱਛਾ ਹੂੰ... ਯਾ ਬੁਰਾ ਹੂੰ... ਬੱਸ 30 ਦਿਨਾਂ ਚ ਪਤਾ ਲੱਗ ਜਾਵੇਗਾ... ਤਿਆਰ ਹੋ... AH?
ਦੱਸ ਦੇਈਏ ਕਿ ਸ਼ਾਹਰੁਖ ਦਾ ਇਹ ਪੋਸਟਰ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਹੋਰ ਵੀ ਵੱਧ ਗਿਆ ਹੈ। ਉਹ ਇਸ ਪੋਸਟਰ ਉੱਪਰ ਕਮੈਂਟ ਕਰ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ। ਜਵਾਨ ਦੀ ਰਿਲੀਜ਼ ਡੇਟ ਦੀ ਗੱਲ ਕਰੀਏ ਤਾਂ ਇਹ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਐਟਲੀ ਦੁਆਰਾ ਨਿਰਦੇਸ਼ਿਤ ਇਸ ਫਿਲਮ 'ਚ ਸ਼ਾਹਰੁਖ ਖਾਨ ਤੋਂ ਇਲਾਵਾ ਨਯਨਤਾਰਾ ਅਤੇ ਥਲਪਤੀ ਵਿਜੇ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।