Saif Ali Khan Attack: ਹਮਲਾਵਰ ਦੀ ਨਵੀਂ CCTV ਫੁਟੇਜ ਆਈ ਸਾਹਮਣੇ, ਚਾਕੂ ਮਾਰਨ ਤੋਂ ਬਾਅਦ ਫੋਨ ਦੀ ਦੁਕਾਨ 'ਤੇ ਆਇਆ ਨਜ਼ਰ
ਸੈਫ ਅਲੀ ਖਾਨ 'ਤੇ ਹੋਏ ਹਮਲੇ ਨੂੰ 50 ਘੰਟੇ ਤੋਂ ਜ਼ਿਆਦਾ ਹੋ ਚੁੱਕੇ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਦੱਸ ਦਈਏ ਇਸ ਹਮਲੇ ਦੇ ਵਿੱਚ ਸੈਫ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੀ।

ਸੈਫ ਅਲੀ ਖਾਨ 'ਤੇ ਹੋਏ ਹਮਲੇ ਨੂੰ 50 ਘੰਟੇ ਤੋਂ ਜ਼ਿਆਦਾ ਹੋ ਚੁੱਕੇ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਮੁਲਜ਼ਮ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੈ। ਹਾਲਾਂਕਿ ਮਾਮਲੇ ਦੀ ਜਾਂਚ 'ਚ ਕਈ ਨਵੇਂ ਖੁਲਾਸੇ ਹੋ ਰਹੇ ਹਨ। ਤਲਾਸ਼ੀ ਦੌਰਾਨ ਇੱਕ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।
ਚੋਰੀ ਦੀ ਕੋਸ਼ਿਸ਼ 'ਚ ਸੈਫ ਦੇ ਘਰ 'ਚ ਦਾਖਲ ਹੋਏ ਇਸ ਦੋਸ਼ੀ ਨੇ ਸੈਫ 'ਤੇ ਚਾਕੂ ਨਾਲ ਛੇ ਵਾਰ ਕੀਤੇ। ਕਰੀਨਾ ਕਪੂਰ ਖਾਨ ਨੇ ਪੁਲਿਸ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਹੈ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਚੋਰ ਨੇ ਘਰ ਦੇ ਸਾਹਮਣੇ ਰੱਖੇ ਗਹਿਣਿਆਂ ਨੂੰ ਹੱਥ ਤੱਕ ਨਹੀਂ ਲਗਾਇਆ ਅਤੇ ਘਰ 'ਚੋਂ ਕੁਝ ਵੀ ਚੋਰੀ ਨਹੀਂ ਕੀਤਾ ਪਰ ਉਹ ਕਾਫੀ ਹਮਲਾਵਰ ਸੀ।
ਜ਼ਖਮੀ ਸੈਫ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਸਰਜਰੀ ਕੀਤੀ ਗਈ। ਫਿਲਹਾਲ ਉਹ ਖਤਰੇ ਤੋਂ ਬਾਹਰ ਹਨ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸਬੂਤਾਂ ਨੂੰ ਖੰਗਾਲਣ 'ਚ ਲੱਗੀ ਹੋਈ ਹੈ। ਇਸ ਦੌਰਾਨ ਦੋ ਨਵੇਂ ਫੁਟੇਜ ਸਾਹਮਣੇ ਆਏ ਹਨ। ਸੈਫ ਦੀ ਇਮਾਰਤ ਦੇ ਸੀਸੀਟੀਵੀ ਫੁਟੇਜ ਵਿੱਚ ਹਮਲਾਵਰ ਕਾਲੇ ਰੰਗ ਦੀ ਟੀ-ਸ਼ਰਟ ਪਹਿਨੇ ਨਜ਼ਰ ਆ ਰਿਹਾ ਹੈ। ਹਾਲਾਂਕਿ, ਜਦੋਂ ਪੁਲਿਸ ਬਾਂਦਰਾ ਵਿੱਚ ਸੀਸੀਟੀਵੀ ਸਕੈਨ ਕਰ ਰਹੀ ਸੀ, ਤਾਂ ਇੱਕ ਕੈਮਰੇ ਨੇ ਉਸਨੂੰ ਲੱਕੀ ਰੈਸਟੋਰੈਂਟ ਦੇ ਕੋਲ ਹਲਕੇ ਨੀਲੇ ਰੰਗ ਦੀ ਕਮੀਜ਼ ਦੇ ਵਿੱਚ ਨਜ਼ਰ ਆਇਆ।
ਹੁਣ ਇੱਕ ਨਵੀਂ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਹਮਲਾਵਰ ਨੂੰ ਦਾਦਰ ਦੇ ਕਬੂਤਰਖਾਨਾ ਵਿੱਚ ਇਕਰਾ ਨਾਮ ਦੀ ਦੁਕਾਨ 'ਤੇ ਦੇਖਿਆ ਗਿਆ। ਸੈਫ 'ਤੇ ਹਮਲਾ ਕਰਨ ਤੋਂ ਬਾਅਦ ਉਸ ਨੇ ਉਥੋਂ ਹੈੱਡਫੋਨ ਖਰੀਦੇ ਸਨ। ਇਸ ਫੁਟੇਜ ਨੂੰ ਆਈਏਐਨਐਸ ਨੇ ਸਾਂਝਾ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ "ਮਹਾਰਾਸ਼ਟਰ: ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਦਾਦਰ ਦੇ ਕਬੂਤਰਖਾਨਾ ਖੇਤਰ ਦਾ ਦੌਰਾ ਕੀਤਾ ਅਤੇ ਇਕਰਾ ਨਾਮ ਦੀ ਇੱਕ ਮੋਬਾਈਲ ਦੁਕਾਨ ਤੋਂ ਸੀਸੀਟੀਵੀ ਫੁਟੇਜ ਇਕੱਠੀ ਕੀਤੀ, ਜਿੱਥੋਂ ਉਸਨੇ ਅਭਿਨੇਤਾ ਸੈਫ ਅਲੀ ਖਾਨ 'ਤੇ ਹਮਲਾ ਕਰਨ ਤੋਂ ਬਾਅਦ ਹੈੱਡਫੋਨ ਖਰੀਦੇ ਸਨ,"
Mumbai, Maharashtra: Officers from the Crime Branch visited the Kabutarkhana area in Dadar and collected CCTV footage from a mobile shop named "Iqra" from where he purchased headphones after attacking actor Saif Ali Khan pic.twitter.com/ILxBjsD7eZ
— IANS (@ians_india) January 18, 2025
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















