ਰਾਜਕੁਮਾਰ ਰਾਓ ਹੋਏ ਧੋਖਾਧੜੀ ਦਾ ਸ਼ਿਕਾਰ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
Rajkummar Rao PAN Card Misuse: ਰਾਜਕੁਮਾਰ ਰਾਓ ਨਾਲ ਧੋਖਾਧੜੀ ਹੋਈ ਹੈ। ਅਦਾਕਾਰ ਨੇ ਟਵਿਟਰ 'ਤੇ ਇੱਕ ਪੋਸਟ ਸ਼ੇਅਰ ਕਰਕੇ ਇਹ ਬਾਰੇ ਖੁਲਾਸਾ ਕੀਤਾ। ਉਸ ਨੇ ਦਾਅਵਾ ਕੀਤਾ ਹੈ ਕਿ ਕਿਸੇ ਨੇ ਉਸ ਦੇ ਪੈਨ ਕਾਰਡ ਦੀ ਦੁਰਵਰਤੋਂ ਕੀਤੀ ਅਤੇ ਕਰਜ਼ਾ ਲੈ ਲਿਆ।
Rajkummar Rao PAN Card Used In Loan Fraud His Credit Rating Drops
ਮੁੰਬਈ: ਬਾਲੀਵੁੱਡ ਐਕਟਰ ਰਾਜਕੁਮਾਰ ਰਾਓ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੇ ਦੱਸਿਆ ਕਿ ਕਿਸੇ ਨੇ ਉਸ ਦੇ ਪੈਨ ਕਾਰਡ ਦੀ ਦੁਰਵਰਤੋਂ ਕੀਤੀ ਹੈ ਅਤੇ ਉਸ ਦੇ ਨਾਂ 'ਤੇ ਕਰਜ਼ਾ ਲੈ ਲਿਆ ਗਿਆ ਹੈ। ਰਾਜਕੁਮਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ।
ਰਾਜਕੁਮਾਰ ਰਾਓ ਨੇ ਦੱਸਿਆ ਕਿ ਉਹ ਜਿੱਥੇ ਪੈਨ ਕਾਰਡ ਦੀ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ, ਉੱਥੇ ਉਸ ਦੇ ਨਾਂ 'ਤੇ ਕਰਜ਼ਾ ਲੈਣ ਲਈ ਉਸ ਦੇ ਪੈਨ ਕਾਰਡ ਦੇ ਵੇਰਵਿਆਂ ਦੀ ਦੁਰਵਰਤੋਂ ਕੀਤੀ ਗਈ ਹੈ। ਰਾਜਕੁਮਾਰ ਰਾਓ ਨੇ ਦਾਅਵਾ ਕੀਤਾ ਕਿ ਇਸ ਧੋਖਾਧੜੀ ਕਾਰਨ ਉਨ੍ਹਾਂ ਦਾ ਕ੍ਰੈਡਿਟ ਸਕੋਰ ਪ੍ਰਭਾਵਿਤ ਹੋਇਆ ਅਤੇ ਕ੍ਰੈਡਿਟ ਇਨਫਰਮੇਸ਼ਨ ਬਿਊਰੋ (ਇੰਡੀਆ) ਲਿਮਟਿਡ (ਸੀਆਈਬੀਆਈਐਲ) ਦੇ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ।
ਵੇਖੋ ਰਾਜਕੁਮਾਰ ਰਾਓ ਨੇ ਕੀ ਟਵੀਟ ਕੀਤਾ
#FraudAlert My pan card has been misused and a small loan of Rs.2500 has been taken on my name. Due to which my cibil score has been affected. @CIBIL_Official please rectify the same and do take precautionary steps against this.
— Rajkummar Rao (@RajkummarRao) April 2, 2022
ਰਾਜਕੁਮਾਰ ਨੇ ਟਵੀਟ ਕਰਕੇ ਲਿਖਿਆ, #FraudAlert ਮੇਰੇ ਪੈਨ ਕਾਰਡ ਦੀ ਦੁਰਵਰਤੋਂ ਕੀਤੀ ਗਈ ਹੈ ਅਤੇ ਮੇਰੇ ਨਾਂਅ 'ਤੇ 2500 ਰੁਪਏ ਦਾ ਛੋਟਾ ਕਰਜ਼ਾ ਲਿਆ ਗਿਆ ਹੈ, ਜਿਸ ਕਾਰਨ ਮੇਰਾ CIBIL ਸਕੋਰ ਪ੍ਰਭਾਵਿਤ ਹੋਇਆ ਹੈ। CIBIL ਕਿਰਪਾ ਕਰਕੇ ਇਸ ਨੂੰ ਸੁਧਾਰੋ ਅਤੇ ਇਸਦੇ ਵਿਰੁੱਧ ਜ਼ਰੂਰੀ ਕਦਮ ਚੁੱਕੋ।
ਫਿਲਹਾਲ ਰਾਜਕੁਮਾਰ ਰਾਓ ਦੇ ਇਸ ਟਵੀਟ 'ਤੇ CIBIL ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਇਸ ਦੇ ਨਾਲ ਹੀ ਅਦਾਕਾਰ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਟਵੀਟ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਇਹ ਵੀ ਪੜ੍ਹੋ: