FIR against Kangana Ranaut: ਵੱਡੀ ਮੁਸੀਬਤ 'ਚ ਘਿਰੀ Kangana Ranaut, ਬੰਗਾਲੀਆਂ ਨਾਲ ਪੰਗਾ ਲੈਣਾ ਪਿਆ ਮਹਿੰਗਾ
ਦੱਸ ਦੇਈਏ ਕਿ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਮਮਤਾ ਬੈਨਰਜੀ ਦੀਆਂ ਕਈ ਇਤਰਾਜ਼ਯੋਗ ਤਸਵੀਰਾਂ ਸ਼ੇਅਰ ਕੀਤੀਆਂ ਹਨ। ਟੀਐਮਸੀ ਆਗੂ ਨੇ ਉਹ ਸਾਰੀਆਂ ਫੋਟੋਆਂ ਪੁਲਿਸ ਨੂੰ ਸੌਂਪ ਦਿੱਤੀਆਂ ਹਨ।
ਮੁੰਬਈ: ਅਦਾਕਾਰਾ ਕੰਗਨਾ ਰਨੌਤ (Kangana Ranaut) ਦੀਆਂ ਮੁਸੀਬਤਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦਾ ਟਵਿੱਟਰ ਅਕਾਉਂਟ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਗਿਆ ਹੈ। ਹੁਣ ਕੰਗਨਾ ਦੇ ਖਿਲਾਫ ਉਨ੍ਹਾਂ ਦੀ ਇੰਸਟਾਗ੍ਰਾਮ ਪੋਸਟ ਲਈ ਐਫਆਈਆਰ ਦਰਜ ਕੀਤੀ ਗਈ ਹੈ।
ਤ੍ਰਿਣਮੂਲ ਕਾਂਗਰਸ ਦੇ ਨੇਤਾ ਰੀਜੂ ਦੱਤਾ ਨੇ ਪੱਛਮੀ ਬੰਗਾਲ ਦੇ ਉਲਟਾਡਾਂਗਾ ਵਿੱਚ ਕੰਗਨਾ ਖਿਲਾਫ ਐਫਆਈਆਰ ਦਰਜ ਕਰਵਾਈ ਹੈ। ਇਹ ਇਲਜਾਮ ਲਗਾਇਆ ਗਿਆ ਹੈ ਕਿ ਅਭਿਨੇਤਰੀ ਹੇਟ ਪ੍ਰਾਪੇਗੰਡਾ (ਨਫਰਤ) ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਰਿਜੂ ਨੇ ਆਪਣੇ ਟਵਿੱਟਰ ਹੈਂਡਲ 'ਤੇ ਐਫਆਈਆਰ ਦੀ ਇਕ ਕਾਪੀ ਸਾਂਝੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕੰਗਨਾ ਰਨੌਤ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਇਤਰਾਜ਼ਯੋਗ ਪੋਸਟ ਕੀਤੀਆਂ ਹਨ। ਇਸ ਦੇ ਨਾਲ ਉਨ੍ਹਾਂ ਇੰਸਟਾ ਸਟੋਰੀ ਨੂੰ ਇੱਕ ਲਿੰਕ ਵੀ ਦਿੱਤਾ। ਰਿਜੂ ਨੇ ਲਿਖਿਆ ਹੈ ਕਿ ਮਿਸ. ਰਣੌਤ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਪੁਲਿਸ ਨੂੰ ਅਦਾਕਾਰਾ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਦੱਸ ਦੇਈਏ ਕਿ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਮਮਤਾ ਬੈਨਰਜੀ ਦੀਆਂ ਕਈ ਇਤਰਾਜ਼ਯੋਗ ਤਸਵੀਰਾਂ ਸ਼ੇਅਰ ਕੀਤੀਆਂ ਹਨ। ਟੀਐਮਸੀ ਆਗੂ ਨੇ ਉਹ ਸਾਰੀਆਂ ਫੋਟੋਆਂ ਪੁਲਿਸ ਨੂੰ ਸੌਂਪ ਦਿੱਤੀਆਂ ਹਨ।
ਕੰਗਨਾ ਰਨੌਤ ਦਾ ਟਵਿੱਟਰ ਅਕਾਊਂਟ ਮੁਅੱਤਲ ਕਰ ਦਿੱਤਾ ਗਿਆ ਹੈ। ਉਸ 'ਤੇ ਟਵਿੱਟਰ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼ ਹੈ। ਕੰਗਨਾ ਨੇ ਇਹ ਕਹਿੰਦੇ ਹੋਏ ਪ੍ਰਤੀਕਿਰਿਆ ਦਿੱਤੀ ਕਿ ਉਸ ਕੋਲ ਹੋਰ ਵੀ ਮੰਚ ਹਨ ਜਿਥੇ ਉਹ ਆਪਣੀ ਰਾਏ ਦੇ ਸਕਦੀ ਹੈ।
ਕੰਗਨਾ ਰਣੌਤ ਨੇ ਇੱਕ ਬਿਆਨ ਵਿੱਚ ਕਿਹਾ ਕਿ ਟਵਿੱਟਰ ਨੇ ਹਮੇਸ਼ਾ ਵਾਂਗ ਇਸ ਵਾਰ ਵੀ ਸਾਬਤ ਕੀਤਾ ਹੈ ਕਿ ਉਹ ਇਸ ਵਾਰ ਜਨਮ ਤੋਂ ਇੱਕ ਅਮਰੀਕੀ ਹੈ। ਉਹ ਮਹਿਸੂਸ ਕਰਦਾ ਹੈ ਕਿ ਇੱਕ ਗੋਰਾ ਵਿਅਕਤੀ ਭਾਰਤ ਵਿੱਚ ਵਸਦੇ (ਕਾਲੇ) ਵਿਅਕਤੀ ਨੂੰ ਗ਼ੁਲਾਮ ਬਣਾਉਣ ਦਾ ਹੱਕਦਾਰ ਹੈ। ਉਹ ਤੁਹਾਨੂੰ ਦੱਸਣਾ ਚਾਹੁੰਦੇ ਹਨ ਕਿ ਤੁਹਾਨੂੰ ਕੀ ਕਹਿਣਾ ਹੈ, ਸੋਚਣਾ ਹੈ ਅਤੇ ਕੀ ਕਰਨਾ ਹੈ? ਹਾਲਾਂਕਿ ਮੇਰੇ ਕੋਲ ਬਹੁਤ ਸਾਰੇ ਮੰਚ ਹਨ ਜਿਨ੍ਹਾਂ ਦੀ ਵਰਤੋਂ ਮੈਂ ਆਪਣੀ ਅਵਾਜ਼ ਨੂੰ ਚੁੱਕਣ ਲਈ ਕਰ ਸਕਦੀ ਹਾਂ।'
ਇਹ ਵੀ ਪੜ੍ਹੋ: Punjab Corona Update: ਕੋਰੋਨਾ ਦਾ ਕਹਿਰ! ਤੀਜੇ ਹਫ਼ਤੇ ਤਕ ਪੰਜਾਬ 'ਚ ਇੱਕੋ ਦਿਨ 10,000 ਕੇਸ ਆਉਣ ਦੀ ਸੰਭਾਵਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin