Oscar 2021: ਆਸਕਰ ਦੀ ਰੇਸ 'ਚੋਂ ਬਾਹਰ ਹੋਈ ਮਲਿਆਲੀ ਫ਼ਿਲਮ 'Jallikattu'
Oscar 2021: ਆਸਕਰ 'ਚ 15 ਫ਼ਿਲਮਾਂ ਨੂੰ ਥਾਂ ਮਿਲੀ ਹੈ ਪਰ ਭਾਰਤ ਲਈ ਨਿਰਾਸ਼ਾਜਨਕ ਖ਼ਬਰ ਹੈ ਕਿ ਮਲਿਆਲੀ ਫ਼ਿਲਮ 'ਜੱਲੀਕੱਟੂ' Oscar ਦੀ ਰੇਸ ਵਿੱਚੋਂ ਬਾਹਰ ਹੋ ਗਈ ਹੈ।
ਮੁੰਬਈ: 93ਵੇਂ ਆਸਕਰ ਐਵਾਰਡ ਲਈ ਭਾਰਤ ਵਲੋਂ ਨੌਮੀਨੇਟ ਕੀਤੀ ਗਈ ਮਲਿਆਲੀ ਫ਼ਿਲਮ 'ਜੱਲੀਕੱਟੂ' ਹੁਣ ਇਸ ਐਵਾਰਡ ਦੀ ਦੌੜ ਤੋਂ ਬਾਹਰ ਹੋ ਗਈ ਹੈ ਪਰ ਇਸ ਤੋਂ ਬਾਅਦ ਅਜੇ ਵੀ ਭਾਰਤ ਦੀ ਆਸਕਰ ਸਬੰਧੀ ਉਮੀਦਾਂ ਕਾਇਮ ਹਨ ਜਿਸ ਦਾ ਕਾਰਨ ਏਕਤਾ ਕਪੂਰ ਦੀ ਐਕਸ਼ਨ ਸ਼ਾਰਟ ਫ਼ਿਲਮ 'ਬਿੱਟੂ' ਹੈ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਭਾਰਤੀ ਫ਼ਿਲਮ ਇਹ ਰੇਸ ਵਿੱਚੋਂ ਬਾਹਰ ਹੋਈ ਹੋਵੇ। ਇਸ ਤੋਂ ਪਹਿਲਾਂ ਮਦਰ ਇੰਡੀਆ, ਸਲਾਮ ਬੰਬੇ ਤੇ ਲਗਾਨ ਨੂੰ ਵਿਦੇਸ਼ੀ ਭਾਸ਼ਾ ਦੀ ਫਿਲਮ ਸ਼੍ਰੇਣੀ ਲਈ ਨੌਮੀਨੇਟ ਕੀਤਾ ਗਿਆ ਸੀ। ਇਹ ਸਾਰੀਆਂ ਫਿਲਮਾਂ ਪੁਰਸਕਾਰ ਜਿੱਤਣ ਵਿੱਚ ਅਸਫਲ ਰਹੀਆਂ ਸੀ।
ਆਸਕਰ ਵਿੱਚ ਵਿਦੇਸ਼ੀ ਭਾਸ਼ਾ ਦੀ ਫਿਲਮ ਦੀ ਸ਼੍ਰੇਣੀ ਵਿੱਚ 15 ਫਿਲਮਾਂ ਨੂੰ ਥਾਂ ਮਿਲੀ ਹੈ।
ਇਹ ਵੀ ਪੜ੍ਹੋ: RBI ਰਿਪਰੋਟ 'ਚ ਖੁਲਾਸਾ: ਬੈਂਕ ਸੇਵਾਵਾਂ ਨੂੰ ਲੈ ਕੇ 57 ਫੀਸਦ ਵਧੀਆਂ ਸ਼ਿਕਾਇਤਾਂ, ਜਾਣੋ ਕਿਉਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904