Mika Singh ਦੇ ਸਵੰਬਰ ਲਈ ਜੋਧਪੁਰ ਪਹੁੰਚੇ Kapil Sharma, ਜਹਾਜ਼ 'ਤੇ ਚੜ੍ਹਦਿਆ ਦੱਸਿਆ ਕਿਸ ਗੱਲ ਦਾ ਡਰ?
Kapil Sharma Post: ਬਾਲੀਵੁੱਡ ਗਾਇਕ ਮੀਕਾ ਸਿੰਘ (Mika Singh) ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹਨ। ਉਹ ਆਪਣੀ ਜੀਵਨ ਸਾਥਣ ਲੱਭਣ ਜਾ ਰਹੇ ਹਨ। ਮੀਕਾ ਰਿਐਲਿਟੀ ਟੀਵੀ 'ਤੇ ਸਵੰਬਰ ਕਰਨ ਜਾ ਰਹੇ ਹਨ।
Kapil Sharma Post: ਬਾਲੀਵੁੱਡ ਗਾਇਕ ਮੀਕਾ ਸਿੰਘ (Mika Singh) ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹਨ। ਉਹ ਆਪਣੀ ਜੀਵਨ ਸਾਥਣ ਲੱਭਣ ਜਾ ਰਹੇ ਹਨ। ਮੀਕਾ ਰਿਐਲਿਟੀ ਟੀਵੀ 'ਤੇ ਸਵੰਬਰ ਕਰਨ ਜਾ ਰਹੇ ਹਨ। ਮੀਕਾ ਸਿੰਘ ਦਾ ਸਵੰਬਰ ਹੋਣ ਜਾ ਰਿਹਾ ਹੈ। ਉਨ੍ਹਾਂ ਦੇ ਸ਼ੋਅ ਦਾ ਨਾਂ 'ਸਵੰਬਰ -ਮੀਕਾ ਦੀ ਵਹੁਟੀ' ਆਉਣ ਵਾਲਾ ਹੈ, ਜਿਸ ਵਿੱਚ ਦੇਸ਼ ਭਰ ਤੋਂ ਲੜਕੀਆਂ ਹਿੱਸਾ ਲੈਣ ਜਾ ਰਹੀਆਂ ਹਨ।
ਜਦੋਂ ਤੋਂ ਇਸ ਸ਼ੋਅ ਦਾ ਐਲਾਨ ਹੋਇਆ ਹੈ, ਇਹ ਸੁਰਖੀਆਂ ਵਿੱਚ ਹੈ। ਮੀਕਾ ਹਾਲ ਹੀ 'ਚ ਸ਼ੋਅ ਦੇ ਪ੍ਰੋਮੋ ਦੀ ਸ਼ੂਟਿੰਗ ਲਈ ਚੰਡੀਗੜ੍ਹ ਪਹੁੰਚੇ ਸਨ। ਕਪਿਲ ਸ਼ਰਮਾ (Kapil Sharma) ਮੀਕਾ ਸਿੰਘ ਦੇ ਸਵੰਬਰ ਦਾ ਹਿੱਸਾ ਬਣਨ ਲਈ ਜੋਧਪੁਰ ਪਹੁੰਚੇ ਹਨ। ਉਨ੍ਹਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਕਪਿਲ ਸ਼ਰਮਾ ਨੇ ਜੋਧਪੁਰ ਜਾਂਦਿਆਂ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਿਸ 'ਚ ਉਹ ਹਵਾਈ ਜਹਾਜ਼ ਦੀਆਂ ਪੌੜੀਆਂ 'ਤੇ ਚੜ੍ਹਦੇ ਨਜ਼ਰ ਆ ਰਹੇ ਹਨ। ਉਨ੍ਹਾਂ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਉਹ ਸਵਬੰਰ ਲਈ ਜੋਧਪੁਰ ਜਾ ਰਹੇ ਹਨ। ਤਸਵੀਰਾਂ 'ਚ ਕਪਿਲ ਸ਼ਰਮਾ ਕੂਲ ਅਵਤਾਰ 'ਚ ਨਜ਼ਰ ਆ ਰਹੇ ਹਨ। ਉਹ ਇੱਕ ਪ੍ਰਿੰਟਿਡ ਸ਼ਰਟ ਤੇ ਚਿੱਟੇ ਪੈਂਟ ਵਿੱਚ ਨਜ਼ਰ ਆ ਰਹੇ ਹਨ।
View this post on Instagram
ਕਪਿਲ ਸ਼ਰਮਾ ਨੂੰ ਇਹ ਡਰ
ਤਸਵੀਰਾਂ ਸ਼ੇਅਰ ਕਰਦਿਆਂ ਕਪਿਲ ਸ਼ਰਮਾ ਨੇ ਲਿਖਿਆ- ਮੈਂ ਆਪਣੇ ਭਰਾ ਮੀਕਾ ਸਿੰਘ ਭਾਜੀ ਦੇ ਸਵੰਬਰ 'ਚ ਸ਼ਾਮਲ ਹੋਣ ਲਈ ਜੋਧਪੁਰ ਜਾ ਰਿਹਾ ਹਾਂ। ਖਰਚਾ ਬਹੁਤ ਹੋ ਗਿਆ ਹੈ, ਇੱਕ ਗੱਲ ਦਾ ਡਰ ਹੈ, ਕਿੱਥੇ ਲਾੜਾ ਹੀ ਮੁੱਕਰ ਨਾ ਜਾਵੇ। ਕਪਿਲ ਸ਼ਰਮਾ ਦੀ ਪੋਸਟ 'ਤੇ ਕਈ ਮਸ਼ਹੂਰ ਹਸਤੀਆਂ ਨੇ ਕੁਮੈਂਟ ਕੀਤੇ ਹਨ।
ਮੀਕਾ ਸਿੰਘ ਨੇ ਕੁਮੈਂਟ ਕੀਤਾ
ਕਪਿਲ ਸ਼ਰਮਾ ਦੀ ਪੋਸਟ 'ਤੇ ਕਈ ਮਸ਼ਹੂਰ ਹਸਤੀਆਂ ਨੇ ਕੁਮੈਂਟ ਕੀਤੇ ਹਨ। ਮੀਕਾ ਸਿੰਘ ਨੇ ਕੁਮੈਂਟ ਕੀਤਾ- ਲਵ ਯੂ ਆ ਜਾਓ ਭਾਜੀ ਮੈਂ ਨੀਂ ਭੱਜਦਾ। ਇਸ ਦੇ ਨਾਲ ਹੀ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਹੱਸਣ ਵਾਲਾ ਇਮੋਜੀ ਸ਼ੇਅਰ ਕੀਤਾ ਹੈ। ਕਪਿਲ ਦੀ ਇਸ ਪੋਸਟ ਨੂੰ ਲੱਖਾਂ ਪ੍ਰਸ਼ੰਸਕਾਂ ਨੇ ਪਸੰਦ ਕੀਤਾ ਹੈ।
ਦ ਕਪਿਲ ਸ਼ਰਮਾ ਸ਼ੋਅ 'ਚ ਕੁਝ ਸਮੇਂ ਲਈ ਬ੍ਰੇਕ ਲੈ ਰਿਹਾ ਹੈ। ਉਹ ਅਗਲੇ ਮਹੀਨੇ ਅਮਰੀਕਾ ਟੂਰ 'ਤੇ ਜਾ ਰਹੇ ਹਨ। ਇੰਡੀਆਜ਼ ਲਾਫਟਰ ਚੈਂਪੀਅਨ ਇਸ ਸ਼ੋਅ ਦੀ ਥਾਂ ਲੈ ਰਿਹਾ ਹੈ। ਇਸ ਸ਼ੋਅ ਨਾਲ ਸ਼ੇਖਰ ਸੁਮਨ ਲੰਬੇ ਸਮੇਂ ਬਾਅਦ ਟੀਵੀ ਦੀ ਦੁਨੀਆ 'ਚ ਵਾਪਸੀ ਕਰਨ ਜਾ ਰਹੇ ਹਨ। ਉਨ੍ਹਾਂ ਨਾਲ ਅਰਚਨਾ ਪੂਰਨ ਸਿੰਘ ਸ਼ੋਅ ਨੂੰ ਜੱਜ ਕਰੇਗੀ।