Rajinikanth Dadasaheb Phalke Award: ਸੁਪਰਸਟਾਰ ਰਜਨੀਕਾਂਤ ਨੂੰ ਮਿਲੇਗਾ ਦੁਨੀਆ ਦਾ ਸਭ ਤੋਂ ਵੱਡਾ 'ਦਾਦਾ ਸਾਹਬ ਫਾਲਕੇ ਐਵਾਰਡ'
Rajinikanth Dadasaheb Phalke Award 2021: ਸਾਊਥ ਦੀਆਂ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਨੂੰ ਫ਼ਿਲਮ ਜਗਤ ਦਾ ਸਭ ਤੋਂ ਵੱਡਾ ਪੁਰਸਕਾਰ ਦਾਦਾ ਸਾਹਬ ਫਾਲਕੇ ਐਵਾਰਡ ਮਿਲੇਗਾ। ਵੀਰਵਾਰ ਨੂੰ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਦਾ ਐਲਾਨ ਕੀਤਾ ਹੈ।
ਮੁੰਬਈ: ਦੱਖਣੀ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਨੂੰ ਫ਼ਿਲਮ ਜਗਤ ਦਾ ਸਭ ਤੋਂ ਵੱਡਾ ਐਵਾਰਡ ਦਾਦਾ ਸਾਹਬ ਫਾਲਕੇ ਐਵਾਰਡ ਮਿਲੇਗਾ। ਵੀਰਵਾਰ ਨੂੰ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ 51ਵਾਂ ਦਾਦਾ ਸਾਹਬ ਫਾਲਕੇ ਐਵਾਰਡ ਰਜਨੀਕਾਂਤ ਨੂੰ 3 ਮਈ ਨੂੰ ਦਿੱਤਾ ਜਾਵੇਗਾ। ਰਜਨੀਕਾਂਤ 71 ਸਾਲਾਂ ਦੇ ਹਨ।
ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ, “ਹੁਣ ਤੱਕ ਇਹ ਪੁਰਸਕਾਰ ਸਿਨੇਮਾ ਵਿੱਚ ਸ਼ਾਨਦਾਰ ਯੋਗਦਾਨ ਲਈ 50 ਹਸਤੀਆਂ ਨੂੰ ਦਿੱਤਾ ਜਾ ਚੁੱਕਾ ਹੈ। ਹੁਣ 51ਵਾਂ ਐਵਾਰਡ ਸੁਪਰਸਟਾਰ ਰਜਨੀਕਾਂਤ ਨੂੰ ਦਿੱਤਾ ਜਾਵੇਗਾ। ਰਜਨੀਕਾਂਤ ਦੇ ਇਸ ਪੁਰਸਕਾਰ ਲਈ ਚੁਣੇ ਜਾਣ ਨਾਲ ਦੇਸ਼ ਖੁਸ਼ ਹੋਵੇਗਾ।
ਦੱਖਣ ਵਿਚ ਪਾਇਆ ਜਾਂਦਾ ਹੈ ਭਗਵਾਨ ਦਾ ਦਰਜਾ
ਰਜਨੀਕਾਂਤ ਦਾ ਜਨਮ 12 ਦਸੰਬਰ 1950 ਨੂੰ ਬੰਗਲੁਰੂ ਵਿੱਚ ਇੱਕ ਮਰਾਠੀ ਪਰਿਵਾਰ ਵਿੱਚ ਹੋਇਆ ਸੀ। ਇੱਕ ਗਰੀਬ ਪਰਿਵਾਰ ਵਿੱਚ ਜੰਮੇ ਰਜਨੀਕਾਂਤ ਨੇ ਆਪਣੀ ਸਖ਼ਤ ਮਿਹਨਤ ਅਤੇ ਕੜੇ ਸੰਘਰਸ਼ ਸਦਕਾ ਨਾ ਸਿਰਫ ਟਾਲੀਵੁੱਡ ਵਿੱਚ ਬਲਕਿ ਬਾਲੀਵੁੱਡ ਵਿੱਚ ਵੀ ਬਹੁਤ ਨਾਂ ਕਮਾਇਆ। ਦੱਖਣ ਵਿਚ ਰਜਨੀਕਾਂਤ ਨੂੰ ਥਲਾਈਵਾ ਅਤੇ ਭਗਵਾਨ ਕਿਹਾ ਜਾਂਦਾ ਹੈ। ਰਜਨੀਕਾਂਤ ਦਾ ਅਸਲ ਨਾਂ ਸ਼ਿਵਾਜੀ ਰਾਓ ਗਾਇਕਵਾੜ ਹੈ।
ਰਜਨੀਕਾਂਤ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 25 ਸਾਲ ਦੀ ਉਮਰ ਵਿੱਚ ਕੀਤੀ ਸੀ। ਉਸ ਦੀ ਪਹਿਲੀ ਤਮਿਲ ਫ਼ਿਲਮ 'ਅਪੂਰਵ ਰਾਗਨਾਗਲ' ਸੀ। ਇਸ ਫ਼ਿਲਮ ਵਿੱਚ ਉਹ ਕਮਲ ਹਾਸਨ ਅਤੇ ਸ਼੍ਰੀਵਿਦਿਆ ਦੇ ਨਾਲ ਵੀ ਸ਼ਾਮਲ ਹੋਈ ਸੀ। 1975 ਤੋਂ 1977 ਦੇ ਵਿਚਕਾਰ ਉਸਨੇ ਬਹੁਤੀਆਂ ਫ਼ਿਲਮਾਂ ਵਿੱਚ ਕਮਲ ਹਸਨ ਨਾਲ ਵਿਲੇਨ ਦੀ ਭੂਮਿਕਾ ਨਿਭਾਈ। ਉਨ੍ਹਾਂ ਦੀ ਪਹਿਲੀ ਤਮਿਲ ਫ਼ਿਲਮ 'ਭੈਰਵੀ' 'ਚ ਉਨ੍ਹਾਂ ਨੇ ਮੁੱਖ ਭੂਮਿਕਾ 'ਚ ਆਈ ਸੀ। ਇਹ ਫਿਲਮ ਵੱਡੀ ਹਿੱਟ ਸਾਬਤ ਹੋਈ ਅਤੇ ਰਜਨੀਕਾਂਤ ਇੱਕ ਸਟਾਰ ਬਣ ਗਏ।
ਇਹ ਵੀ ਪੜ੍ਹੋ: Wheat Procurement in Punjab: ਪੰਜਾਬ ਦੇ ਕਿਸਾਨਾਂ ਨੂੰ ਇੱਕ ਹੋਰ ਝਟਕਾ, ਕਣਕ ਦੀ ਖਰੀਦ 'ਤੇ ਤਲਵਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904