(Source: ECI/ABP News)
ਧਰਮਿੰਦਰ-ਸ਼ਬਾਨਾ ਤੋਂ ਬਾਅਦ Priyanka Chopra ਦੀ ਕਜਿਨ ਦਾ ਨਿਰਦੇਸ਼ਕ ਨਾਲ Kissing ਵੀਡੀਓ ਚਰਚਾ 'ਚ, ਜਾਣੋ ਕੀ ਬੋਲੀ ਅਦਾਕਾਰਾ
Mannara Controvesry: ਪ੍ਰਿਯੰਕਾ ਚੋਪੜਾ ਵਾਂਗ ਉਸ ਦੀ ਚਚੇਰੀ ਭੈਣ ਵੀ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਇਨ੍ਹੀਂ ਦਿਨੀਂ ਪ੍ਰਿਯੰਕਾ ਦੀ ਚਚੇਰੀ ਭੈਣ ਮੰਨਾਰਾ ਚੋਪੜਾ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਚਰਚਾ 'ਚ ਹੈ। ਮੰਨਾਰਾ ਦੀ ਫਿਲਮ

Mannara Controvesry: ਪ੍ਰਿਯੰਕਾ ਚੋਪੜਾ ਵਾਂਗ ਉਸ ਦੀ ਚਚੇਰੀ ਭੈਣ ਵੀ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਇਨ੍ਹੀਂ ਦਿਨੀਂ ਪ੍ਰਿਯੰਕਾ ਦੀ ਚਚੇਰੀ ਭੈਣ ਮੰਨਾਰਾ ਚੋਪੜਾ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਚਰਚਾ 'ਚ ਹੈ। ਮੰਨਾਰਾ ਦੀ ਫਿਲਮ Thiragabadara Saami ਰਿਲੀਜ਼ ਹੋਣ ਵਾਲੀ ਹੈ। ਦੱਖਣ ਦੀ ਇਸ ਫਿਲਮ ਦਾ ਨਿਰਦੇਸ਼ਨ ਏਐਸ ਰਵੀ ਕੁਮਾਰ ਚੌਧਰੀ ਨੇ ਕੀਤਾ ਹੈ। ਹਾਲ ਹੀ 'ਚ ਫਿਲਮ ਦਾ ਟੀਜ਼ਰ ਲਾਂਚ ਕੀਤਾ ਗਿਆ। ਜਿਸ 'ਚ ਰਵੀ ਨੇ ਮੰਨਾਰਾ ਨੂੰ ਬਿਨਾਂ ਉਸਦੀ ਇਜਾਜ਼ਤ ਦੇ ਕਿੱਸ ਕੀਤਾ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਹੁਣ ਕਿੱਸ ਵਿਵਾਦ 'ਤੇ ਮੰਨਾ ਨੇ ਚੁੱਪੀ ਤੋੜੀ ਹੈ।
ਫਿਲਮ ਦੇ ਟੀਜ਼ਰ ਰਿਲੀਜ਼ ਇਵੈਂਟ 'ਚ ਨਿਰਦੇਸ਼ਕ ਨੇ ਲੋਕਾਂ ਦੇ ਸਾਹਮਣੇ ਮੰਨਾਰਾ ਨੂੰ ਕਿੱਸ ਕੀਤਾ। ਜਿਸ ਤੋਂ ਬਾਅਦ ਮੰਨਾਰਾ ਕਾਫੀ ਅਨਕੰਫਰਟੇਬਲ ਹੋ ਗਈ। ਹਾਲਾਂਕਿ ਉਸ ਸਮੇਂ ਉਨ੍ਹਾਂ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਹੁਣ ਮੰਨਾਰਾ ਨੇ ਏਅਰਪੋਰਟ 'ਤੇ ਪਾਪਰਾਜ਼ੀ ਨਾਲ ਗੱਲ ਕਰਦੇ ਹੋਏ ਪ੍ਰਤੀਕਿਰਿਆ ਦਿੱਤੀ ਹੈ।
ਥੋੜਾ ਜ਼ਿਆਦਾ ਉਤਸ਼ਾਹਿਤ ਹੋ ਗਏ ਸੀ...
ਮੰਨਾਰਾ ਨੇ ਪਾਪਰਾਜ਼ੀ ਨਾਲ ਗੱਲ ਕਰਦੇ ਹੋਏ ਕਿਹਾ- ਜੋ ਵੀ ਖਬਰਾਂ ਵਾਇਰਲ ਹੋ ਰਹੀਆਂ ਹਨ, ਉਸ ਦਾ ਨਿਰਦੇਸ਼ਕ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਨਿਰਦੇਸ਼ਕ ਨੂੰ ਮੇਰਾ ਕੰਮ ਬਹੁਤ ਪਸੰਦ ਹੈ। ਉਹ ਮੈਨੂੰ ਫੋਨ ਕਰਦੇ ਰਹਿੰਦੇ ਹਨ। ਜਦੋਂ ਮੈਂ ਸ਼ੂਟ ਨਹੀਂ ਕਰਦੀ ਸੀ ਤਾਂ ਵੀ ਉਹ ਮੈਨੂੰ ਫ਼ੋਨ ਕਰਦੇ ਰਹਿੰਦੇ ਸੀ ਅਤੇ ਕਹਿੰਦੇ ਸੀ ਕਿ ਉਹ ਮੰਨਾ ਨੂੰ ਮਿਸ ਕਰ ਰਹੇ ਹਨ, ਕਿਉਂਕਿ ਉਸ ਨੂੰ ਮੇਰਾ ਕੰਮ ਬਹੁਤ ਪਸੰਦ ਹੈ। ਕਿੱਸ ਦੇ ਬਾਰੇ ਮੰਨਾ ਨੇ ਕਿਹਾ ਕਿ ਉਹ ਥੋੜਾ ਜ਼ਿਆਦਾ ਹੀ ਉਤਸ਼ਾਹਿਤ ਹੋ ਗਏ ਸੀ, ਮੈਂ ਵੀ ਹੈਰਾਨ ਸੀ। ਉਸ ਨੇ ਉਤਸ਼ਾਹ ਵਿੱਚ ਅਜਿਹਾ ਕੀਤਾ। ਕਈ ਵਾਰ ਲੋਕ ਅਜਿਹਾ ਕਰਦੇ ਹਨ ਅਤੇ ਉਨ੍ਹਾਂ ਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ। ਮੈਨੂੰ ਨਹੀਂ ਲੱਗਦਾ ਕਿ ਉਸਦੇ ਇਰਾਦੇ ਗਲਤ ਸਨ।
Director AS Ravi kumar chowdary kissed Heroine #Mannarachopra in front of media. pic.twitter.com/DVN5w5J9RQ
— SRCINEMAS (@SR_CINEMAS) August 28, 2023
ਫਿਲਮ Thiragabadara Saami ਦੀ ਗੱਲ ਕਰੀਏ ਤਾਂ ਮੰਨਾਰਾ ਦੇ ਨਾਲ ਨੰਦਾਮੁਰੀ ਬਾਲਕ੍ਰਿਸ਼ਨ, ਗੋਪੀਚੰਦਰ ਅਤੇ ਸਾਈ ਧਰਮ ਤੇਜ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣ ਵਾਲੇ ਹਨ, ਮਕਰੰਦ ਦੇਸ਼ਪਾਂਡੇ ਫਿਲਮ ਵਿੱਚ ਵਿਲੇਨ ਦੀ ਭੂਮਿਕਾ ਵਿੱਚ ਨਜ਼ਰ ਆਉਣ ਵਾਲੇ ਹਨ।
ਮੰਨਾਰਾ ਨੇ ਬਾਲੀਵੁੱਡ 'ਚ ਫਿਲਮ 'ਜ਼ਿਦ' ਨਾਲ ਐਂਟਰੀ ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਕਰਨਵੀਰ ਸ਼ਰਮਾ ਅਤੇ ਸ਼ਰਧਾ ਦਾਸ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸਨ। ਇਸ ਫਿਲਮ ਦਾ ਨਿਰਦੇਸ਼ਨ ਵਿਵੇਕ ਅਗਨੀਹੋਤਰੀ ਨੇ ਕੀਤਾ ਸੀ। ਇਸ ਤੋਂ ਬਾਅਦ ਮੰਨਾਰਾ ਨੇ 2014 ਵਿੱਚ ਤੇਲਗੂ ਵਿੱਚ ਡੈਬਿਊ ਕੀਤਾ। ਉਦੋਂ ਤੋਂ ਉਹ ਤੇਲਗੂ ਇੰਡਸਟਰੀ ਵਿੱਚ ਸਰਗਰਮ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
