ਰਿਲੇਸ਼ਨਸ਼ਿਪ 'ਚ ਆਉਣ ਤੋਂ ਪਹਿਲਾਂ ਨੇਹਾ ਕੱਕੜ ਨੇ ਰੱਖ ਦਿੱਤੀ ਸੀ ਇਹ ਡਿਮਾਂਡ, ਇਸ ਕਾਰਨ ਰੋਹਨਪ੍ਰੀਤ ਨੂੰ ਕਰਨਾ ਹੀ ਪਿਆ ਵਿਆਹ
ਨੇਹਾ ਕੱਕੜ ਨੇ ਕਿਹਾ, "ਮੈਂ ਅਤੇ ਰੋਹਨਪ੍ਰੀਤ ਵਿਆਹ ਤੋਂ 3 ਮਹੀਨੇ ਪਹਿਲਾਂ ਅਗਸਤ 'ਚ ਚੰਡੀਗੜ੍ਹ 'ਚ ਪਹਿਲੀ ਵਾਰ ਮਿਲੇ ਸੀ। ਵੀਡੀਓ ਸ਼ੂਟ ਦੌਰਾਨ ਸਾਡੀ ਮੁਲਾਕਾਤ ਹੋਈ ਸੀ। ਰੋਹਨਪ੍ਰੀਤ ਨੇ ਮੇਰੀ ਸਨੈਪਚੈਟ ਆਈਡੀ ਮੰਗੀ ਸੀ।"

Neha Kakkar-Rohanpreet Singh Relationship: ਨੇਹਾ ਕੱਕੜ ਨੇ ਆਪਣੀ ਸ਼ਾਨਦਾਰ ਗਾਇਕੀ ਕਰਕੇ ਪੂਰੀ ਦੁਨੀਆ 'ਚ ਇੱਕ ਵੱਖਰੀ ਪਛਾਣ ਬਣਾਈ ਹੈ। ਦੁਨੀਆ ਭਰ 'ਚ ਨੇਹਾ ਕੱਕੜ ਦੀ ਫੈਨ ਫਾਲੋਇੰਗ ਕਰੋੜਾਂ 'ਚ ਹੈ। ਨੇਹਾ ਕੱਕੜ ਨੇ ਬਾਲੀਵੁੱਡ ਦੇ ਇੱਕ ਤੋਂ ਵੱਧ ਕੇ ਇੱਕ ਹਿੱਟ ਗੀਤ ਗਾਏ ਹਨ। ਜੇਕਰ ਉਨ੍ਹਾਂ ਨੂੰ ਹਿੱਟ ਗੀਤਾਂ ਦੀ ਮਸ਼ੀਨ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਨੇਹਾ ਕੱਕੜ ਜਿੱਥੇ ਆਪਣੀ ਗਾਇਕੀ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ, ਉੱਥੇ ਹੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਕਾਫੀ ਲਾਈਮਲਾਈਟ 'ਚ ਰਹੀ ਹੈ। ਹਿਮਾਂਸ਼ ਕੋਹਲੀ ਨਾਲ ਬ੍ਰੇਕਅੱਪ ਤੋਂ ਬਾਅਦ ਨੇਹਾ ਨੂੰ ਕਈ ਵਾਰ ਜਨਤਕ ਥਾਵਾਂ 'ਤੇ ਭਾਵੁਕ ਹੁੰਦੇ ਵੀ ਦੇਖਿਆ ਗਿਆ। ਆਖਰਕਾਰ ਉਨ੍ਹਾਂ ਨੂੰ ਰੋਹਨਪ੍ਰੀਤ ਸਿੰਘ 'ਚ ਆਪਣਾ ਜੀਵਨ ਸਾਥੀ ਮਿਲਿਆ ਅਤੇ ਦੋਵਾਂ ਨੇ ਸਾਲ 2020 'ਚ ਵਿਆਹ ਕਰਵਾ ਲਿਆ ਸੀ।
ਵੀਡੀਓ ਸ਼ੂਟ ਦੌਰਾਨ ਹੋਈ ਮੁਲਾਕਾਤ
ਨੇਹਾ ਕੱਕੜ ਜਦੋਂ ਕੁਝ ਸਮਾਂ ਪਹਿਲਾਂ ਆਪਣੇ ਪਤੀ ਰੋਹਨਪ੍ਰੀਤ ਸਿੰਘ ਨਾਲ ਕਪਿਲ ਸ਼ਰਮਾ ਦੇ ਸ਼ੋਅ 'ਤੇ ਪਹੁੰਚੀ ਤਾਂ ਉਨ੍ਹਾਂ ਨੇ ਆਪਣੇ ਵਿਆਹ ਅਤੇ ਲਵ ਸਟੋਰੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਸਨ। ਇਸ ਦੌਰਾਨ ਨੇਹਾ ਨੇ ਦੱਸਿਆ ਸੀ ਕਿ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਮੰਗ ਰੱਖ ਦਿੱਤੀ ਸੀ ਅਤੇ ਇਸ ਕਾਰਨ ਰੋਹਨਪ੍ਰੀਤ ਨੂੰ ਉਨ੍ਹਾਂ ਨਾਲ ਵਿਆਹ ਕਰਵਾਉਣਾ ਪਿਆ ਸੀ। ਦਰਅਸਲ ਜਦੋਂ ਕਪਿਲ ਨੇ ਸ਼ੋਅ 'ਚ ਨੇਹਾ ਤੋਂ ਪੁੱਛਿਆ ਕਿ ਉਨ੍ਹਾਂ ਦੀ ਲਵ ਸਟੋਰੀ ਕਿਵੇਂ ਸ਼ੁਰੂ ਹੋਈ ਤਾਂ ਉਨ੍ਹਾਂ ਕਿਹਾ, "ਮੈਂ ਅਤੇ ਰੋਹਨਪ੍ਰੀਤ ਵਿਆਹ ਤੋਂ 3 ਮਹੀਨੇ ਪਹਿਲਾਂ ਅਗਸਤ 'ਚ ਚੰਡੀਗੜ੍ਹ 'ਚ ਪਹਿਲੀ ਵਾਰ ਮਿਲੇ ਸੀ। ਵੀਡੀਓ ਸ਼ੂਟ ਦੌਰਾਨ ਸਾਡੀ ਮੁਲਾਕਾਤ ਹੋਈ ਸੀ। ਵੀਡੀਓ ਸ਼ੂਟ ਖਤਮ ਹੋਣ ਤੋਂ ਬਾਅਦ ਰੋਹਨਪ੍ਰੀਤ ਨੇ ਮੇਰੀ ਸਨੈਪਚੈਟ ਆਈਡੀ ਮੰਗੀ ਸੀ।"
ਨੇਹਾ ਨੇ ਰੱਖੀ ਸੀ ਇਹ ਸ਼ਰਤ
ਇਸ ਤੋਂ ਬਾਅਦ ਨੇਹਾ ਅੱਗੇ ਕਹਿੰਦੀ ਹੈ, "ਇਸ ਤੋਂ ਬਾਅਦ ਮੈਂ ਰੋਹਨਪ੍ਰੀਤ ਨਾਲ ਗੱਲ ਕਰਨੀ ਸ਼ੁਰੂ ਕੀਤੀ ਤਾਂ ਮੈਂ ਸਪੱਸ਼ਟ ਕਰ ਦਿੱਤਾ ਕਿ ਰੋਹਨ ਮੈਂ ਉਦੋਂ ਹੀ ਰਿਲੇਸ਼ਨਸ਼ਿਪ 'ਚ ਆਵਾਂਗੀ ਜਦੋਂ ਤੁਸੀਂ ਵਿਆਹ ਕਰੋਗੇ। ਕਿਉਂਕਿ ਹੁਣ ਮੇਰੀ ਵਿਆਹ ਦੀ ਉਮਰ ਹੋ ਚੁੱਕੀ ਹੈ ਅਤੇ ਮੈਂ ਇੱਕ ਵਾਰ ਫਿਰ ਕੈਜੁਅਲ ਰਿਲੇਸ਼ਨਸ਼ਿਪ 'ਚ ਨਹੀਂ ਆਉਣਾ ਚਾਹੁੰਦੀ। ਉਸ ਤੋਂ ਬਾਅਦ ਮੇਰੀ ਅਤੇ ਰੋਹਨ ਦੀ ਗੱਲ ਬੰਦ ਹੋ ਗਈ। ਕੁਝ ਦੇਰ ਬਾਅਦ ਜਦੋਂ ਮੈਂ ਦੁਬਾਰਾ ਚੰਡੀਗੜ੍ਹ ਪਹੁੰਚੀ ਤਾਂ ਰੋਹਨਪ੍ਰੀਤ ਨੇ ਕਿਹਾ - ਨੇਹਾ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ। ਚਲੋ ਵਿਆਹ ਕਰਵਾ ਲੈਂਦੇ ਹਾਂ।" ਇਸ ਤੋਂ ਬਾਅਦ 26 ਅਕਤੂਬਰ 2020 ਨੂੰ ਜੋੜੇ ਨੇ ਗੁਰਦੁਆਰੇ 'ਚ ਵਿਆਹ ਕਰਵਾ ਲਿਆ ਸੀ।






















