HP on Coronavirus: ਕੋਰੋਨਾ ਕਹਿਰ ਨੂੰ ਵੇਖਦਿਆਂ ਹਿਮਾਚਲ ਪ੍ਰਦੇਸ਼ 'ਚ 16 ਮਈ ਤੱਕ ਕੋਰੋਨਾ ਕਰਫਿਊ
ਹਿਮਾਚਲ ਵਿੱਚ ਕੋਰੋਨਾ ਸੰਕਰਮ ਦੇ ਵੱਧ ਰਹੇ ਮਾਮਲਿਆਂ ਵਿੱਚ ਸਖਤ ਕਦਮ ਚੁੱਕਣ ਲਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਕੈਬਨਿਟ ਮੀਟਿੰਗ ਬੁਲਾਈ ਗਈ। ਸੀਐਮ ਜੈਰਾਮ ਠਾਕੁਰ ਦੀ ਪ੍ਰਧਾਨਗੀ ਵਿੱਚ ਹੋਈ ਬੈਠਕ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਸ਼ਾਮਲ ਹੋਏ।
ਸ਼ਿਮਲਾ: ਕੋਰੋਨਾ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਸਰਕਾਰ ਨੇ ਹਿਮਾਚਲ ਵਿੱਚ ਇੱਕ ਕਰੋਨਾ ਕਰਫਿਊ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸੂਬੇ 'ਚ 16 ਮਈ ਤੱਕ ਸਖਤ ਪਾਬੰਦੀਆਂ ਰਹਿਣਗੀਆਂ। ਸਰਕਾਰ ਨੇ ਪੂਰੀ ਤਰ੍ਹਾਂ ਲੌਕਡਾਊਨ ਦੀ ਥਾਂ ਕੋਰੋਨਾ ਕਰਫਿਊ ਲਾਗੂ ਕੀਤਾ ਹੈ।
ਇਸ ਦਰਮਿਆਨ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਅਦਾਰੇ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਸੂਬੇ ਵਿੱਚ ਬੀਤੀ ਰਾਤ ਤੋਂ ਨਵੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਜਾਣਗੀਆਂ। ਧਾਰਾ 144 ਪੂਰੇ ਰਾਜ ਵਿੱਚ ਲਾਗੂ ਹੋਵੇਗੀ। ਇਸ ਤਹਿਤ ਪੰਜ ਤੋਂ ਵੱਧ ਲੋਕ ਇੱਕ ਥਾਂ ਇਕੱਠੇ ਨਹੀਂ ਹੋ ਸਕਣਗੇ।
ਹਿਮਾਚਲ ਵਿੱਚ ਕੋਰੋਨਾ ਸੰਕਰਮ ਦੇ ਵੱਧ ਰਹੇ ਮਾਮਲਿਆਂ ਵਿੱਚ ਸਖਤ ਕਦਮ ਚੁੱਕਣ ਲਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਕੈਬਨਿਟ ਮੀਟਿੰਗ ਬੁਲਾਈ ਗਈ। ਸੀਐਮ ਜੈਰਾਮ ਠਾਕੁਰ ਦੀ ਪ੍ਰਧਾਨਗੀ ਵਿੱਚ ਹੋਈ ਬੈਠਕ ਵਿੱਚ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ, ਕਾਂਗਰਸ ਦੇ ਸੀਨੀਅਰ ਵਿਧਾਇਕ ਆਸ਼ਾ ਕੁਮਾਰੀ, ਸੀਪੀਆਈ (ਐਮ) ਦੇ ਵਿਧਾਇਕ ਰਾਕੇਸ਼ ਸਿੰਘਾ, ਕਾਂਗਰਸ ਵਿਧਾਇਕ ਧਨੀਰਾਮ ਸ਼ਾਂਦਿਲ, ਸੰਸਦੀ ਮਾਮਲਿਆਂ ਦੇ ਮੰਤਰੀ ਸੁਰੇਸ਼ ਭਾਰਦਵਾਜ ਹਾਜ਼ਰ ਸੀ। ਦੱਸ ਦਈਏ ਕਿ ਇਸ ਬੈਠਕ 'ਚ ਵਿਰੋਧੀ ਧਿਰ ਨੇ ਲੌਕਡਾਊਨ ਦੀ ਸਿਫਾਰਸ਼ ਕੀਤੀ।
ਉਧਰ ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਭਾਰਦਵਾਜ ਨੇ ਕਿਹਾ ਕਿ ਕੋਰੋਨਾ ਦੇ ਮੱਦੇਨਜ਼ਰ ਊਨਾ ਦੇ ਖੇਤਰੀ ਹਸਪਤਾਲ ਵਿੱਚ 300 ਬਿਸਤਰੇ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਦੇ ਲਈ 7-6 ਪੋਸਟ ਬਣਾਏ ਗਏ ਹਨ। ਨਾਲ ਹੀ ਮੰਤਰੀ ਮੰਡਲ ਵਿਚ 10ਵੀਂ-11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੀਬੀਐਸਈ ਦੀ ਤਰਜ਼ ‘ਤੇ ਪ੍ਰਮੋਟ ਕਰਨ ਦਾ ਫੈਸਲਾ ਕੀਤਾ ਜਾਵੇਗਾ।
ਹਿਮਾਚਲ ਵਿਚ ਧਾਰਾ 144 ਲਾਗੂ ਹੋਵੇਗੀ, ਇਸ ਦੇ ਨਾਲ ਜ਼ਰੂਰੀ ਸੇਵਾਵਾਂ ਚਲਦੀਆਂ ਰਹਿਣਗੀਆਂ। ਅਗਲੇ ਹੁਕਮਾਂ ਤੱਕ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ। ਸਰਕਾਰੀ ਨਿੱਜੀ ਆਵਾਜਾਈ 50% ਦੇ ਨਾਲ ਜਾਰੀ ਰਹੇਗੀ। ਸਾਰੇ ਦਫਤਰ ਕੱਲ੍ਹ ਤੋਂ 16 ਮਈ ਤੱਕ ਬੰਦ ਰਹਿਣਗੇ। ਸਾਰੇ ਕਰਮਚਾਰੀ ਘਰੋਂ ਕੰਮ ਕਰਨਗੇ। ਜ਼ਰੂਰੀ ਸੇਵਾਵਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਜ਼ਾਰ ਬੰਦ ਰਹਿਣਗੇ।
ਰੇਲ ਸੇਵਾਵਾਂ ਜ਼ਰੂਰੀ ਸੇਵਾਵਾਂ ਲਈ ਚੱਲਣਗੀਆਂ। ਸੂਬੇ 'ਚ ਆਉਣ ਵਾਲਿਆਂ ਨੂੰ 72 ਘੰਟਿਆਂ ਦੀ ਆਰਟੀਪੀਸੀਆਰ ਦੀ ਰਿਪੋਰਟ ਦਿਖਾਉਣੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਸਾਰੀਆਂ ਪਾਬੰਦੀਆਂ ਵੀ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ: Coronavirus: ਜੇ ਕਿਸੇ ਨੂੰ ਹੋ ਜਾਏ ਕੋਰੋਨਾ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin