RBI ਰਿਪਰੋਟ 'ਚ ਖੁਲਾਸਾ: ਬੈਂਕ ਸੇਵਾਵਾਂ ਨੂੰ ਲੈ ਕੇ 57 ਫੀਸਦ ਵਧੀਆਂ ਸ਼ਿਕਾਇਤਾਂ, ਜਾਣੋ ਕਿਉਂ
ਰਿਪੋਰਟ ਮੁਤਾਬਕ ਨਜਿਠਣ ਦੀ ਦਰ ਘਟ ਕੇ 92.36 ਫੀਸਦ ਰਹੀ ਜੋ 2018-19 'ਚ 94.03 ਫੀਸਦ ਸੀ। ਇਸ ਦਾ ਕਾਰਨ ਇੱਕ ਤਰ੍ਹਾਂ ਸ਼ਿਕਾਇਤਾਂ ਵੱਧ ਰਹੀਆਂ ਹਨ ਜਦੋਂਕਿ ਉਨ੍ਹਾਂ ਦਾ ਨਿਪਟਾਨ ਕਰਨ ਵਾਲੇ ਕਰਮੀਆਂ ਦੀ ਗਿਣਤੀ ਕਾਫ਼ੀ ਘੱਟ ਹੈ।
ਮੁੰਬਈ: ਭਾਰਤੀ ਰਿਜ਼ਰਵ ਬੈਂਕ ਨੇ ਰਿਪੋਰਟ 'ਚ ਖੁਲਾਸਾ ਕੀਤਾ ਹੈ ਕਿ ਬੈਂਕਿੰਗ ਸਰਵਿਸ ਨਾਲ ਜੁੜੀ ਸ਼ਿਕਾਇਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਆਰਬੀਆਈ ਨੇ ਰਿਪੋਰਟ 'ਚ ਖੁਲਾਸਾ ਕੀਤਾ ਕਿ 1 ਜਨਵਰੀ ਤੋਂ 30 ਜੂਨ 2020 ਤੱਕ ਬੈਂਕਿੰਗ ਸੇਵਾਵਾਂ ਨਾਲ ਜੁੜੀਆਂ 3.08 ਲੱਖ ਸ਼ਿਕਾਇਤਾਂ ਮਿਲਿਆਂ। ਇਹ ਅੰਕਜ਼ਾ 2019 ਦੇ ਇਸ ਸਮੇਂ ਦੇ ਮੁਕਾਬਲੇ 57 ਫੀਸਦ ਵਧ ਹਨ।
ਇਸ ਤੋਂ ਬਾਅਦ 13.38 ਪ੍ਰਤੀਸ਼ਤ ਦੇ ਨਾਲ ਮੋਬਾਇਲ ਜਾਂ ਇਲੈਕਟ੍ਰੋਨਿਕ ਬੈਂਕਿੰਗ ਦਾ ਥਾਂ ਹੈ। ਐਫਪੀਸੀ ਦਾ ਅਨੁਪਾਲਨ ਨਹੀਂ ਕਰਨਾ ਤੀਜੇ ਨੰਬਰ ਤੇ ਹਾ। ਰਿਪੋਰਟ ਮੁਤਾਬਕ ਕ੍ਰੈਡਿਟ ਕਾਰਡ, ਪਿਛਲੇ ਸਾਲ ਨਾਲੋਂ ਵਾਅਦੇ ਪੂਰੇ ਨਾ ਕਰਨ, ਬਗੈਰ ਨੋਟਿਸਾਂ ਦੇ ਚਾਰਜ ਵਸੂਲਣ, ਕਰਜ਼ੇ ਅਤੇ ਇੰਡੀਅਨ ਬੈਂਕ ਕੋਡ ਅਤੇ ਸਟੈਂਡਰਡ ਬੋਰਡ (ਬੀਸੀਐਸਬੀਆਈ) ਦੇ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਸਬੰਧਤ ਕੇਸਾਂ ਵਿੱਚ ਵਾਧਾ ਹੋਇਆ ਹੈ।
ਰਿਪੋਰਟ ਮੁਤਾਬਕ ਨਜਿਠਣ ਦੀ ਦਰ ਘਟ ਕੇ 92.36 ਫੀਸਦ ਰਹੀ ਜੋ 2018-19 'ਚ 94.03 ਫੀਸਦ ਸੀ। ਇਸ ਦਾ ਕਾਰਨ ਇੱਕ ਤਰ੍ਹਾਂ ਸ਼ਿਕਾਇਤਾਂ ਵੱਧ ਰਹੀਆਂ ਹਨ ਜਦੋਂਕਿ ਉਨ੍ਹਾਂ ਦਾ ਨਿਪਟਾਨ ਕਰਨ ਵਾਲੇ ਕਰਮੀਆਂ ਦੀ ਗਿਣਤੀ ਕਾਫ਼ੀ ਘੱਟ ਹੈ।
ਉਧਰ ਬੈਂਕਿੰਗ ਮਾਹਰਾਂ ਨੇ ਕਿਹਾ ਕਿ ਬਜਟ ਤੋਂ ਬਾਅਦ ਆਈ RBI ਦੀ ਮੁਦਰਾ ਸਮੀਖਿਆ ਨੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਸਹੀ ਪਹੁੰਚ ਅਪਣਾਈ ਹੈ ਅਤੇ ਨਕਦੀ ਵਧਾਉਣ ਦੇ ਨਾਲ-ਨਾਲ ਵਿੱਤੀ ਬਾਜ਼ਾਰਾਂ ਵਿਚ ਘਰੇਲੂ ਬਚਤ ਵਧਾਉਣ ਲਈ ਢੁਕਵੇਂ ਉਪਾਅ ਕੀਤੇ ਗਏ ਹਨ।
ਇਹ ਵੀ ਪੜ੍ਹੋ: ਕਾਂਗਰਸੀ ਤੇ ਅਕਾਲੀ ਵਰਕਰਾਂ 'ਚ ਖੂਨੀ ਝੜਪ, ਦੋ ਲੋਕਾਂ ਦੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904