ਅਕਸ਼ੇ ਕੁਮਾਰ ਦੇ ਹੱਥੋਂ ਖਿਸਕਿਆ ਮਸ਼ਹੂਰ ਫ਼ਿਲਮ ਦਾ ਸੀਕੂਅਲ
ਮੁੰਬਈ: 2002 `ਚ ਆਈ ਫ਼ਿਲਮ ‘ਆਂਖੇ’ ਤਾਂ ਸਭ ਨੂੰ ਯਾਦ ਹਿ ਹੋਵੇਗੀ ਫ਼ਿਲਮ ‘ਚ ਅਕਸ਼ੇ ਕੁਮਾਰ, ਅਰਜੁਨ ਰਾਮਪਾਲ ਅਤੇ ਪਰੇਸ਼ ਰਾਵਲ ਨੇ ਨੇਤਰਹੀਣ ਵਿਅਕਤੀ ਦਾ ਰੋਲ ਪਲੇ ਕੀਤਾ ਸੀ ਅਤੇ ਸਭ ਨੂੰ ਆਪਣੀ ਐਕਟਿੰਗ ਨਾਲ ਹੈਰਾਨ ਕਰ ਦਿੱਤਾ ਸੀ। ਇਨ੍ਹਾਂ ਤਿੰਨਾਂ ਦੇ ਨਾਲ ਫ਼ਿਲਮ ‘ਚ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਵੀ ਸੀ। ਜਿਨ੍ਹਾਂ ਨੇ ਬੈਂਕ ਲੁੱਟਣ ਲਈ ਤਿੰਨਾਂ ਨੂੰ ਟ੍ਰੇਨਿੰਗ ਦਿੱਤੀ ਸੀ। ਇਸ ਤੋਂ ਬਾਅਦ ਹੁਣ ਫ਼ਿਲਮ ਦਾ ਸੀਕੂਅਲ ਬਣਾਉਨ ਦੀ ਖ਼ਬਰਾਂ ਦਾ ਬਜ਼ਾਰ ਗਰਮ ਹੈ।
ਜੀ ਹਾਂ, ਫ਼ਿਲਮ ਦਾ ਸੀਕੂਅਲ ਬਣਨਾ ਹੈ ਜਿਸ ਨੂੰ ਲੈ ਕੇ ਇੱਕ ਵਾਰ ਫੇਰ ਸੁਰਖੀਆਂ ਸ਼ੁਰੂ ਹੋ ਗਈਆਂ ਹਨ। ਫ਼ਿਲਮ ‘ਚ ਅਮਿਤਾਭ ਹੋਣਗੇ ਇਹ ਅਜੇ ਤਕ ਪੱਕਾ ਹੈ ਪਰ ਫ਼ਿਲਮ ‘ਚ ਸੁਸ਼ਾਂਤ ਸਿੰਘ ਹਨ ਅਤੇ ਨਾਲ ਹੀ ਅੱਕੀ ਦੇ ਕੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਜਿਸ ਨੂੰ ਹੁਣ ਅੱਕੀ ਦੀ ਥਾਂ ਕਾਰਤੀਕ ਆਰਿਅਨ ਦੀ ਐਂਟਰੀ ਦੀ ਗੱਲ ਹੋ ਰਹੀ ਹੈ। ਫ਼ਿਲਮ ਲਈ ਅੱਕੀ ਨੇ ਖ਼ੁਦ ਹੀ ਮਨਾ ਕੀਤਾ ਹੈ ਕਿਉਂਕਿ ਫ਼ਿਲਮ ਅੱਕੀ ਆਪਣੇ ਆਉਣ ਵਾਲੇ ਕਈਂ ਪ੍ਰੋਜੈਕਟਸ `ਚ ਪਹਿਲਾਂ ਹੀ ਬਿਜ਼ੀ ਹਨ।
ਫ਼ਿਲਮ ‘ਚ ਸ਼ੁਸ਼ਾਂਤ ਅਤੇ ਕਾਰਤੀਕ ਦਾ ਬੀਗ-ਬੀ ਨਾਲ ਕੰਮ ਕਰਨਾ ਕਾਫੀ ਦਿਲਚਸਪ ਹੋਵੇਗਾ ਨਾਲ ਹੀ ਦੋਨਾਂ ਦੇ ਨਾਲ ਹੋਰ ਕੌਣ ਇਸ ਪ੍ਰੋਜੈਕਟ ‘ਚ ਐਂਟਰੀ ਕਰੇਗਾ ਇਹ ਦੇਖਣਾ ਬਾਕੀ ਹੈ ਅਤੇ ਸੁਸ਼ਾਂਤ ਦੇ ਨਾਲ ਕਾਰਤੀਕ ਇੱਕ ਅੰਨ੍ਹੇ ਦਾ ਰੋਲ ਕਿਸ ਤਰ੍ਹਾਂ ਨਿਭਾਉਣਗੇ ਇਹ ਵੀ ਫ਼ਿਲਮ ਲਈ ਖਾਸ ਗੱਲ ਹੋਵੇਗੀ।