Kangana Ranaut Emergency: ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' ਵਿੱਚ ਸਭ ਤੋਂ ਖ਼ਾਸ ਕੀ ਹੈ? ਅਦਾਕਾਰਾ ਨੇ ਆਪਣੀ ਇੰਸਟਾ ਪੋਸਟ ਨਾਲ ਕਰ ਦਿੱਤਾ ਹੈਰਾਨ
'ਐਮਰਜੈਂਸੀ' ਫ਼ਿਲਮ ਦੀ ਕਹਾਣੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਆਲੇ-ਦੁਆਲੇ ਘੁੰਮੇਗੀ। ਫ਼ਿਲਮ 'ਚ ਸਾਲ 1975 'ਚ ਐਮਰਜੈਂਸੀ ਦੇ ਦੌਰ ਨੂੰ ਦਿਖਾਇਆ ਜਾਵੇਗਾ। ਫ਼ਿਲਮ 'ਚ ਕੰਗਨਾ ਰਣੌਤ ਇੰਦਰਾ ਗਾਂਧੀ ਦੇ ਕਿਰਦਾਰ 'ਚ ਨਜ਼ਰ ਆਵੇਗੀ।
Kangana Ranaut Emergency: ਬਾਲੀਵੁੱਡ ਦੀ ਕੁਈਨ ਮਤਲਬ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਚਰਚਾ 'ਚ ਹੈ। ਹੁਣ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਇਸ ਫ਼ਿਲਮ ਬਾਰੇ ਕੁਝ ਜਾਣਕਾਰੀ ਫੈਨਜ਼ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 'ਐਮਰਜੈਂਸੀ' ਇੱਕ ਮਿਊਜ਼ੀਕਲ-ਡਰਾਮਾ ਫ਼ਿਲਮ ਹੋਵੇਗੀ, ਜਿਸ 'ਚ 5 ਗੀਤ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੇ ਸੈੱਟ ਦੀ ਝਲਕ ਵੀ ਦਿਖਾਈ ਹੈ।
ਮਿਊਜ਼ੀਕਲ-ਡਰਾਮਾ ਹੈ 'ਐਮਰਜੈਂਸੀ'
ਕੰਗਨਾ ਰਣੌਤ ਨੇ ਇੰਸਟਾ ਸਟੋਰੀ 'ਤੇ 'ਐਮਰਜੈਂਸੀ' ਦੇ ਸੈੱਟ ਤੋਂ ਇੱਕ ਬੀਟੀਐਸ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, "ਅੱਜ ਸੈੱਟ 'ਤੇ ਕੋਰੀਓਗ੍ਰਾਫਰ ਹੈ। ਨਿਰਦੇਸ਼ਕ ਇਸ ਨੂੰ ਆਸਾਨੀ ਨਾਲ ਲੈ ਸਕਦੇ ਹਨ। ਖੈਰ, ਐਮਰਜੈਂਸੀ 'ਚ ਪੰਜ ਗੀਤ ਹਨ। ਇਹ ਇੱਕ ਮਿਊਜ਼ੀਕਲ-ਡਰਾਮਾ ਫ਼ਿਲਮ ਹੈ। ਪਤਾ ਨਹੀਂ ਲੋਕ ਐਮਰਜੈਂਸੀ 'ਚ ਗੀਤਾਂ ਦੀ ਉਮੀਦ ਕਿਉਂ ਨਹੀਂ ਕਰਦੇ ਹਨ। ਮੈਨੂੰ ਸੰਗੀਤ ਪਸੰਦ ਹੈ। ਇਸ 'ਚ ਹੁਣ ਤੱਕ ਇਕ ਗੀਤ 10 ਮਿੰਟ ਤੋਂ ਜ਼ਿਆਦਾ ਦਾ ਹੋ ਸਕਦਾ ਹੈ। ਮਿਊਜ਼ੀਕ ਡਾਇਰੈਕਟਰ ਜੀਵੀ ਪ੍ਰਕਾਸ਼ ਨੇ ਦਿੱਤਾ ਹੈ।"
ਕੰਗਨਾ ਨੇ ਹਾਲ ਹੀ 'ਚ 'ਐਮਰਜੈਂਸੀ' ਫ਼ਿਲਮ ਦਾ ਅਸਾਮ ਸ਼ੈਡਿਊਲ ਪੂਰਾ ਕੀਤਾ ਹੈ। ਅਦਾਕਾਰਾ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਆਪਣੇ ਫੈਨਜ਼ ਨੂੰ ਦਿੱਤੀ।
ਕੀ ਹੋਵੇਗੀ 'ਐਮਰਜੈਂਸੀ' ਫ਼ਿਲਮ ਦੀ ਕਹਾਣੀ?
