Pankaj Tripathi: ਪੰਕਜ ਤ੍ਰਿਪਾਠੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦੀ ਮੌਤ ਕਾਰਨ ਸਦਮੇ 'ਚ ਅਦਾਕਾਰ
Pankaj Tripathi Father Death: ਅਦਾਕਾਰ ਪੰਕਜ ਤ੍ਰਿਪਾਠੀ ਦੇ ਪਿਤਾ ਬਨਾਰਸ ਤ੍ਰਿਪਾਠੀ ਦਾ ਦਿਹਾਂਤ ਹੋ ਗਿਆ ਹੈ। ਉਹ 98 ਸਾਲ ਦੇ ਸਨ। ਪਿਤਾ ਦੀ ਮੌਤ ਨਾਲ ਅਦਾਕਾਰ ਨੂੰ ਗਹਿਰਾ ਸਦਮਾ ਲੱਗਾ ਹੈ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
Pankaj Tripathi Father Death: ਅਦਾਕਾਰ ਪੰਕਜ ਤ੍ਰਿਪਾਠੀ ਦੇ ਪਿਤਾ ਬਨਾਰਸ ਤ੍ਰਿਪਾਠੀ ਦਾ ਦਿਹਾਂਤ ਹੋ ਗਿਆ ਹੈ। ਉਹ 98 ਸਾਲ ਦੇ ਸਨ। ਪਿਤਾ ਦੀ ਮੌਤ ਨਾਲ ਅਦਾਕਾਰ ਨੂੰ ਗਹਿਰਾ ਸਦਮਾ ਲੱਗਾ ਹੈ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪੰਕਜ ਦੇ ਪਿਤਾ ਬਨਾਰਸ ਤ੍ਰਿਪਾਠੀ ਦਾ ਬਿਹਾਰ ਦੇ ਆਪਣੇ ਜੱਦੀ ਪਿੰਡ ਬਲਸੰਦ ਵਿੱਚ ਦਿਹਾਂਤ ਹੋਇਆ। ਪੰਕਜ ਤ੍ਰਿਪਾਠੀ ਦੇ ਪਿਤਾ ਉਮਰ ਸੰਬੰਧੀ ਬੀਮਾਰੀ ਨਾਲ ਜੂਝ ਰਹੇ ਸਨ। ਫਿਲਹਾਲ ਅਭਿਨੇਤਾ ਦੇ ਪਿਤਾ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਦੇ ਨਾਲ ਹੀ ਪਿਤਾ ਦੀ ਮੌਤ ਦੀ ਖਬਰ ਮਿਲਦੇ ਹੀ ਪੰਕਜ ਤ੍ਰਿਪਾਠੀ ਗੋਪਾਲਗੰਜ ਲਈ ਰਵਾਨਾ ਹੋ ਗਏ ਹਨ।
ਪੰਕਜ ਤ੍ਰਿਪਾਠੀ ਗੋਪਾਲਗੰਜ ਲਈ ਹੋਏ ਰਵਾਨਾ
ਪੰਕਜ ਤ੍ਰਿਪਾਠੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਵੀ ਅਭਿਨੇਤਾ ਦੇ ਪਿਤਾ ਦੀ ਮੌਤ ਨੂੰ ਲੈ ਕੇ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਬਿਆਨ ਵਿੱਚ ਲਿਖਿਆ ਗਿਆ ਹੈ, "ਭਾਰੀ ਮਨ ਨਾਲ ਇਹ ਪੁਸ਼ਟੀ ਕਰਨੀ ਪੈ ਰਹੀ ਹੈ ਕਿ ਪੰਕਜ ਤ੍ਰਿਪਾਠੀ ਦੇ ਪਿਤਾ ਪੰਡਿਤ ਬਨਾਰਸ ਤਿਵਾਰੀ ਨਹੀਂ ਰਹੇ। ਉਨ੍ਹਾਂ ਨੇ 99 ਸਾਲ ਤੱਕ ਸਿਹਤਮੰਦ ਜੀਵਨ ਬਤੀਤ ਕੀਤਾ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਨਜ਼ਦੀਕੀ ਪਰਿਵਾਰ ਦੀ ਮੌਜੂਦਗੀ ਵਿੱਚ ਕੀਤਾ ਜਾਵੇਗਾ। ਪੰਕਜ ਤ੍ਰਿਪਾਠੀ ਇਸ ਸਮੇਂ ਗੋਪਾਲਗੰਜ ਸਥਿਤ ਆਪਣੇ ਪਿੰਡ ਜਾ ਰਹੇ ਹਨ।
