Priyanka Chopra, Nick Jonas ਦੇ ਘਰ ਆਇਆ ਨਿੱਕਾ ਮਹਿਮਾਨ, ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਖੁਸ਼ਖਬਰੀ
ਫਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ ਸਰੋਗੇਸੀ ਰਾਹੀਂ ਬਣੀ ਮਾਂਦੱਸ ਦਈਏ ਕਿ ਪ੍ਰਿਅੰਕਾ ਬੇਟੀ ਦੀ ਮਾਂ ਬਣੀ ਹੈ
ਮੁੰਬਈ: ਅਭਿਨੇਤਰੀ ਪ੍ਰਿਯੰਕਾ ਚੋਪੜਾ (Priyanka Chopra) ਅਤੇ ਨਿੱਕ ਜੋਨਸ ( Nick Jonas) ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਹ ਐਲਾਨ ਕੀਤਾ ਕਿ ਉਹ ਮਾਤਾ-ਪਿਤਾ ਬਣ ਗਏ ਹਨ। ਦੱਸ ਦਈਏ ਕਿ ਪ੍ਰਿਅੰਕਾ ਸੈਰੋਗੇਸੀ ਨਾਲ ਬੇਟੀ ਦੀ ਮਾਂ ਬਣੀ ਹੈ। ਫਿਲਮ ਜਗਤ ਦੀਆਂ ਸਾਰੀਆਂ ਹਸਤੀਆਂ ਨੇ ਪ੍ਰਿਯੰਕਾ ਅਤੇ ਨਿੱਕ ਨੂੰ ਵਧਾਈ ਦਿੱਤੀ ਹੈ। ਕਿਹਾ ਜਾਂਦਾ ਹੈ ਕਿ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਦੀ ਪ੍ਰੇਮ ਕਹਾਣੀ ਟਵਿੱਟਰ ਰਾਹੀਂ ਸ਼ੁਰੂ ਹੋਈ ਸੀ।
ਸੋਸ਼ਲ ਮੀਡੀਆ ਰਾਹੀਂ ਦਿੱਤੀ ਖ਼ਬਰ
ਸਾਲ 2000 'ਚ ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਪ੍ਰਿਅੰਕਾ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਨਵੇਂ ਮਹਿਮਾਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, 'ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਸਰੋਗੇਸੀ ਰਾਹੀਂ ਬੱਚੇ ਦਾ ਸੁਆਗਤ ਕਰ ਰਹੇ ਹਾਂ। ਅਸੀਂ ਸਤਿਕਾਰ ਨਾਲ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਵਿਸ਼ੇਸ਼ ਸਮੇਂ 'ਤੇ ਸਾਡੀ ਗੋਪਨੀਯਤਾ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਅਸੀਂ ਆਪਣੇ ਪਰਿਵਾਰ 'ਤੇ ਧਿਆਨ ਕੇਂਦਰਿਤ ਕਰਦੇ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।'
View this post on Instagram
ਦੱਸ ਦਈਏ ਕਿ ਸਾਲ 2018 ਵਿੱਚ ਰਾਜਸਥਾਨ ਵਿੱਚ ਨਿਕ ਜੋਨਸ ਨਾਲ ਰਵਾਇਤੀ ਤਰੀਕੇ ਨਾਲ ਵਿਆਹ ਕਰਨ ਤੋਂ ਬਾਅਦ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਾਲ ਜ਼ਿਆਦਾਤਰ ਸਮਾਂ ਅਮਰੀਕਾ ਵਿੱਚ ਰਹਿੰਦੀ ਹੈ।
ਬਾਲੀਵੁੱਡ ਤੋਂ ਹਾਲੀਵੁੱਡ ਤੱਕ ਪਾਈ ਧੱਕ
ਪ੍ਰਿਅੰਕਾ ਚੋਪੜਾ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਅਭਿਨੇਤਰੀਆਂ ਚੋਂ ਇੱਕ ਰਹੀ ਹੈ। ਉਹ ਇੱਕ ਸਮੇਂ ਵਿੱਚ ਫਿਲਮਾਂ ਲਈ ਸਭ ਤੋਂ ਵੱਧ ਤਨਖਾਹ ਲੈਣ ਵਾਲੀ ਅਦਾਕਾਰਾ ਰਹੀ ਹੈ। ਉਸਨੇ ਆਪਣੀ ਸ਼ਾਨਦਾਰ ਅਦਾਕਾਰੀ ਲਈ ਕਈ ਪੁਰਸਕਾਰ ਵੀ ਜਿੱਤ ਹਨ, ਜਿਸ ਵਿੱਚ ਦੋ ਰਾਸ਼ਟਰੀ ਫਿਲਮ ਪੁਰਸਕਾਰ ਅਤੇ ਪੰਜ ਫਿਲਮਫੇਅਰ ਪੁਰਸਕਾਰ ਸ਼ਾਮਲ ਹੈ।
2016 ਵਿੱਚ, ਭਾਰਤ ਸਰਕਾਰ ਨੇ ਪ੍ਰਿਅੰਕਾ ਚੋਪੜਾ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਅਤੇ ਟਾਈਮ ਮੈਗਜ਼ੀਨ ਨੇ ਉਸਨੂੰ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਚੋਂ ਇੱਕ ਦਾ ਖਿਤਾਬ ਦਿੱਤਾ। ਫੋਰਬਸ ਨੇ ਉਸ ਨੂੰ ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਵੀ ਥਾਂ ਦਿੱਤੀ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin