Salaar Film: ਪ੍ਰਭਾਸ ਦੀ ਫਿਲਮ Salaar 28 ਸਤੰਬਰ ਨੂੰ ਨਹੀਂ ਦੇਖ ਸਕਣਗੇ ਫੈਨਜ਼, ਜਾਣੋ ਕਿਉਂ ਮੇਕਰਸ ਨੇ ਲਿਆ ਵੱਡਾ ਫੈਸਲਾ
Salaar Release Date Update: ਸਾਉਥ ਸਟਾਰ ਪ੍ਰਭਾਸ ਦੀ ਸਾਲ 2023 ਦੀ ਸਭ ਤੋਂ ਉਡੀਕੀ ਜਾਣ ਵਾਲੀ ਫਿਲਮ 'ਸਲਾਰ ਪਾਰਟ 1: ਸੀਜ਼ਫਾਇਰ' ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਇੱਕ
Salaar Release Date Update: ਸਾਉਥ ਸਟਾਰ ਪ੍ਰਭਾਸ ਦੀ ਸਾਲ 2023 ਦੀ ਸਭ ਤੋਂ ਉਡੀਕੀ ਜਾਣ ਵਾਲੀ ਫਿਲਮ 'ਸਲਾਰ ਪਾਰਟ 1: ਸੀਜ਼ਫਾਇਰ' ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਇੱਕ ਵਾਰ ਫਿਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਇਸ ਫਿਲਮ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤਾ ਗਿਆ ਹੈ। ਫਿਲਮ ਮੇਕਰਸ ਨੇ ਇਹ ਵੱਡਾ ਫੈਸਲਾ ਕਿਸੇ ਮਜ਼ਬੂਰੀ ਦੇ ਚੱਲਦੇ ਲਿਆ ਹੈ, ਆਖਿਰ ਕੀ ਹੈ ਇਹ ਮਜ਼ਬੂਰੀ ਜਾਣਨ ਲਈ ਪੜ੍ਹੋ ਪੂਰੀ ਖਬਰ...
ਜਾਣੋ ਕਿਉਂ ਨਹੀਂ ਹੋਵੇਗੀ ਰਿਲੀਜ਼
ਪ੍ਰਭਾਸ ਦੀ ਫਿਲਮ 'ਸਲਾਰ' ਦਾ ਨਿਰਦੇਸ਼ਨ 'ਕੇਜੀਐਫ' ਫਿਲਮ ਦੇ ਨਿਰਦੇਸ਼ਕ ਪ੍ਰਸ਼ਾਂਤ ਨੀਲ ਭੱਟ ਕਰ ਰਹੇ ਹਨ। ਫਿਲਮ ਦੇ ਨਿਰਮਾਤਾਵਾਂ ਨੇ ਹੋਮਬਲਿਸ ਫਿਲਮਜ਼ ਦੀ ਵੱਲੋਂ ਇੱਕ ਬਿਆਨ ਜਾਰੀ ਕੀਤਾ ਹੈ। ਬਿਆਨ 'ਚ ਕਿਹਾ- 'ਅਸੀਂ ਤੁਹਾਡੇ ਸਮਰਥਨ ਦੀ ਸ਼ਲਾਘਾ ਕਰਦੇ ਹਾਂ, ਕੁਝ ਅਣਕਿਆਸੇ ਹਾਲਾਤਾਂ ਕਾਰਨ 'ਸਲਾਰ' ਦੀ ਰਿਲੀਜ਼ ਡੇਟ 28 ਸਤੰਬਰ ਤੋਂ ਟਾਲ ਦਿੱਤੀ ਗਈ ਹੈ।
We deeply appreciate your unwavering support for #Salaar. With consideration, we must delay the original September 28 release due to unforeseen circumstances.
— Hombale Films (@hombalefilms) September 13, 2023
Please understand this decision is made with care, as we're committed to delivering an exceptional cinematic experience.… pic.twitter.com/abAE9xPeba
ਬਿਆਨ 'ਚ ਅੱਗੇ ਲਿਖਿਆ ਗਿਆ ਹੈ- 'ਇਹ ਫੈਸਲਾ ਬਹੁਤ ਸੋਚ ਸਮਝ ਕੇ ਲਿਆ ਗਿਆ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇੱਕ ਬਿਹਤਰ ਸਿਨੇਮਾ ਅਨੁਭਵ ਪ੍ਰਾਪਤ ਕਰੋ। ਸਾਡੀ ਟੀਮ ਇਸ ਫਿਲਮ ਲਈ ਦਿਨ-ਰਾਤ ਕੰਮ ਕਰ ਰਹੀ ਹੈ ਤਾਂ ਜੋ ਅਸੀਂ ਤੁਹਾਡੇ ਮਿਆਰਾਂ 'ਤੇ ਖਰੇ ਉਤਰ ਸਕੀਏ। ਫਿਲਮ ਦੀ ਨਵੀਂ ਰਿਲੀਜ਼ ਡੇਟ ਜਲਦ ਦੱਸਾਂਗੇ। ਸਾਡੇ ਨਾਲ ਬਣੇ ਰਹੋ ਕਿਉਂਕਿ ਅਸੀਂ ਇਸ ਸਮੇਂ 'ਸਲਾਰ - ਪਾਰਟ 1: ਸੀਜ਼ ਫਾਇਰ' ਨੂੰ ਫਾਈਨਲ ਟੱਚ ਦੇ ਰਹੇ ਹਾਂ। ਇਸ ਯਾਤਰਾ ਨਾਲ ਜੁੜੇ ਰਹਿਣ ਲਈ ਧੰਨਵਾਦ। ਦੱਸ ਦੇਈਏ ਕਿ 'ਸਲਾਰ' 'ਚ ਪ੍ਰਭਾਸ ਤੋਂ ਇਲਾਵਾ ਸ਼ਰੂਤੀ ਹਾਸਨ, ਪ੍ਰਿਥਵੀਰਾਜ ਸੁਕੁਮਾਰਨ, ਜਗਪਤੀ ਬਾਬੂ ਅਹਿਮ ਭੂਮਿਕਾਵਾਂ 'ਚ ਹਨ। ਖਬਰਾਂ ਤਾਂ ਇਹ ਵੀ ਆ ਰਹੀਆਂ ਹਨ ਕਿ ਸੈਲਰ ਦੀ ਦੇਰੀ ਕਾਰਨ 'KGF 3' ਵੀ ਲੇਟ ਹੋ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।