Sidharth Shukla: ਸਿਧਾਰਥ ਸ਼ੁਕਲਾ ਦੀ ਮੌਤ ਨਾਲ ਸ਼ਹਿਨਾਜ਼ ਸਣੇ ਟੁੱਟ ਗਿਆ ਸੀ ਪਰਿਵਾਰ, ਅੱਜ ਵੀ ਅੱਖਾਂ ਨਮ ਕਰਦੀਆਂ ਇਹ ਤਸਵੀਰਾਂ
Sidharth Shukla Death Anniversary: ਬਿੱਗ ਬੌਸ 13 ਦੇ ਜੇਤੂ ਅਤੇ ਮਸ਼ਹੂਰ ਅਦਾਕਾਰ ਸਿਧਾਰਥ ਸ਼ੁਕਲਾ ਨੇ 2 ਸਤੰਬਰ ਨੂੰ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਸੀ। ਉਨ੍ਹਾਂ ਦੇ ਅਚਾਨਕ ਮੌਤ ਦੀ ਖਬਰ ਨੇ ਦੁਨੀਆ ਨੂੰ
Sidharth Shukla Death Anniversary: ਬਿੱਗ ਬੌਸ 13 ਦੇ ਜੇਤੂ ਅਤੇ ਮਸ਼ਹੂਰ ਅਦਾਕਾਰ ਸਿਧਾਰਥ ਸ਼ੁਕਲਾ ਨੇ 2 ਸਤੰਬਰ ਨੂੰ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਸੀ। ਉਨ੍ਹਾਂ ਦੇ ਅਚਾਨਕ ਮੌਤ ਦੀ ਖਬਰ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅੱਜ ਸਿਧਾਰਥ ਨੂੰ ਇਸ ਦੁਨੀਆ ਤੋਂ ਗਏ ਤਿੰਨ ਸਾਲ ਹੋ ਗਏ ਹਨ ਅਤੇ ਇਸ ਮੌਕੇ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਹਨ।
ਦਿਲ 'ਤੇ ਪੱਥਰ ਰੱਖ ਮਾਂ ਨੇ ਪੁੱਤ ਨੂੰ ਦਿੱਤੀ ਵਿਦਾਈ
ਅਦਾਕਾਰ ਦੇ ਦੇਹਾਂਤ ਨਾਲ ਉਨ੍ਹਾਂ ਦੀ ਮਾਂ ਪੂਰੀ ਤਰ੍ਹਾਂ ਨਾਲ ਟੁੱਟ ਗਈ ਸੀ। ਉਨ੍ਹਾਂ ਨੇ ਆਪਣੇ ਦਿਲ 'ਤੇ ਪੱਥਰ ਰੱਖ ਕੇ ਸਿਧਾਰਥ ਨੂੰ ਆਖਰੀ ਵਿਦਾਈ ਦਿੱਤੀ, ਉਸ ਦੌਰਾਨ ਸਾਰਿਆਂ ਦੀਆਂ ਅੱਖਾਂ ਨਮ ਸਨ। ਆਪਣੇ ਬੇਟੇ ਦੇ ਅੰਤਿਮ ਸੰਸਕਾਰ ਸਮੇਂ ਉਸ ਨੇ ਆਪਣੇ ਦੁੱਖ ਨੂੰ ਆਪਣੇ ਦਿਲ ਵਿਚ ਦਬਾਇਆ ਅਤੇ ਆਪਣੇ ਹੰਝੂਆਂ 'ਤੇ ਕਾਬੂ ਪਾ ਕੇ ਸਾਰਿਆਂ ਨੂੰ ਹੌਂਸਲਾ ਦਿੱਤਾ ਅਤੇ ਹਰ ਕਿਸੇ ਨੇ ਉਨ੍ਹਾਂ ਦੇ ਹੌਂਸਲੇ ਦੀ ਤਾਰੀਫ ਕੀਤੀ ਸੀ।
ਸ਼ਹਿਨਾਜ਼ ਗਿੱਲ ਦਾ ਹੋਇਆ ਸੀ ਬੁਰਾ ਹਾਲ