ਇਸ ਫ਼ਿਲਮ ਦੀ ਕਹਾਣੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਆਲੇ-ਦੁਆਲੇ ਘੁੰਮੇਗੀ। ਇਸ ਦੇ ਨਾਲ ਹੀ ਫ਼ਿਲਮ 'ਚ ਸਾਲ 1975 'ਚ ਐਮਰਜੈਂਸੀ ਦੇ ਦੌਰ ਨੂੰ ਦਿਖਾਇਆ ਜਾਵੇਗਾ। ਫ਼ਿਲਮ 'ਚ ਕੰਗਨਾ ਰਣੌਤ ਇੰਦਰਾ ਗਾਂਧੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਦਿਲਚਸਪ ਗੱਲ ਇਹ ਹੈ ਕਿ ਇਸ ਫ਼ਿਲਮ ਦਾ ਨਿਰਦੇਸ਼ਨ ਵੀ ਉਹ ਖੁਦ ਕਰ ਰਹੀ ਹੈ। ਕੰਗਨਾ ਤੋਂ ਇਲਾਵਾ ਇਸ 'ਚ ਅਨੁਪਮ ਖੇਰ, ਸ਼੍ਰੇਅਸ ਤਲਪੜੇ, ਮਿਲਿੰਦ ਸੋਮਨ, ਮਹਿਮਾ ਚੌਧਰੀ ਵਰਗੇ ਸਿਤਾਰੇ ਨਜ਼ਰ ਆਉਣਗੇ। ਪਿਛਲੇ ਸਾਲ ਜੂਨ 'ਚ ਕੰਗਨਾ ਨੇ ਫ਼ਿਲਮ 'ਐਮਰਜੈਂਸੀ' ਦੀ ਸ਼ੂਟਿੰਗ ਸ਼ੁਰੂ ਕੀਤੀ ਸੀ।
ਬਾਕਸ ਆਫਿਸ 'ਤੇ ਫਲਾਪ ਰਹੀ ਸੀ 'ਧਾਕੜ'
ਦੱਸ ਦੇਈਏ ਕਿ ਸਾਲ 2022 'ਚ ਕੰਗਨਾ ਰਣੌਤ ਦੀ ਫ਼ਿਲਮ 'ਧਾਕੜ' ਰਿਲੀਜ਼ ਹੋਈ ਸੀ, ਜਿਸ 'ਚ ਉਨ੍ਹਾਂ ਦਾ ਐਕਸ਼ਨ ਅਵਤਾਰ ਦੇਖਣ ਨੂੰ ਮਿਲਿਆ ਸੀ। ਹਾਲਾਂਕਿ ਇਹ ਫ਼ਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਹੋ ਗਈ ਸੀ। ਹਾਲਾਤ ਇਹ ਸਨ ਕਿ ਰਿਲੀਜ਼ ਹੋਣ ਤੋਂ ਕੁਝ ਦਿਨ ਬਾਅਦ ਹੀ ਫ਼ਿਲਮ ਦੇ ਸ਼ੋਅ ਰੱਦ ਹੋਣੇ ਸ਼ੁਰੂ ਹੋ ਗਏ ਸਨ। ਇਸ ਫ਼ਿਲਮ 'ਚ ਦਿਵਿਆ ਦੱਤਾ ਅਤੇ ਅਰਜੁਨ ਰਾਮਪਾਲ ਵਰਗੇ ਸਿਤਾਰਿਆਂ ਨੇ ਕੰਮ ਕੀਤਾ ਸੀ।