KGF 2 Box office Day 2 Collection: ਦੂਜੇ ਦਿਨ ਬਾਕਸ ਆਫਿਸ 'ਤੇ 'KGF 2' ਨੂੰ ਝਟਕਾ, ਕਲੈਕਸ਼ਨ 'ਚ ਗਿਰਾਵਟ
KGF 2 Box office Day 2 Collection: ਪ੍ਰਸ਼ਾਂਤ ਨੀਲ ਵੱਲੋਂ ਨਿਰਦੇਸ਼ਿਤ ਸੁਪਰਸਟਾਰ ਯਸ਼ ਸਟਾਰਰ ਫਿਲਮ 'ਕੇਜੀਐਫ 2' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਦਰਸ਼ਕ ਇਸ ਫਿਲਮ ਦਾ ਤਿੰਨ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ
KGF 2 Box office Day 2 Collection: ਪ੍ਰਸ਼ਾਂਤ ਨੀਲ ਵੱਲੋਂ ਨਿਰਦੇਸ਼ਿਤ ਸੁਪਰਸਟਾਰ ਯਸ਼ ਸਟਾਰਰ ਫਿਲਮ 'ਕੇਜੀਐਫ 2' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਦਰਸ਼ਕ ਇਸ ਫਿਲਮ ਦਾ ਤਿੰਨ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ, ਅਜਿਹੇ 'ਚ ਪ੍ਰਸ਼ੰਸਕਾਂ ਦੀਆਂ ਉਮੀਦਾਂ ਵੀ ਥੋੜ੍ਹੇ ਜ਼ਿਆਦਾ ਸਨ ਅਤੇ ਯਸ਼ ਨੇ ਆਪਣੇ ਫੈਨਜ਼ ਨੂੰ ਬਿਲਕੁਲ ਵੀ ਨਿਰਾਸ਼ ਨਹੀਂ ਕੀਤਾ। ਫਿਲਮ ਸਮੀਖਿਅਕਾਂ ਅਤੇ ਲੋਕਾਂ ਤੋਂ ਚੰਗੀ ਸਮੀਖਿਆਵਾਂ ਮਿਲਣ ਦੇ ਨਾਲ-ਨਾਲ 'ਕੇਜੀਐਫ 2' ਕਮਾਈ ਦੇ ਮਾਮਲੇ ਵਿੱਚ ਵੀ ਸੁਨਾਮੀ ਸਾਬਤ ਹੋ ਰਹੀ ਹੈ। ਹਾਲਾਂਕਿ ਦੂਜੇ ਦਿਨ ਫਿਲਮ ਨੂੰ ਕਮਾਈ ਦੇ ਮਾਮਲੇ 'ਚ ਥੋੜ੍ਹਾ ਜਿਹਾ ਝਟਕਾ ਜਰੂਰ ਲੱਗਿਆ ਹੈ।
ਦਰਅਸਲ, ਕੱਲ੍ਹ ਯਾਨੀ ਸ਼ੁੱਕਰਵਾਰ (15 ਅਪ੍ਰੈਲ) ਨੂੰ ਫਿਲਮ ਨੇ ਹਿੰਦੀ ਭਾਸ਼ਾ 'ਚ 53.95 ਕਰੋੜ ਦਾ ਕਾਰੋਬਾਰ ਕੀਤਾ ਸੀ, ਜਦਕਿ ਦੂਜੇ ਦਿਨ ਫਿਲਮ ਦੀ ਕਮਾਈ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਫਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਟਵਿਟਰ ਅਕਾਊਂਟ 'ਤੇ ਫਿਲਮ ਦੇ ਕਲੈਕਸ਼ਨ ਦੀ ਜਾਣਕਾਰੀ ਦਿੱਤੀ ਹੈ। ਤਰਨ ਮੁਤਾਬਕ 'KGF 2' ਨੇ ਦੂਜੇ ਦਿਨ 46.79 ਕਰੋੜ ਦੀ ਕਮਾਈ ਕੀਤੀ ਹੈ। ਜਦੋਂ ਕਿ ਪਹਿਲੇ ਹੀ ਦਿਨ ਫਿਲਮ ਦਾ ਕਲੈਕਸ਼ਨ 50 ਕਰੋੜ ਤੋਂ ਪਾਰ ਸੀ। ਹਾਲਾਂਕਿ ਫਿਲਮ ਨੇ ਦੋਵਾਂ ਦਿਨਾਂ ਦੇ ਕਲੈਕਸ਼ਨ ਨੂੰ ਮਿਲਾ ਕੇ ਦੋ ਦਿਨਾਂ 'ਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ ਪਰ ਇਹ ਸਿਰਫ ਹਿੰਦੀ ਭਾਸ਼ਾ ਦਾ ਕਲੈਕਸ਼ਨ ਹੈ।
#KGF2 [#Hindi] is a TSUNAMI... Hits the ball out of the stadium on Day 2... Trending better than ALL event films, including #Baahubali2 and #Dangal... Eyes ₹ 185 cr [+/-] in its *extended 4-day weekend*... Thu 53.95 cr, Fri 46.79 cr. Total: ₹ 100.74 cr. #India biz. OUTSTANDING. pic.twitter.com/nZZnYxe8vH
— taran adarsh (@taran_adarsh) April 16, 2022
ਕਮਾਏ 134 ਕਰੋੜ...
'KGF 2' ਨੇ ਰਿਤਿਕ ਅਤੇ ਟਾਈਗਰ ਸ਼ਰਾਫ ਦੀ ਫਿਲਮ ਵਾਰ ਦਾ ਰਿਕਾਰਡ ਤੋੜ ਦਿੱਤਾ ਹੈ। ਵਾਰ ਨੇ ਪਹਿਲੇ ਦਿਨ 51.60 ਕਰੋੜ ਦਾ ਕਲੈਕਸ਼ਨ ਕੀਤਾ ਸੀ। ਇਸੇ ਫਿਲਮ ਨੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਵੀ ਨਵਾਂ ਰਿਕਾਰਡ ਬਣਾਇਆ ਹੈ। 3 ਸਾਲ ਤੋਂ 2 .0 ਪਹਿਲੇ ਦਿਨ ਸਭ ਤੋਂ ਵੱਧ ਕਲੈਕਸ਼ਨ ਕਰਨ ਵਾਲੀ ਫਿਲਮ ਸੀ ਪਰ ਹੁਣ ਇਹ ਸਥਾਨ 'ਕੇਜੀਐਫ ਚੈਪਟਰ 2' ਨੇ ਲੈ ਲਿਆ ਹੈ। ਵੱਖ-ਵੱਖ ਭਾਸ਼ਾਵਾਂ ਵਿੱਚ ਗੱਲ ਕਰੀਏ ਤਾਂ ਫਿਲਮ ਨੇ ਪੂਰੇ ਭਾਰਤ ਵਿੱਚ ਹੁਣ ਤੱਕ (ਪਹਿਲੇ ਦਿਨ) 134.36 ਕਰੋੜ ਦੀ ਕਮਾਈ ਕੀਤੀ ਹੈ।
'KGF2' DAY 1: ₹ 134.50 CR... #KGF2 has smashed ALL RECORDS on Day 1... Grosses ₹ 134.50 cr Gross BOC [#India biz; ALL versions]... OFFICIAL POSTER ANNOUNCEMENT... pic.twitter.com/ZB0NVJMKBR
— taran adarsh (@taran_adarsh) April 15, 2022