Malaika Arora Father Death: ਕਿਸ ਕਾਰਨ ਹੋਈ ਮਲਾਇਕਾ ਅਰੋੜਾ ਦੇ ਪਿਤਾ ਦੀ ਮੌਤ ? ਪੋਸਟਮਾਰਟ ਰਿਪੋਰਟ 'ਚ ਹੋਇਆ ਖੁਲਾਸਾ
Malaika Arora Father Death: ਮਲਾਇਕਾ ਅਰੋੜਾ ਦੇ ਪਿਤਾ ਅਨਿਲ ਮਹਿਤਾ ਨੇ ਬੁੱਧਵਾਰ ਨੂੰ ਖੁਦਕੁਸ਼ੀ ਕਰ ਲਈ। ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਦਾਕਾਰਾ ਦੇ ਮਰਹੂਮ ਪਿਤਾ ਦੀ ਮੌਤ ਦੇ ਇੱਕ ਦਿਨ ਬਾਅਦ ਪੋਸਟਮਾਰਟਮ
Malaika Arora Father Death: ਮਲਾਇਕਾ ਅਰੋੜਾ ਦੇ ਪਿਤਾ ਅਨਿਲ ਮਹਿਤਾ ਨੇ ਬੁੱਧਵਾਰ ਨੂੰ ਖੁਦਕੁਸ਼ੀ ਕਰ ਲਈ। ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਦਾਕਾਰਾ ਦੇ ਮਰਹੂਮ ਪਿਤਾ ਦੀ ਮੌਤ ਦੇ ਇੱਕ ਦਿਨ ਬਾਅਦ ਪੋਸਟਮਾਰਟਮ ਦੀ ਰਿਪੋਰਟ ਵੀ ਆ ਗਈ। ਜਿਸ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਅਨਿਲ ਮਹਿਤਾ ਦੀ ਮੌਤ ਦਾ ਕਾਰਨ ਕੀ ਸੀ।
ਮਲਾਇਕਾ ਦੇ ਪਿਤਾ ਦੀ ਮੌਤ ਦਾ ਕਾਰਨ ਕੀ ਸੀ?
ਨਿਊਜ਼ 18 ਦੀ ਰਿਪੋਰਟ ਮੁਤਾਬਕ ਅਨਿਲ ਮਹਿਤਾ ਨੇ ਬਾਂਦਰਾ ਦੇ ਆਇਸ਼ਾ ਮਨੋਰ ਬਿਲਡਿੰਗ 'ਚ ਸਥਿਤ ਆਪਣੇ ਘਰ ਦੀ ਛੇਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਛਾਲ ਮਾਰ ਕੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਸੀ। ਰਿਪੋਰਟ ਦੇ ਅਨੁਸਾਰ, ਇੱਕ ਅੰਦਰੂਨੀ ਸੂਤਰ ਨੇ ਖੁਲਾਸਾ ਕੀਤਾ ਕਿ ਪੋਸਟਮਾਰਟਮ ਰਿਪੋਰਟ ਵਿੱਚ ਮਹਿਤਾ ਦੀ ਮੌਤ ਦਾ ਕਾਰਨ 'ਮਲਟੀਪਲ ਸੱਟਾਂ' ਦੱਸੀਆਂ ਗਈਆਂ ਹਨ। ਫਿਲਹਾਲ ਹੋਰ ਵੇਰਵਿਆਂ ਦੀ ਅਜੇ ਉਡੀਕ ਹੈ।
ਖੁਦਕੁਸ਼ੀ ਤੋਂ ਪਹਿਲਾਂ ਅਨਿਲ ਮਹਿਤਾ ਨੇ ਦੋਵੇਂ ਬੇਟੀਆਂ ਨੂੰ ਕੀਤਾ ਸੀ ਫੋਨ। ਆਈਏਐਨਐਸ ਦੀ ਰਿਪੋਰਟ ਮੁਤਾਬਕ ਘਟਨਾ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਆਪਣੀਆਂ ਧੀਆਂ ਮਲਾਇਕਾ ਅਤੇ ਅੰਮ੍ਰਿਤਾ ਨੂੰ ਫੋਨ ਕਰਕੇ ਕਿਹਾ ਸੀ, 'ਮੈਂ ਥੱਕ ਗਿਆ ਹਾਂ।'
ਮਲਾਇਕਾ ਦੀ ਮਾਂ ਜੋਇਸ, ਜੋ ਉਸ ਸਮੇਂ ਘਰ ਵਿੱਚ ਮੌਜੂਦ ਸੀ, ਉਨ੍ਹਾਂ ਮੁੰਬਈ ਪੁਲਿਸ ਨੂੰ ਦੱਸਿਆ ਕਿ ਉਸਨੇ ਲਿਵਿੰਗ ਰੂਮ ਵਿੱਚ ਆਪਣੇ ਸਾਬਕਾ ਪਤੀ ਦੀਆਂ ਚੱਪਲਾਂ ਵੇਖੀਆਂ ਅਤੇ ਉਹਨਾਂ ਨੂੰ ਲੱਭਣ ਲਈ ਬਾਲਕੋਨੀ ਵਿੱਚ ਗਈ। ਜਦੋਂ ਉਹ ਉਨ੍ਹਾਂ ਨੂੰ ਉੱਥੇ ਨਹੀਂ ਮਿਲਿਆ, ਤਾਂ ਉਨ੍ਹਾਂ ਰੇਲਿੰਗ ਦੇ ਉੱਪਰੋਂ ਝੁਕ ਕੇ ਹੇਠਾਂ ਵੇਖਿਆ ਅਤੇ ਕੰਪਾਉਂਡ ਵਿੱਚ ਹੰਗਾਮਾ ਹੋ ਰਿਹਾ ਸੀ, ਸੁਰੱਖਿਆ ਗਾਰਡ ਮਦਦ ਲਈ ਚੀਕ ਰਹੇ ਸਨ। ਜੌਇਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਅਨਿਲ ਨੂੰ ਗੋਡਿਆਂ ਦੇ ਦਰਦ ਤੋਂ ਇਲਾਵਾ ਕੋਈ ਵੱਡੀ ਬਿਮਾਰੀ ਨਹੀਂ ਸੀ।
ਮਲਾਇਕਾ ਨੇ ਪਿਤਾ ਦੇ ਦੇਹਾਂਤ ਤੋਂ ਬਾਅਦ ਪੋਸਟ ਕੀਤਾ ਸ਼ੇਅਰ
ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਮਲਾਇਕਾ ਅਰੋੜਾ ਨੇ ਸੋਸ਼ਲ ਮੀਡੀਆ 'ਤੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਇਸ ਮੁਸ਼ਕਲ ਸਮੇਂ ਵਿੱਚ ਮੀਡੀਆ ਅਤੇ ਸ਼ੁਭਚਿੰਤਕਾਂ ਤੋਂ ਨਿੱਜਤਾ ਦੀ ਮੰਗ ਕੀਤੀ ਹੈ। ਮਲਾਇਕਾ ਨੇ ਆਪਣੀ ਪੋਸਟ ਵਿੱਚ ਲਿਖਿਆ, "ਸਾਨੂੰ ਆਪਣੇ ਪਿਆਰੇ ਪਿਤਾ ਅਨਿਲ ਮਹਿਤਾ ਦੇ ਦੇਹਾਂਤ ਦੀ ਘੋਸ਼ਣਾ ਕਰਦੇ ਹੋਏ ਬਹੁਤ ਦੁੱਖ ਹੈ। ਉਹ ਇੱਕ ਜੇਂਟਲ ਆਤਮਾ, ਇੱਕ ਸਮਰਪਿਤ ਦਾਦਾ, ਇੱਕ ਪਿਆਰ ਕਰਨ ਵਾਲੇ ਪਤੀ ਅਤੇ ਸਾਡੇ ਸਭ ਤੋਂ ਚੰਗੇ ਦੋਸਤ ਸਨ। ਸਾਡਾ ਪਰਿਵਾਰ ਇਸ ਘਾਟੇ 'ਤੇ ਡੂੰਘੇ ਸਦਮੇਂ ਵਿੱਚ ਹੈ, ਅਤੇ ਅਸੀਂ ਨਿਮਰਤਾ ਨਾਲ ਮੀਡੀਆ ਅਤੇ ਸ਼ੁਭਚਿੰਤਕਾਂ ਤੋਂ ਗੋਪਨੀਯਤਾ ਦੀ ਬੇਨਤੀ ਕਰਦੇ ਹਾਂ, ਅਸੀਂ ਤੁਹਾਡੀ ਸਮਝ, ਸਮਰਥਨ ਅਤੇ ਸਤਿਕਾਰ ਦੀ ਕਦਰ ਕਰਦੇ ਹਾਂ।" ਅਨਿਲ ਮਹਿਤਾ ਦਾ ਅੰਤਿਮ ਸੰਸਕਾਰ 12 ਸਤੰਬਰ ਨੂੰ ਸਾਂਤਾ ਕਰੂਜ਼ ਦੇ ਹਿੰਦੂ ਸ਼ਮਸ਼ਾਨਘਾਟ 'ਚ ਹੋਵੇਗਾ।