Parineeti-Raghav Haldi Choora: ਪਰਿਣੀਤੀ-ਰਾਘਵ ਦੇ ਹਲਦੀ ਰਸਮ ਦਾ ਵੀਡੀਓ ਵਾਇਰਲ, ਅਦਾਕਾਰਾ ਨੂੰ ਭਰਾਵਾਂ ਨੇ ਇੰਝ ਬੰਨ੍ਹੇ ਕਲੀਰੇ
Parineeti-Raghav Haldi Choora Ceremony Video: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ 24 ਸਤੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝੇ। ਉਨ੍ਹਾਂ ਦਾ ਵਿਆਹ ਉਦੈਪੁਰ ਦੇ ਹੋਟਲ ਲੀਲਾ ਪੈਲੇਸ 'ਚ ਹੋਇਆ ਜਿਸ 'ਚ ਉਨ੍ਹਾਂ ਦੇ
Parineeti-Raghav Haldi Choora Ceremony Video: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ 24 ਸਤੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝੇ। ਉਨ੍ਹਾਂ ਦਾ ਵਿਆਹ ਉਦੈਪੁਰ ਦੇ ਹੋਟਲ ਲੀਲਾ ਪੈਲੇਸ 'ਚ ਹੋਇਆ ਜਿਸ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ। ਵਿਆਹ ਤੋਂ ਬਾਅਦ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਹੁਣ ਹੌਲੀ-ਹੌਲੀ ਪਰਿਣੀਤੀ-ਰਾਘਵ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ।
ਜਿੱਥੇ ਪਹਿਲਾਂ ਪਰਿਣੀਤੀ ਅਤੇ ਰਾਘਵ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਹੁਣ ਹਲਦੀ ਅਤੇ ਚੂੜੇ ਦੀ ਰਸਮ ਦਾ ਵੀਡੀਓ ਸਾਹਮਣੇ ਆਇਆ ਹੈ। ਰਾਘਵ ਅਤੇ ਪਰਿਣੀਤੀ ਦੇ ਵਿਆਹ ਨੂੰ ਇੱਕ ਮਹੀਨਾ ਹੋ ਗਿਆ ਹੈ ਅਤੇ ਵਿਆਹ ਦੇ ਇੱਕ ਮਹੀਨੇ ਬਾਅਦ, ਉਨ੍ਹਾਂ ਦੀ ਹਲਦੀ ਅਤੇ ਚੂੜੇ ਦੀ ਰਸਮ ਦਾ ਵੀਡੀਓ ਉਨ੍ਹਾਂ ਦੇ ਅਧਿਕਾਰਤ ਇੰਸਟਾਗ੍ਰਾਮ 'ਤੇ ਚਾਰ ਫੋਲਡ ਤਸਵੀਰਾਂ ਦੁਆਰਾ ਪੋਸਟ ਕੀਤਾ ਗਿਆ ਹੈ।
ਮਾਮੇ ਨੇ ਪਾਇਆ ਚੂੜਾ, ਭਰਾਵਾਂ ਨੇ ਕਲੀਰੇ ਬੰਨ੍ਹੇ
ਵੀਡੀਓ ਦੀ ਸ਼ੁਰੂਆਤ ਵੈਨਿਊ ਦੀ ਸਜਾਵਟ ਨਾਲ ਹੁੰਦੀ ਹੈ, ਸਭ ਤੋਂ ਪਹਿਲਾਂ ਪਰਿਣੀਤੀ ਚੋਪੜਾ ਦੇ ਚੂੜੇ ਦੀ ਰਸਮ ਦੀ ਝਲਕ ਦਿਖਾਈ ਗਈ ਹੈ। ਇਸ ਦੌਰਾਨ ਅਭਿਨੇਤਰੀ ਪੀਲੇ ਰੰਗ ਦੇ ਅਨਾਰਕਲੀ ਸੂਟ ਦੇ ਨਾਲ ਮਲਟੀਕਲਰਡ ਦੁਪੱਟੇ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਨੇ ਆਪਣੇ ਸਿਰ 'ਤੇ ਦੁੱਪਟਾ ਲਿਆ ਹੋਇਆ ਹੈ। ਵੀਡੀਓ 'ਚ ਉਸ ਦੇ ਮਾਮਾ ਅਤੇ ਮਾਮੀ ਉਸ ਨੂੰ ਚੂੜਾ ਪਹਿਨਾਉਂਦੇ ਨਜ਼ਰ ਆ ਰਹੇ ਹਨ ਅਤੇ ਦੋਵੇਂ ਭਰਾ ਕਲੀਰੇ ਬੰਨ੍ਹਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਪਰਿਣੀਤੀ ਦੇ ਕਸਟਮਾਈਜ਼ਡ ਕਲੀਰੇ ਨੂੰ ਵੀ ਨੇੜਿਓਂ ਦਿਖਾਇਆ ਗਿਆ ਹੈ।
View this post on Instagram
ਪਰਿਵਾਰ ਨਾਲ ਕੀਤਾ ਡਾਂਸ, ਰਾਘਵ ਨੂੰ ਕੀਤਾ ਕਿੱਸ
ਪਰਿਣੀਤੀ ਨੂੰ ਚੂੜੇ ਦੀ ਰਸਮ ਦੌਰਾਨ ਕਲੀਰੇ ਸੁੱਟਣ ਦੀ ਰਸਮ ਵੀ ਨਿਭਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਹਲਦੀ ਸਮਾਰੋਹ ਦੀਆਂ ਝਲਕੀਆਂ ਦਿਖਾਈਆਂ ਗਈਆਂ। ਅਦਾਕਾਰਾ ਨੇ ਹਲਦੀ ਲਈ ਗੁਲਾਬੀ ਰੰਗ ਦਾ ਪਹਿਰਾਵਾ ਪਾਇਆ ਸੀ। ਇਸ ਦੌਰਾਨ ਉਨ੍ਹਾਂ ਦੇ ਨਾਲ ਰਾਘਵ ਚੱਢਾ ਬੈਠੇ ਹਨ। ਦੋਵਾਂ ਦੇ ਪਰਿਵਾਰਕ ਮੈਂਬਰ ਇੱਕ-ਇੱਕ ਕਰਕੇ ਜੋੜੇ ਨੂੰ ਹਲਦੀ ਲਗਾਉਂਦੇ ਹਨ।