ਪਿਤਾ ਦੇ ਬਹੁਤ ਕਰੀਬ ਸੀ ਪੰਕਜ ਤ੍ਰਿਪਾਠੀ
ਦੱਸ ਦੇਈਏ ਕਿ ਪੰਕਜ ਦੇ ਮਾਤਾ-ਪਿਤਾ ਬਿਹਾਰ 'ਚ ਰਹਿੰਦੇ ਸੀ, ਜਦਕਿ ਪੰਕਜ ਆਪਣੀ ਪਤਨੀ ਅਤੇ ਬੇਟੀ ਨਾਲ ਮੁੰਬਈ 'ਚ ਰਹਿੰਦਾ ਹੈ। ਪੰਕਜ ਤ੍ਰਿਪਾਠੀ ਆਪਣੇ ਪਿਤਾ ਦੇ ਬਹੁਤ ਕਰੀਬ ਸੀ। ਅਜਿਹੇ 'ਚ ਪਿਤਾ ਦਾ ਪਰਛਾਵਾਂ ਸਿਰ ਤੋਂ ਉੱਠਣ ਕਾਰਨ ਅਦਾਕਾਰ ਕਾਫੀ ਗਮਗੀਨ ਹੈ। ਦੱਸ ਦੇਈਏ ਕਿ ਪੰਕਜ ਤ੍ਰਿਪਾਠੀ ਬਿਹਾਰ ਦੇ ਗੋਪਾਲਗੰਜ ਦੇ ਰਹਿਣ ਵਾਲੇ ਹਨ। ਉਹ ਅਦਾਕਾਰੀ ਵਿੱਚ ਆਪਣਾ ਕਰੀਅਰ ਬਣਾਉਣ ਲਈ ਸੁਪਨਿਆਂ ਦੇ ਸ਼ਹਿਰ ਮੁੰਬਈ ਆਇਆ ਸੀ, ਹਾਲਾਂਕਿ ਉਸਦੇ ਮਾਤਾ-ਪਿਤਾ ਅਜੇ ਵੀ ਪਿੰਡ ਵਿੱਚ ਰਹਿ ਰਹੇ ਸਨ। ਖਬਰਾਂ ਮੁਤਾਬਕ ਅਭਿਨੇਤਾ ਦੇ ਪਿਤਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ 'ਚ ਹੀ ਕੀਤਾ ਜਾਵੇਗਾ।
ਪੰਕਜ ਤ੍ਰਿਪਾਠੀ ਦੇ ਪਿਤਾ ਨੂੰ ਮੁੰਬਈ ਵਾਲੀ ਜ਼ਿੰਦਗੀ ਨਹੀਂ ਪਸੰਦ
ਪੰਕਜ ਤ੍ਰਿਪਾਠੀ ਅਕਸਰ ਆਪਣੇ ਇੰਟਰਵਿਊ 'ਚ ਆਪਣੇ ਪਿਤਾ ਦਾ ਜ਼ਿਕਰ ਕਰਦੇ ਹਨ ਅਤੇ ਉਨ੍ਹਾਂ ਨਾਲ ਬਿਤਾਏ ਆਪਣੇ ਖੂਬਸੂਰਤ ਪਲਾਂ ਨੂੰ ਵੀ ਸਾਂਝਾ ਕਰਦੇ ਹਨ। ਇੱਕ ਇੰਟਰਵਿਊ ਦੌਰਾਨ ਅਭਿਨੇਤਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਿਤਾ ਨੂੰ ਨਹੀਂ ਪਤਾ ਕਿ ਉਹ ਫਿਲਮ ਇੰਡਸਟਰੀ ਵਿੱਚ ਕੀ ਕੰਮ ਕਰਦੇ ਹਨ। ਅਭਿਨੇਤਾ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਪਿਤਾ ਮੁੰਬਈ ਵਿੱਚ ਸਿਰਫ ਇੱਕ ਵਾਰ ਆਏ ਸੀ ਪਰ ਇੱਥੇ ਨਹੀਂ ਰੁਕ ਸਕੇ ਕਿਉਂਕਿ ਉਨ੍ਹਾਂ ਨੂੰ ਮੁੰਬਈ ਦੀ ਹਲਚਲ ਭਰੀ ਜ਼ਿੰਦਗੀ ਪਸੰਦ ਨਹੀਂ ਸੀ। ਇਸ ਲਈ ਉਹ ਵਾਪਸ ਪਿੰਡ ਚਲੇ ਗਏ ਅਤੇ ਉੱਥੇ ਹੀ ਰਹਿ ਰਹੇ ਸੀ।
ਪੰਕਜ ਦੇ ਪਿਤਾ ਚਾਹੁੰਦੇ ਸਨ ਕਿ ਉਹ ਡਾਕਟਰ ਬਣਨ
'OMG 2' ਅਦਾਕਾਰ ਨੇ ਇੱਕ ਇੰਟਰਵਿਊ ਵਿੱਚ ਇਹ ਵੀ ਖੁਲਾਸਾ ਕੀਤਾ ਸੀ ਕਿ ਉਸਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਅਦਾਕਾਰੀ ਵਿੱਚ ਆਪਣਾ ਕਰੀਅਰ ਬਣਾਉਣ। ਦਰਅਸਲ ਉਨ੍ਹਾਂ ਦੇ ਪਿਤਾ ਦਾ ਸੁਪਨਾ ਸੀ ਕਿ ਉਹ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰੇ।