Sidharth Malhotra ਨਹੀਂ ਸਗੋਂ ਇਸ ਐਕਟਰ ਨਾਲ ਵਿਆਹ ਕਰਨਾ ਚਾਹੁੰਦੀ ਸੀ Kiara Advani, ਅਦਾਕਾਰਾ ਨੇ ਕੀਤਾ ਸੀ ਖੁਲਾਸਾ
Kiara Advani Interview: ਕੀ ਤੁਸੀਂ ਜਾਣਦੇ ਹੋ ਕਿ ਸ਼ੇਰਸ਼ਾਹ ਐਕਟਰਸ ਕਿਆਰਾ ਅਡਵਾਨੀ ਲਈ ਵਿਆਹ ਵਾਲਾ ਮੁੰਡਾ ਕਿਵੇਂ ਦਾ ਹੋ ਸਕਦਾ ਹੈ? ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰਾ ਨੇ ਇੱਕ ਇੰਟਰਵਿਊ 'ਚ ਕੀਤਾ ਸੀ।
Kiara Advani Interview: ਸਾਲ 2021 ਵਿੱਚ ਆਈ ਫਿਲਮ 'ਸ਼ੇਰਸ਼ਾਹ' ਨੂੰ ਆਲੋਚਕਾਂ ਤੋਂ ਲੈ ਕੇ ਦਰਸ਼ਕਾਂ ਤੱਕ ਬਹੁਤ ਪਿਆਰ ਮਿਲਿਆ। ਇਸ ਫਿਲਮ 'ਚ ਐਕਟਰ ਸਿਧਾਰਥ ਮਲਹੋਤਰਾ ਤੇ ਐਕਟਰਸ ਕਿਆਰਾ ਅਡਵਾਨੀ (Kiara Advani and Sidharth Malhotra) ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਦੇ ਨਾਲ ਹੀ ਇਹ ਚਰਚਾ ਵੀ ਸ਼ੁਰੂ ਹੋ ਗਈ ਸੀ ਕਿ ਇਹ ਦੋਵੇਂ ਅਦਾਕਾਰ ਇੱਕ-ਦੂਜੇ ਨੂੰ ਲੁਕ-ਛਿਪ ਕੇ ਡੇਟ ਕਰ ਰਹੇ ਹਨ। ਹਾਲਾਂਕਿ, ਦੋਵਾਂ ਨੇ ਕਦੇ ਵੀ ਇਨ੍ਹਾਂ ਅਫਵਾਹਾਂ 'ਤੇ ਪੁਸ਼ਟੀ ਦੀ ਮੋਹਰ ਨਹੀਂ ਲਗਾਈ ਪਰ ਕੀ ਤੁਸੀਂ ਜਾਣਦੇ ਹੋ ਕਿਆਰਾ ਅਡਵਾਨੀ ਲਈ ਮੈਰਿਜ ਮੈਟੀਰੀਅਲ ਲੜਕਾ ਕਿਵੇਂ ਦਾ ਹੋ ਸਕਦਾ ਹੈ? ਇਸ ਗੱਲ ਦਾ ਖੁਲਾਸਾ ਖੁਦ ਐਕਟਰਸ ਨੇ ਇੱਕ ਇੰਟਰਵਿਊ 'ਚ ਕੀਤਾ ਸੀ।
ਦਰਅਸਲ ਕਿਆਰਾ ਅਡਵਾਨੀ ਤੋਂ ਇੱਕ ਇੰਟਰਵਿਊ 'ਚ ਪੁੱਛਿਆ ਗਿਆ ਸੀ ਕਿ ਉਹ ਕਿਸ ਨੂੰ ਮਾਰਨਾ, ਹੁੱਕਅੱਪ ਕਰਨਾ ਤੇ ਵਿਆਹ ਕਰਨਾ ਚਾਹੁੰਦੀ ਹੈ? ਇਸ ਦੌਰਾਨ ਆਪਸ਼ਨ ਦਿੱਤੇ ਗਏ ਕਿ ਰਣਬੀਰ ਕਪੂਰ, ਸੁਸ਼ਾਂਤ ਸਿੰਘ ਰਾਜਪੂਤ ਤੇ ਵਰੁਣ ਧਵਨ। ਐਕਟਰਸ ਨੇ ਜਵਾਬ ਦਿੱਤਾ ਕਿ ਉਹ ਰਣਬੀਰ ਕਪੂਰ ਨੂੰ ਮਾਰਨਾ, ਵਰੁਣ ਧਵਨ ਨਾਲ ਹੁੱਕਅੱਪ ਤੇ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਨਾਲ ਵਿਆਹ ਕਰਨਾ ਚਾਹੁੰਦੀ ਹੈ। ਕਿਆਰਾ ਨੇ ਉਸ ਸਮੇਂ ਸੁਸ਼ਾਂਤ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ ਜਦੋਂ ਦੋਵਾਂ ਨੇ ਫਿਲਮ 'ਐਮਐਸ ਧੋਨੀ' 'ਚ ਕੰਮ ਕੀਤਾ ਸੀ।
ਇਹ ਪਹਿਲੀ ਵਾਰ ਨਹੀਂ ਸੀ ਜਦੋਂ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕੀਤੀ ਸੀ। ਇੱਕ ਵਾਰ ਜਦੋਂ ਅਦਾਕਾਰਾ ਨੇ ਕਪਿਲ ਸ਼ਰਮਾ ਸ਼ੋਅ ਵਿੱਚ ਹਿੱਸਾ ਲਿਆ ਸੀ। ਉਸ ਦੌਰਾਨ ਕਪਿਲ ਨੇ ਉਸ ਤੋਂ ਪੁੱਛਿਆ ਸੀ ਕਿ ਉਹ ਆਪਣੀ ਜ਼ਿੰਦਗੀ 'ਚ ਕਿਹੋ ਜਿਹਾ ਸਾਥੀ ਚਾਹੁੰਦਾ ਹੈ ਤੇ ਕੀ ਉਹ ਲੜਕੇ ਦੇ ਪੇਸ਼ੇ 'ਤੇ ਧਿਆਨ ਦਵੇਗੀ? ਤਾਂ ਇਸ 'ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ 'ਮੁੰਡਾ ਐਕਟਰ ਹੈ ਤਾਂ ਚੰਗਾ ਰਹੇਗਾ, ਸਾਰੀਆਂ ਚੀਜ਼ਾਂ ਇੱਕ 'ਚ ਮਿਲ ਜਾਣਗੀਆਂ'। ਐਕਟਰਸ ਦਾ ਇਹ ਜਵਾਬ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਹੁਣ ਕਿਆਰਾ ਦੇ ਐਕਟਰ ਸਿਧਾਰਥ ਮਲਹੋਤਰਾ ਨੂੰ ਡੇਟ ਕਰਨ ਦੀ ਚਰਚਾ ਜ਼ੋਰਾਂ 'ਤੇ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੀ ਗੱਲ ਕਰੀਏ ਤਾਂ ਸਾਲ 2020 'ਚ ਐਕਟਰ ਦੀ ਰਹੱਸਮਈ ਤਰੀਕੇ ਨਾਲ ਮੌਤ ਹੋ ਗਈ ਸੀ, ਜਿਸ ਦੀ ਬੁਝਾਰਤ ਅੱਜ ਤੱਕ ਸੁਲਝ ਨਹੀਂ ਸਕੀ। ਕਿਆਰਾ ਦੀ ਗੱਲ ਕਰੀਏ ਤਾਂ ਫਿਲਮ 'ਫੁਗਲੀ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਕਿਆਰਾ ਰਾਜ ਮਹਿਤਾ ਦੀ ਫਿਲਮ 'ਜੁਗ ਜੁਗ ਜੀਓ' 'ਚ ਨਜ਼ਰ ਆਵੇਗੀ। ਉਨ੍ਹਾਂ ਨਾਲ ਵਰੁਣ ਧਵਨ ਨਜ਼ਰ ਆਉਣਗੇ। ਫਿਲਮ 'ਚ ਅਨਿਲ ਤੇ ਨੀਤੂ ਕਪੂਰ ਵੀ ਮੁੱਖ ਭੂਮਿਕਾਵਾਂ ਵਿੱਚ ਹੋਣਗੇ।
ਇਹ ਵੀ ਪੜ੍ਹੋ: ਕੈਪਟਨ ਮਗਰੋਂ ਹੁਣ ਨਵਜੋਤ ਸਿੱਧੂ ਵੀ ਬਣਾ ਸਕਦੇ ਵੱਖਰਾ ਫਰੰਟ, ਇੰਝ ਹੋਈਆਂ ਅਟਕਲਾਂ ਤੇਜ਼