Kangana Ranaut: 'ਐਮਰਜੈਂਸੀ' ਮਗਰੋਂ ਕੰਗਨਾ ਰਣੌਤ ਨੇ 'ਰਾਜਨੀਤ' ਤੋਂ ਕੀਤੀ ਤੌਬਾ! ਬੋਲੀ...ਹੁਣ ਕਦੇ ਫਿਲਮਾਂ ਨਹੀਂ ਬਣਾਵਾਂਗੀ
ਸੰਸਦ ਮੈਂਬਰ ਤੇ ਅਦਾਕਾਰ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਦਾਕਾਰਾ ਨੇ ਦੱਸਿਆ ਹੈ ਕਿ ਇੱਕ ਰਾਜਨੀਤਕ ਮੁੱਦੇ 'ਤੇ ਆਧਾਰਤ ਇਸ ਫਿਲਮ ਨੂੰ ਬਣਾਉਣ ਵਿੱਚ ਉਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ
Kangana Ranaut: ਸੰਸਦ ਮੈਂਬਰ ਤੇ ਅਦਾਕਾਰ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਦਾਕਾਰਾ ਨੇ ਦੱਸਿਆ ਹੈ ਕਿ ਇੱਕ ਰਾਜਨੀਤਕ ਮੁੱਦੇ 'ਤੇ ਆਧਾਰਤ ਇਸ ਫਿਲਮ ਨੂੰ ਬਣਾਉਣ ਵਿੱਚ ਉਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਕਰਕੇ ਉਹ ਭਵਿੱਖ ਵਿੱਚ ਕਦੇ ਵੀ ਰਾਜਨੀਤਕ ਫਿਲਮਾਂ ਨਹੀਂ ਬਣਾਏਗੀ। ਕੰਗਨਾ ਨੇ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਮੈਂ ਹੁਣ ਕਦੇ ਵੀ ਕੋਈ ਰਾਜਨੀਤਕ ਫਿਲਮ ਨਹੀਂ ਬਣਾਵਾਂਗੀ। ਮੈਂ ਇਸ ਤੋਂ ਬਹੁਤਾ ਇੰਸਪਾਇਰ ਨਹੀਂ ਹੋਈ ਹਾਂ। ਹੁਣ ਮੇਰੇ ਮਨ ਵਿੱਚ ਆਉਂਦਾ ਹੈ ਕਿ ਬਹੁਤ ਸਾਰੇ ਲੋਕ ਅਜਿਹਾ ਕਿਉਂ ਨਹੀਂ ਕਰਦੇ, ਖਾਸ ਕਰਕੇ ਅਸਲ ਜ਼ਿੰਦਗੀ ਦੇ ਕਿਰਦਾਰਾਂ 'ਤੇ ਫਿਲਮਾਂ ਕਿਉਂ ਨਹੀਂ ਬਣਾਉਂਦੇ।
ਕੰਗਨਾ ਨੇ ਕਿਹਾ ਕਿ ਮੈਂ ਇਸ ਫਿਲਮ ਦੇ ਸੈੱਟ 'ਤੇ ਕਦੇ ਵੀ ਆਪਾ ਨਹੀਂ ਗੁਆਇਆ। ਜੇ ਤੁਸੀਂ ਇੱਕ ਨਿਰਮਾਤਾ ਹੋ, ਤਾਂ ਤੁਸੀਂ ਕਿਸ 'ਤੇ ਗੁੱਸਾ ਕਰੋਗੇ? ਇੱਕ ਨਿਰਦੇਸ਼ਕ ਹੋਣ ਦੇ ਨਾਤੇ, ਕੋਈ ਵੀ ਨਿਰਮਾਤਾ ਨਾਲ ਲੜ ਸਕਦਾ ਹੈ ਪਰ ਜੇ ਤੁਸੀਂ ਦੋਵੇਂ ਭੂਮਿਕਾਵਾਂ ਨਿਭਾਅ ਰਹੇ ਹੋ, ਤਾਂ ਤੁਸੀਂ ਕਿਸ ਨਾਲ ਲੜ ਸਕਦੇ ਹੋ? ਮੈਂ ਉੱਚੀ ਆਵਾਜ਼ ਵਿੱਚ ਕਹਿਣਾ ਚਾਹੁੰਦਾ ਸੀ ਕਿ ਮੈਨੂੰ ਹੋਰ ਪੈਸੇ ਚਾਹੀਦੇ ਹਨ ਤੇ ਮੈਂ ਖੁਸ਼ ਨਹੀਂ ਹਾਂ ਪਰ ਮੈਂ ਕਿੱਥੇ ਜਾ ਕੇ ਰੋਂਦੀ? ਮੈਂ ਕਿਸੇ ਨੂੰ ਕੀ ਕਹਿੰਦੀ?