ਉਸ ਦੌਰਾਨ ਸ਼ਹਿਨਾਜ਼ ਗਿੱਲ ਦੀ ਤਬੀਅਤ ਬਹੁਤ ਖਰਾਬ ਹੋ ਗਈ ਸੀ, ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਦੇ ਕਾਫੀ ਕਰੀਬ ਸੀ। ਬਿੱਗ ਬੌਸ 13 ਦੌਰਾਨ ਦੋਵੇਂ ਇਕ-ਦੂਜੇ ਦੇ ਕਾਫੀ ਕਰੀਬ ਹੋ ਗਏ ਸਨ ਅਤੇ ਅਕਸਰ ਇਕ-ਦੂਜੇ ਨਾਲ ਕੁਆਲਿਟੀ ਟਾਈਮ ਬਿਤਾਉਂਦੇ ਦੇਖੇ ਜਾਂਦੇ ਸੀ। ਕਿਹਾ ਜਾ ਰਿਹਾ ਸੀ ਕਿ ਦੋਵੇਂ ਇੱਕ-ਦੂਜੇ ਨਾਲ ਰਿਲੇਸ਼ਨਸ਼ਿਪ ਵਿੱਚ ਸਨ। ਪਰ ਉਨ੍ਹਾਂ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਸਿਧਾਰਥ ਦੇ ਅੰਤਿਮ ਸੰਸਕਾਰ ਦੇ ਸਮੇਂ ਸ਼ਹਿਨਾਜ਼ ਦਾ ਰੋ-ਰੋ ਬੁਰਾ ਹਾਲ ਸੀ। ਉਸ ਨੇ ਕਾਫੀ ਸਮੇਂ ਤੋਂ ਆਪਣੇ ਆਪ ਨੂੰ ਕਮਰੇ ਵਿਚ ਬੰਦ ਕਰ ਲਿਆ ਸੀ।
ਸਿਧਾਰਥ ਦੇ ਦੇਹਾਂਤ ਦੀ ਖਬਰ ਸੁਣ ਕੇ ਫਿਲਮ ਇੰਡਸਟਰੀ 'ਚ ਹਲਚਲ ਮੱਚ ਗਈ, ਫਿਲਮ ਅਤੇ ਟੀਵੀ ਇੰਡਸਟਰੀ ਦੇ ਸਿਤਾਰੇ ਵਿਸ਼ਵਾਸ ਨਹੀਂ ਕਰ ਸਕੇ ਅਤੇ ਉਨ੍ਹਾਂ ਦੇ ਅੰਤਿਮ ਸੰਸਕਾਰ 'ਤੇ ਰਸ਼ਮੀ ਦੇਸਾਈ, ਪਾਰਸ ਛਾਬੜਾ, ਸੰਭਾਵਨਾ ਸੇਠ ਤੋਂ ਲੈ ਕੇ ਹਰ ਕੋਈ ਉਨ੍ਹਾਂ ਨੂੰ ਹੰਝੂ ਭਰੀਆਂ ਅੱਖਾਂ ਨਾਲ ਅੰਤਿਮ ਵਿਦਾਈ ਦਿੰਦੇ ਹੋਏ ਦੇਖਿਆ ਗਿਆ।
ਬਿੱਗ ਬੌਸ 'ਚ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਸੀ, ਸਿਧਾਰਥ ਸ਼ੁਕਲਾ ਦੀ ਫੈਨ ਫਾਲੋਇੰਗ ਕਾਫੀ ਵਧ ਗਈ ਸੀ ਅਤੇ ਉਨ੍ਹਾਂ ਦੇ ਦੇਹਾਂਤ ਦੀ ਖਬਰ ਦੇ ਕਾਰਨ ਕਈ ਪ੍ਰਸ਼ੰਸਕ ਸਦਮੇਂ ਵਿੱਚ ਸੀ ਅਤੇ ਕਈ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਦੇਖ ਕੇ ਰੋਂਦੇ ਹੋਏ ਵੀ ਨਜ਼ਰ ਆਏ ਸਨ। ਉਨ੍ਹਾਂ ਦੀ ਮੌਤ ਦੀ ਖਬਰ ਤੋਂ ਪ੍ਰਸ਼ੰਸਕ ਕਾਫੀ ਦੇਰ ਤੱਕ ਉਭਰ ਨਹੀਂ ਸਕੇ।