ਮੁੰਬਈ: ਬਾਲੀਵੁੱਡ ਐਕਟਰਸ ਕੰਗਨਾ ਰਣੌਤ (Kangana Ranaut) ਤੇ ਉਸ ਦੀ ਭੈਣ ਰੰਗੋਲੀ ਚੰਦੇਲ ਮੁੰਬਈ ਵਿੱਚ ਚਾਰ ਅਪਰਾਧਿਕ ਕੇਸਾਂ (criminal cases) ਦਾ ਸਾਹਮਣਾ ਕਰ ਰਹੀਆਂ ਹਨ। ਦੋਵੇਂ ਭੈਣਾਂ ਨੇ ਇਸ ਮਾਮਲੇ ਨੂੰ ਲੈ ਕੇ ਹੁਣ ਸੁਪਰੀਮ ਕੋਰਟ (Supreme Court) ਦਾ ਰੁਖ ਕੀਤਾ ਹੈ। ਦੱਸ ਦਈਏ ਕਿ ਉਨ੍ਹਾਂ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ 'ਤੇ ਚੱਲ ਰਹੇ ਸਾਰੇ ਕੇਸਾਂ ਨੂੰ ਮੁੰਬਈ ਤੋਂ ਸ਼ਿਮਲਾ ਟ੍ਰਾਂਸਫਰ ਕੀਤਾ ਜਾਵੇ। ਜਿਨ੍ਹਾਂ ਚਾਰ ਮਾਮਲਿਆਂ ਦੀ ਗੱਲ ਕੀਤੀ ਗਈ ਹੈ, ਉਨ੍ਹਾਂ ਵਿੱਚ ਜਾਵੇਦ ਅਖ਼ਤਰ ਦਾ ਕੇਸ ਵੀ ਸ਼ਾਮਲ ਹੈ।


ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਐਕਟਰਸ ਨੂੰ ਸ਼ਿਵ ਸੈਨਾ ਨੇਤਾਵਾਂ ਤੋਂ ਖਤਰਾ ਹੈ। ਇਸ ਲਈ ਕੇਸ ਹਿਮਾਚਲ ਵਿੱਚ ਟ੍ਰਾਂਸਫਰ ਕੀਤਾ ਜਾਵੇ।


ਇਸ ਦੇ ਨਾਲ ਹੀ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਸਰਕਾਰ ਜਾਣਬੁੱਝ ਕੇ ਉਨ੍ਹਾਂ ਦਾ ਸੋਸ਼ਣ ਕਰ ਰਹੀ ਹੈ। ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੇ ਵੀ ਦਾਅਵਾ ਕੀਤਾ ਹੈ ਕਿ ਇਹ ਸਾਰੇ ਮਾਮਲੇ ਉਨ੍ਹਾਂ ਦੇ ਅਕਸ ਨੂੰ ਵਿਗਾੜਨ ਦੇ ਇਰਾਦੇ ਨਾਲ ਕੀਤੇ ਗਏ ਹਨ।


ਇਹ ਵੀ ਪੜ੍ਹੋ: ਪੰਜਾਬ 'ਚ ਲੋਕਾਂ ਨੂੰ ਨਹੀਂ ਕੋਰੋਨਾ ਦੀ ਪ੍ਰਵਾਹ, ਸਰਕਾਰ 'ਤੇ ਹੀ ਉਠਾਏ ਗੰਭੀਰ ਸਵਾਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904