ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਅਮਿਤਾਭ ਬੱਚਨ ਨੇ ਸ਼ੁਰੂ ਕੀਤੀ ਕੇਬੀਸੀ-12 ਦੀ ਸ਼ੂਟਿੰਗ, ਸੈੱਟ ਤੋਂ ਸ਼ੇਅਰ ਕੀਤੀਆਂ ਫੋਟੋਆਂ
ਕੋਰੋਨਾ ਨਾਲ ਲੜਾਈ ਤੋਂ ਬਾਅਦ ਅਮਿਤਾਭ ਬੱਚਨ ਨੇ ਹੁਣ ਆਪਣੇ ਸ਼ੋਅ 'ਕੌਣ ਬਨੇਗਾ ਕਰੋੜਪਤੀ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਦਰਅਸਲ ਪਿਛਲੇ ਕਈ ਮਹੀਨਿਆਂ ਤੋਂ ਕੋਰੋਨਾ ਕਰਕੇ ਫਿਲਮਾਂ ਤੇ ਟੀਵੀ ਸ਼ੋਅ ਦੀ ਸ਼ੂਟਿੰਗ ਬੰਦ ਪਈ ਸੀ।
![ਅਮਿਤਾਭ ਬੱਚਨ ਨੇ ਸ਼ੁਰੂ ਕੀਤੀ ਕੇਬੀਸੀ-12 ਦੀ ਸ਼ੂਟਿੰਗ, ਸੈੱਟ ਤੋਂ ਸ਼ੇਅਰ ਕੀਤੀਆਂ ਫੋਟੋਆਂ KBC 12 Shooting Resumes Amitabh Bachchan Reaches Sets of Kaun Banega Crorepati 12 ਅਮਿਤਾਭ ਬੱਚਨ ਨੇ ਸ਼ੁਰੂ ਕੀਤੀ ਕੇਬੀਸੀ-12 ਦੀ ਸ਼ੂਟਿੰਗ, ਸੈੱਟ ਤੋਂ ਸ਼ੇਅਰ ਕੀਤੀਆਂ ਫੋਟੋਆਂ](https://static.abplive.com/wp-content/uploads/sites/5/2020/08/24173457/amitabh-bachchan-KBC.jpg?impolicy=abp_cdn&imwidth=1200&height=675)
ਮੁੰਬਈ: ਅਨਲੌਕ ਦੌਰਾਨ ਜ਼ਿੰਦਗੀ ਮੁੜ ਲੀਹਾਂ 'ਤੇ ਪਰਤਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ ਫਿਲਮਾਂ ਤੇ ਟੀਵੀ ਸ਼ੋਅ ਦੀ ਸ਼ੂਟਿੰਗ ਵੀ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਅਮਿਤਾਭ ਬੱਚਨ ਨੇ ਹੁਣ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਆਪਣੇ ਸ਼ੋਅ ਕੇਬੀਸੀ 12 ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਬਿੱਗ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੇਬੀਸੀ ਦੇ ਸੈੱਟ ਤੋਂ ਇੱਕ ਫੋਟੋ ਸ਼ੇਅਰ ਕੀਤੀ ਹੈ। ਤਸਵੀਰਾਂ 'ਚ ਸੈੱਟ 'ਤੇ ਮੌਜੂਦ ਹਰ ਕੋਈ ਨੀਲੇ ਰੰਗ ਦੇ ਪੀਪੀਈ ਕਿੱਟਾਂ ਪਾਉਂਦੇ ਹੋਏ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਅਮਿਤਾਭ ਬੱਚਨ ਨੇ ਇਸ ਫੋਟੋ ਨੂੰ ਆਪਣੀ ਫੋਟੋ ਦੇ ਇੱਕ ਕੋਲਾਜ਼ ਬਣਾ ਸ਼ੇਅਰ ਕੀਤਾ ਹੈ।
ਅਮਿਤਾਭ ਬੱਚਨ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਮੈਂ ਕੰਮ 'ਤੇ ਪਰਤ ਰਿਹਾ ਹਾਂ। ਨੀਲੇ ਪੀਪੀਈ ਕਿੱਟਾਂ ਦੇ ਸਮੁੰਦਰ ਦੇ ਵਿਚਕਾਰ... ਕੇਬੀਸੀ 12... 2000 ਤੋਂ ਸ਼ੁਰੂ ਹੇਇਆ ਸੀ... ਅੱਜ 2020 ਵਿੱਚ 20 ਸਾਲ ਪੂਰੇ ਹੋ ਰਹੇ ਹਨ।"
ਦੱਸ ਦਈਏ ਕਿ ਇਹ ਸ਼ੋਅ 2000 'ਚ ਸ਼ੁਰੂ ਹੋਇਆ ਸੀ। ਇਸ ਦੇ ਨਾਲ ਹੀ ਬਿੱਗ ਬੀ ਦੀ ਫਿਲਮਾਂ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਜਲਦੀ ਹੀ ਅਯਾਨ ਮੁਖਰਜੀ ਦੀ ਫ਼ਿਲਮ 'ਬ੍ਰਹਮਾਤਰ' ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਵਿੱਚ ਰਣਵੀਰ ਸਿੰਘ ਤੇ ਆਲੀਆ ਭੱਟ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)