ਅਦਾਕਾਰਾ ਨੇ ਕਿਹਾ ਕਿ ਅਸੀਂ ਕੋਵਿਡ ਦੌਰਾਨ ਸ਼ੂਟਿੰਗ ਕਰ ਰਹੇ ਸੀ। ਮੇਰੇ ਕੋਲ ਇੱਕ ਅੰਤਰਰਾਸ਼ਟਰੀ ਟੀਮ ਸੀ। ਉਹ ਬਹੁਤ ਸਖ਼ਤ ਹੁੰਦੇ ਹਨ। ਉਹ ਹਰ ਹਫ਼ਤੇ ਦੇ ਅੰਤ ਤੱਕ ਭੁਗਤਾਨ ਚਾਹੁੰਦੇ ਹਨ। ਜਦੋਂ ਕੋਈ ਸ਼ੂਟਿੰਗ ਨਹੀਂ ਹੁੰਦੀ ਸੀ, ਉਦੋਂ ਵੀ ਉਨ੍ਹਾਂ ਨੂੰ ਪੈਸੇ ਦੇਣੇ ਪੈਂਦੇ ਸਨ ਕਿਉਂਕਿ ਉਹ ਮੇਰੀ ਫਿਲਮ ਨਾਲ ਜੁੜੇ ਹੋਏ ਸਨ। ਫਿਰ ਅਸਾਮ ਵਿੱਚ ਹੜ੍ਹ ਆ ਗਿਆ। ਮੇਰੇ ਕੋਲ ਹੋਰ ਵੀ ਮੁੱਦੇ ਸਨ ਜਿਨ੍ਹਾਂ ਨਾਲ ਮੈਂ ਨਜਿੱਠ ਰਹੀ ਸੀ। ਮੈਨੂੰ ਇਹ ਫਿਲਮ ਬਣਾਉਣ ਲਈ ਬਹੁਤ ਮੁਸ਼ਕਲ ਆ ਰਹੀ ਸੀ। ਮੈਂ ਬਹੁਤ ਬੇਵੱਸ ਮਹਿਸੂਸ ਕੀਤਾ। ਮੈਂ ਨਿਰਾਸ਼ ਹੁੰਦੀ ਸੀ, ਪਰ ਮੈਂ ਆਪਣੀ ਨਿਰਾਸ਼ਾ ਕਿਸ ਨੂੰ ਦਿਖਾ ਸਕਦੀ ਸੀ?
ਦੱਸ ਦਈਏ ਕਿ ਕੰਗਨਾ ਨੇ 6 ਜਨਵਰੀ ਨੂੰ ਸੋਸ਼ਲ ਮੀਡੀਆ 'ਤੇ ਫਿਲਮ ਦਾ ਨਵਾਂ ਟ੍ਰੇਲਰ ਸਾਂਝਾ ਕੀਤਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਸਿੱਖਾਂ ਨੂੰ ਖਾਲਿਸਤਾਨੀ ਵਜੋਂਅਤੇ ਗਲਤ ਦ੍ਰਿਸ਼ਟੀਕੋਣ ਵਿੱਚ ਦਰਸਾਉਣ ਵਾਲੇ ਸਾਰੇ ਦ੍ਰਿਸ਼ ਨਵੇਂ ਟ੍ਰੇਲਰ ਤੋਂ ਹਟਾ ਦਿੱਤੇ ਗਏ ਹਨ। ਇਸ ਤੋਂ ਪਹਿਲਾਂ 14 ਅਗਸਤ, 2024 ਨੂੰ ਫਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਜਿਸ ਵਿੱਚ ਸਿੱਖਾਂ ਨੂੰ ਗੋਲੀਆਂ ਚਲਾਉਂਦੇ ਦਿਖਾਇਆ ਗਿਆ ਸੀ। ਸਿੱਖਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਅੱਤਵਾਦੀਆਂ ਵਜੋਂ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।