Juhi Chawla ਨੇ ਇੱਥੇ ਖੋਲ੍ਹਿਆ ਆਪਣਾ ਨਵਾਂ ਦਫਤਰ, ਜਾਣੋ ਕੀ ਹੈ ਅੱਗੇ ਦੀ ਪਲਾਨਿੰਗ
ਬਾਲੀਵੁੱਡ ਅਭਿਨੇਤਰੀ ਜੂਹੀ ਚਾਵਲਾ ਨੇ ਆਪਣੇ ਨਵੇਂ ਦਫਤਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਉਸਨੇ ਦੱਸਿਆ ਕਿ ਉਹ ਆਪਣੀ ਟੀਮ ਦੇ ਨਾਲ ਇੱਥੇ ਸਟਾਫ ਦੇ ਕੁਆਟਰਾਂ ਅਤੇ ਗਾਵਾਂ ਲਈ ਸ਼ੈਡ ਬਣਾਉਣ ਦੀ ਪਲਾਨਿੰਗ ਕਰ ਰਹੀ ਹੈ।
ਮੁੰਬਈ: ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੇ ਆਪਣੇ ਦਫਤਰ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਜੂਹੀ ਚਾਵਲਾ ਦੇ ਇਸ ਦਫਤਰ ਨੂੰ ਵੇਖ ਉਨ੍ਹਾਂ ਦੇ ਪ੍ਰਸ਼ੰਸਕ ਉਸ ਦੀ ਤਾਰੀਫ ਕਰ ਰਹੇ ਹਨ। ਇਹ ਜੂਹੀ ਦਾ ਓਪਨ ਆਫਿਸ ਹੈ। ਉਹ ਆਪਣੀ ਟੀਮ ਅਤੇ ਸਟਾਫ ਮੈਂਬਰਾਂ ਨਾਲ ਖੁੱਲੇ ਅਸਮਾਨ ਹੇਠ ਇੱਕ ਰੁੱਖ ਦੀ ਛਾਂ ਹੇਠਾਂ ਗੱਲ ਕਰ ਰਹੀ ਹੈ।
ਜੂਹੀ ਨੇ ਇਸ ਨਵੇਂ ਦਫਤਰ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੱਕ ਤਸਵੀਰ ਵਿਚ ਉਹ ਅੰਬ ਦੇ ਬਗੀਚੇ ਵਿਚ ਕੁਰਸੀ 'ਤੇ ਬੈਠੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਸਾਹਮਣੇ ਇੱਕ ਲੈਪਟੋਪ ਪਿਆ ਹੈ ਜਿਸ 'ਤੇ ਉਹ ਕੰਮ ਕਰ ਰਹੀ ਹੈ ਅਤੇ ਫੋਟੋ ਲਈ ਮੁਸਕਰਾਉਂਦੀ ਹੋਈ ਪੋਜ਼ ਦੇ ਰਹੀ ਹੈ। ਉਨ੍ਹਾਂ ਦੇ ਮੇਜ਼ ਦੇ ਸਾਹਮਣੇ ਬਹੁਤ ਸਾਰੇ ਅੰਬ ਇਕੱਠੇ ਕਰ ਕੇ ਰੱਖੇ ਗਏ ਹਨ।
ਦੂਜੀ ਤਸਵੀਰ ਵਿੱਚ ਜੂਹੀ ਚਾਵਲਾ ਦਰਖ਼ਤਾਂ ਹੇਠਾਂ ਕੁਰਸੀ 'ਤੇ ਬੈਠੀ ਹੈ ਅਤੇ ਆਪਣੀ ਟੀਮ ਅਤੇ ਸਟਾਫ ਲੋਕਾਂ ਨਾਲ ਗੱਲਬਾਤ ਕਰਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਫੋਟੋਆਂ ਨੂੰ ਸਾਂਝਾ ਕਰਦੇ ਹੋਏ ਜੂਹੀ ਚਾਵਲਾ ਨੇ ਦੱਸਿਆ ਕਿ ਉਸਨੇ ਵਾਡਾ ਫਾਰਮ ਵਿੱਚ ਆਪਣਾ ਨਵਾਂ ਦਫਤਰ ਖੋਲ੍ਹਿਆ ਹੈ। ਜਿਸ ਵਿਚ ਏਸੀ ਅਤੇ ਆਕਸੀਜਨ ਹੈ। ਇਸ ਤੋਂ ਇਲਾਵਾ ਅਸੀਂ ਇਸ ਦਫ਼ਤਰ ਨੂੰ ਵਧਾਉਣ 'ਤੇ ਵਿਚਾਰ ਕਰ ਰਹੇ ਹਾਂ।
ਇੱਥੇ ਵੇਖੋ ਜੂਹੀ ਚਾਵਲਾ ਦੀ ਇੰਸਟਾਗ੍ਰਾਮ ਪੋਸਟ:
ਜੂਹੀ ਦੀ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਉਨ੍ਹਾਂ ਦੇ ਵਿਚਾਰਾਂ ਦੀ ਸ਼ਲਾਘਾ ਕਰ ਰਹੇ ਹਨ। ਬਹੁਤ ਸਾਰੇ ਪ੍ਰਸ਼ੰਸਕ ਪਿਆਰ ਨਾਲ ਭਰੇ ਇਮੋਜੀ ਭੇਜ ਕੁਮੈਂਟ ਕਰ ਰਹੇ ਹਨ। ਦੱਸ ਦਈਏ ਕਿ ਜੂਹੀ ਚਾਵਲਾ ਕਾਫ਼ੀ ਸਮੇਂ ਤੋਂ ਸਿਲਵਰ ਸਕ੍ਰੀਨ ਤੋਂ ਦੂਰ ਹੈ, ਪਰ ਜੂਹੀ ਚਾਵਲਾ ਸਟਾਰ ਪਾਰਟੀਆਂ ਅਤੇ ਈਵੈਂਟਸ ਵਿਚ ਖੂਬਸੂਰਤ ਸਟਾਈਲ ਵਿਚ ਦਿਖਾਈ ਦਿੰਦੀ ਹੈ।
ਇਹ ਵੀ ਪੜ੍ਹੋ: HP on Coronavirus: ਕੋਰੋਨਾ ਕਹਿਰ ਨੂੰ ਵੇਖਦਿਆਂ ਹਿਮਾਚਲ ਪ੍ਰਦੇਸ਼ 'ਚ 16 ਮਈ ਤੱਕ ਕੋਰੋਨਾ ਕਰਫਿਊ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin